ਰੂਸ-ਯੂਕਰੇਨ ਜੰਗ ‘ਚ ਫਸੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਵੱਲੋ ਚਲਾਏ ਗਏ ‘ਅਪਰੇਸ਼ਨ ਗੰਗਾ’ ਤਹਿਤ ਵਾਪਿਸ ਲਿਆਂਦਾ ਜਾ ਚੁੱਕਾ ਹੈ ਪਰ 2 ਭਾਰਤੀ ਵਿਦਿਆਰਥਣਾਂ ਦੀ ਜਾਨ ਅਜੇ ਵੀ ਖ਼ਤਰੇ ਵਿੱਚ ਹੈ। ਦੋਵੇਂ ਭਾਰਤੀ ਵਿਦਿਆਰਥਣਾਂ ਯੂਕਰੇਨ ਦੇ ਖੇਰਸਨ ਸ਼ਹਿਰ ਵਿੱਚ ਗੋਲਾਬਾਰੀ ਅਤੇ ਬੰਬਾਰੀ ਦੇ ਵਿਚਕਾਰ ਅਜੇ ਵੀ ਫਸੀਆਂ ਹੋਈਆਂ ਹਨ।
ਵਿਦੇਸ਼ਾਂ ‘ਚ ਸੰਕਟ ਵਿਚ ਫਸੇ ਭਾਰਤੀਆਂ ਦੀ ਮਦਦ ਲਈ ਕੰਮ ਕਰਨ ਵਾਲੇ ਬੂੰਦੀ ਦੇ ਚਰਮੇਸ਼ ਸ਼ਰਮਾ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਨਾਂ ‘ਤੇ ਰਾਸ਼ਟਰਪਤੀ ਸਕੱਤਰੇਤ ‘ਚ ਪਟੀਸ਼ਨ ਦਾਇਰ ਕੀਤੀ ਹੈ। ਰਾਸ਼ਟਰਪਤੀ ਸਕੱਤਰੇਤ ‘ਚ ਦਾਇਰ ਕੀਤੀ ਗਈ ਪਟੀਸ਼ਨ ਅਤੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ‘ਚ ਕਿਹਾ ਗਿਆ ਹੈ ਕਿ ਹਰਿਆਣਾ ਦੇ ਰੋਹਤਕ ਦੀਆਂ ਵਿਦਿਆਰਥਣਾਂ ਸਿਮਰਨ ਕੌਰ ਅਤੇ ਤੰਨੂ ਖੇਰਸਨ ਇਕੱਲੀਆਂ ਹੀ ਫਸੀਆਂ ਹੋਈਆਂ ਹਨ, ਉਨ੍ਹਾਂ ਦੇ ਨਾਲ ਕੋਈ ਨਹੀਂ ਹੈ। ਦੋਵੇਂ ਵਿਦਿਆਰਥਣਾਂ ਕੋਲ ਪੈਸੇ ਵੀ ਨਹੀਂ ਹਨ ਅਤੇ ਖਾਣੇ ਦੀ ਵੀ ਸਮੱਸਿਆ ਹੈ।
ਯੂਕਰੇਨ ਵਿੱਚ ਫਸੇ ਭਾਰਤੀਆਂ ਦੀ ਮਦਦ ਲਈ ਭਾਰਤ ਸਰਕਾਰ ਦੁਆਰਾ ਸਥਾਪਿਤ ਕੀਤੇ ਗਏ ਵਿਦੇਸ਼ ਮੰਤਰਾਲੇ ਦੇ ਕੰਟਰੋਲ ਰੂਮ ਨੇ ਪਟੀਸ਼ਨਰ ਚਰਮੇਸ਼ ਸ਼ਰਮਾ ਨੂੰ ਇੱਕ ਅਧਿਕਾਰਤ ਮੇਲ ਭੇਜ ਕੇ ਦੋ ਭਾਰਤੀ ਵਿਦਿਆਰਥਣਾਂ ਬਾਰੇ ਜਾਣਕਾਰੀ ਮੰਗੀ ਹੈ।












