August 17, 2026, 8:51 pm
----------- Advertisement -----------
HomeNewsLatest Newsਕੇਂਦਰੀ ਸਿਹਤ ਮੰਤਰਾਲੇ ਨੇ ਹੜਤਾਲੀ ਡਾਕਟਰਾਂ ਨੂੰ ਕੰਮ 'ਤੇ ਪਰਤਣ ਦੀ ਕੀਤੀ...

ਕੇਂਦਰੀ ਸਿਹਤ ਮੰਤਰਾਲੇ ਨੇ ਹੜਤਾਲੀ ਡਾਕਟਰਾਂ ਨੂੰ ਕੰਮ ‘ਤੇ ਪਰਤਣ ਦੀ ਕੀਤੀ ਅਪੀਲ

Published on

----------- Advertisement -----------

ਕੋਲਕਾਤਾ ਦੇ ਆਰ.ਜੀ.ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ‘ਚ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.), ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਆਰ. ਡੀ. ਏ.) ਸਮੇਤ ਡਾਕਟਰਾਂ ਦੀਆਂ ਕਈ ਜਥੇਬੰਦੀਆਂ ਵੱਲੋਂ ਜਾਰੀ ਦੇਸ਼ ਵਿਆਪੀ ਹੜਤਾਲ ਦਾ ਅਸਰ ਦੇਖਣ ਨੂੰ ਮਿਲਣ ਲੱਗਾ ਹੈ। ਕੇਂਦਰ ਸਰਕਾਰ ਨੇ ਇਸ ਮਾਮਲੇ ‘ਚ ਸਰਗਰਮੀ ਦਿਖਾਈ ਹੈ ਅਤੇ ਡਾਕਟਰਾਂ ਨੂੰ ਜਲਦ ਤੋਂ ਜਲਦ ਕੰਮ ‘ਤੇ ਪਰਤਣ ਦੀ ਅਪੀਲ ਕੀਤੀ ਹੈ।

ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰੀ ਹਸਪਤਾਲਾਂ ਦੇ ਫੋਰਡ, ਆਈਐਮਏ ਅਤੇ ਆਰਡੀਏ ਦੁਆਰਾ ਪ੍ਰਗਟਾਈਆਂ ਗਈਆਂ ਚਿੰਤਾਵਾਂ ਦੇ ਮੱਦੇਨਜ਼ਰ, ਸਿਹਤ ਮੰਤਰਾਲਾ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਕਮੇਟੀ ਦਾ ਗਠਨ ਕਰ ਰਿਹਾ ਹੈ। ਇਹ ਕਮੇਟੀ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਸਬੰਧੀ ਸਾਰੇ ਸੰਭਵ ਕਦਮਾਂ ਦਾ ਵੇਰਵਾ ਦੇਵੇਗੀ। ਇਸ ਕਮੇਟੀ ਨੂੰ ਸੁਝਾਅ ਦੇਣ ਲਈ ਵਿਅਕਤੀਗਤ ਪ੍ਰਤੀਨਿਧਾਂ ਅਤੇ ਰਾਜ ਸਰਕਾਰਾਂ ਦਾ ਵੀ ਸੁਆਗਤ ਹੈ। ਮੰਤਰਾਲਾ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੂੰ ਡੇਂਗੂ ਅਤੇ ਮਲੇਰੀਆ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਜਨਤਕ ਹਿੱਤ ਵਿੱਚ ਕੰਮ ‘ਤੇ ਪਰਤਣ ਦੀ ਅਪੀਲ ਕਰਦਾ ਹੈ।

ਧਿਆਨ ਯੋਗ ਹੈ ਕਿ ਪੱਛਮੀ ਬੰਗਾਲ ਦੇ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਹਸਪਤਾਲ ਵਿੱਚ ਇੱਕ ਸਿਖਿਆਰਥੀ ਮਹਿਲਾ ਡਾਕਟਰ ਦੀ ਹੱਤਿਆ ਨੂੰ ਲੈ ਕੇ ਦੇਸ਼ ਭਰ ਵਿੱਚ ਡਾਕਟਰਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ। IMA ਨੇ ਦੇਸ਼ ਦੇ ਸਾਰੇ ਡਾਕਟਰਾਂ ਨੂੰ 24 ਘੰਟਿਆਂ ਲਈ ਸੇਵਾਵਾਂ ਵਾਪਸ ਲੈਣ ਦਾ ਐਲਾਨ ਕੀਤਾ ਹੈ। ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਓਪੀਡੀਜ਼ ਵੀ ਬੰਦ ਰਹਿਣਗੀਆਂ ਅਤੇ ਚੋਣਵੇਂ ਸਰਜਰੀਆਂ ਨੂੰ ਵੀ ਮੁਲਤਵੀ ਕਰ ਦਿੱਤਾ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

2027 ਚੋਣਾਂ ਤੋਂ ਪਹਿਲਾਂ BJP ਦੀ ਨਵੀਂ ਟੀਮ, ਮਨਪ੍ਰੀਤ ਬਾਦਲ ਨੂੰ ਵੱਡੀ ਜ਼ਿੰਮੇਵਾਰੀ

ਭਾਜਪਾ ਨੇ 2027 ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਕੌਮੀ ਟੀਮ ਦਾ ਐਲਾਨ ਕਰ ਦਿੱਤਾ...

