ਯੂਕਰੇਨ ਅਤੇ ਰੂਸ ਵਿਚਾਲੇ 33 ਦਿਨਾਂ ਤੋਂ ਜਾਰੀ ਜੰਗ ਦੌਰਾਨ ਯੂਕਰੇਨ ਦਾ ਦਾਅਵਾ ਹੈ ਕਿ ਰੂਸੀ ਹਮਲਿਆਂ ਵਿੱਚ ਹੁਣ ਤੱਕ ਯੂਕਰੇਨ ਦੇ 143 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਜਦਕਿ 216 ਤੋਂ ਵੱਧ ਜ਼ਖਮੀ ਹਨ। ਹਾਲਾਂਕਿ ਇਹ ਅੰਕੜਾ ਹੋਰ ਵਧ ਹੋ ਸਕਦਾ ਹੈ। ਦੂਜੇ ਪਾਸੇ ਯੂਕਰੇਨ ਦੇ ਰੱਖਿਆ ਖੁਫੀਆ ਵਿਭਾਗ ਦੇ ਮੁਖੀ ਦਾ ਦਾਅਵਾ ਹੈ ਕਿ ਪੁਤਿਨ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦੀ ਤਰਜ਼ ‘ਤੇ ਯੂਕਰੇਨ ਨੂੰ ਤੋੜ ਕੇ ਪੂਰਬੀ ਅਤੇ ਪੱਛਮੀ ਯੂਕਰੇਨ ਬਣਾਉਣਾ ਚਾਹੁੰਦੇ ਹਨ।
ਦੱਸ ਦਈਏ ਕਿ ਯੂਕਰੇਨ ਦੇ ਸ਼ਹਿਰਾਂ ‘ਤੇ ਰੂਸੀ ਹਮਲਿਆਂ ਦੇ ਵਿਚਕਾਰ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ ਇਸਤਾਂਬੁਲ, ਤੁਰਕੀ ਵਿੱਚ ਸ਼ਾਂਤੀ ਵਾਰਤਾ ਦੇ ਚੌਥੇ ਦੌਰ ਲਈ ਮਿਲਣਗੇ। ਇਸ ਤੋਂ ਪਹਿਲਾਂ ਰੂਸ-ਯੂਕਰੇਨ ਸ਼ਾਂਤੀ ਵਾਰਤਾ ਹੁਣ ਤੱਕ 28 ਫਰਵਰੀ, 1 ਮਾਰਚ ਅਤੇ 7 ਮਾਰਚ ਨੂੰ ਹੋ ਚੁੱਕੀ ਹੈ, ਪਰ ਸਭ ਬੇਨਤੀਜਾ ਰਹੀਆਂ ਹਨ। ਸੋਮਵਾਰ ਦੀ ਬੈਠਕ ਤੋਂ ਪਹਿਲਾਂ ਤੁਰਕੀ ਦੇ ਰਾਸ਼ਟਰਪਤੀ ਤਾਈਪੇ ਏਰਦੋਗਨ ਨੇ ਕਿਹਾ ਕਿ ਦੋਵੇਂ ਦੇਸ਼ ਛੇ ਵਿੱਚੋਂ ਚਾਰ ਬਿੰਦੂਆਂ ‘ਤੇ ਸਹਿਮਤ ਹੋਏ ਹਨ।
----------- Advertisement -----------
ਯੂਕਰੇਨ: ਰੂਸੀ ਹਮਲੇ ‘ਚ 143 ਬੱਚਿਆਂ ਦੀ ਮੌਤ, 216 ਜ਼ਖਮੀ; ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ ਅੱਜ ਕਰਨਗੇ ਬੈਠਕ
Published on
----------- Advertisement -----------
----------- Advertisement -----------