ਸ਼ਹਿਜ਼ਾਦ ਭੱਟੀ ਨੈੱਟਵਰਕ ‘ਤੇ ਏਜੰਸੀਆਂ ਦਾ ਵੱਡਾ ਐਕਸ਼ਨ, ਪੰਜਾਬ ‘ਚੋਂ 44 ਕਾਬੂ, ਪਾਕਿਸਤਾਨੀ ਗ੍ਰਨੇਡ ਤੇ ਹਥਿਆਰ ਬਰਾਮਦ

ਦੇਸ਼ ਦੇ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ...

ਚੰਡੀਗੜ੍ਹ ਦੇ ਸਿੱਖ ਨੌਜਵਾਨ ਨੇ RAF ਵਿੱਚ ਰਚਿਆ ਇਤਿਹਾਸ, ਅਰਸ਼ਦੀਪ ਸਿੰਘ ਡਾਂਗ ਬਣੇ ਪਹਿਲੇ ਸਿੱਖ ਫਾਈਟਰ ਪਾਇਲਟ

ਚੰਡੀਗੜ੍ਹ ਵਿੱਚ ਜਨਮੇ 28 ਸਾਲਾ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਡਾਂਗ ਨੇ ਬ੍ਰਿਟਿਸ਼ ਰਾਇਲ ਏਅਰ...

ਪੰਜਾਬ ਦੀ ਰਾਜਨੀਤੀ ‘ਚ ਵੱਡੀ ਹਲਚਲ, ਰਜਿੰਦਰ ਕੌਰ ਭੱਠਲ ਦੇ ਭਤੀਜੇ ਹੈਨਰੀ ਸਿੱਧੂ AAP ‘ਚ ਸ਼ਾਮਲ

ਪੰਜਾਬ ਦੀ ਰਾਜਨੀਤੀ ‘ਚ ਇੱਕ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਪੰਜਾਬ ਦੀ ਸਾਬਕਾ...

ਗੰਗਾ ਨਦੀ ਵਿਚ ਡੁਬਕੀ ਲਗਾਉਂਦੇ ਸਮੇਂ 4 ਕੁੜੀਆਂ ਡੁੱਬਣ ਤੋਂ ਬਾਅਦ ਲਾਪਤਾ

ਬਿਹਾਰ ਦੇ ਬਖਤਿਆਰਪੁਰ ਨੇੜੇ ਗੰਗਾ ਨਦੀ ਵਿਚ ਡੁਬਕੀ ਲਗਾਉਂਦੇ ਸਮੇਂ ਰਾਣੀ ਸਰਾਏ ਪਿੰਡ ਦੀਆਂ...

ਮੁੰਬਈ ’ਚ ਨੇਵੀ ਮਲਾਹ, ਉਸ ਦੀ ਪਤਨੀ ਤੇ ਦੋ ਬੱਚੇ ਮ੍ਰਿਤਕ ਮਿਲੇ

ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਦੱਖਣੀ ਮੁੰਬਈ ਦੇ ਨੇਵੀ ਨਗਰ ਖੇਤਰ ਵਿੱਚ ਇੱਕ...

ਸੁਖਬੀਰ ਬਾਦਲ ਹਮਲਾ ਮਾਮਲਾ: 24 ਅਗਸਤ ਤੱਕ ਪੁਲਿਸ ਰਿਮਾਂਡ ‘ਤੇ ਮੁਲਜ਼ਮ ਜਸਪਾਲ ਸਿੰਘ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੱਖ ਮੰਤਰੀ ਸੁਖਬੀਰ ਸਿੰਘ...

ਸਿਮਰਨਜੀਤ ਸਿੰਘ ਮਾਨ ਖਿਲਾਫ FIR, ਪੁੱਤ ਸਣੇ 17 ਗ੍ਰਿਫਤਾਰ, ਲੱਖਾ ਸਿਧਾਣਾ, ਭਾਨਾ ਤੇ ਜਲਵੇੜਾ ‘ਤੇ ਵੀ ਪਰਚਾ

ਚੰਡੀਗੜ੍ਹ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ (ਅੰਮ੍ਰਿਤਸਰ) ਸਿਮਰਨਜੀਤ ਸਿੰਘ ਮਾਨ ਖਿਲਾਫ FIR ਦਰਜ...

ਬਰਸੀ ਸਮਾਗਮ ਨੂੰ ਲੈ ਕੇ ‘ਸ਼੍ਰੋਮਣੀ ਅਕਾਲੀ ਦਲ’ ਤੇ ‘ਪੁਨਰ ਸੁਰਜੀਤ’ ਆਹਮੋ-ਸਾਹਮਣੇ, ਇੱਕੋ ਥਾਂ ਨੂੰ ਲੈ ਕੇ ਵਿਵਾਦ

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਸੰਗਰੂਰ ਦੇ ਪਿੰਡ...