ਯੂਪੀ ਦੇ ਫਿਰੋਜ਼ਾਬਾਦ ਵਿੱਚ ਸੋਮਵਾਰ ਦੇਰ ਰਾਤ ਇੱਕ ਪਟਾਕਾ ਫੈਕਟਰੀ ਵਿੱਚ ਵੱਡਾ ਧਮਾਕਾ ਹੋਇਆ। ਧਮਾਕੇ ਕਾਰਨ ਇਕ-ਇਕ ਕਰਕੇ ਛੇ ਘਰ ਢਹਿ ਗਏ। ਇਸ ਹਾਦਸੇ ‘ਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਲਬੇ ‘ਚੋਂ 10 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਹੋਰ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਐਸਡੀਆਰਐਫ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ 11 ਘੰਟਿਆਂ ਤੋਂ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ। ਬੁਲਡੋਜ਼ਰ ਨਾਲ ਮਲਬਾ ਹਟਾਇਆ ਜਾ ਰਿਹਾ ਹੈ। ਤਲਾਸ਼ੀ ਮੁਹਿੰਮ ਲਈ ਸੁੰਘਣ ਵਾਲੇ ਕੁੱਤਿਆਂ ਨੂੰ ਬੁਲਾਇਆ ਗਿਆ ਹੈ। ਇਹ ਹਾਦਸਾ ਨੌਸ਼ਹਿਰਾ ਪਿੰਡ ਵਿੱਚ ਰਾਤ 10.10 ਵਜੇ ਵਾਪਰਿਆ।
ਮ੍ਰਿਤਕਾਂ ਦੀ ਪਛਾਣ ਮੀਰਾ ਦੇਵੀ (45) ਪਤਨੀ ਮਹੇਸ਼ ਵਾਸੀ ਨੌਸ਼ਹਿਰਾ, ਗੌਤਮ ਕੁਸ਼ਵਾਹਾ (16) ਪੁੱਤਰ ਜਗਦੀਸ਼ ਵਾਸੀ ਨੌਸ਼ਹਿਰਾ, ਅਮਨ (17) ਕੁਸ਼ਵਾਹਾ ਪੁੱਤਰ ਮਹੇਸ਼ ਵਾਸੀ ਨੌਸ਼ਹਿਰਾ, ਇਛਾ (4) ਪੁੱਤਰੀ ਧਰਮਿੰਦਰ ਸਿੰਘ ਵਾਸੀ ਨੌਸ਼ਹਿਰਾ, ਕਾਰਜ ਸਿੰਘ ਪੁੱਤਰ ਧਰਮਿੰਦਰ ਸਿੰਘ ਵਾਸੀ ਨੌਸ਼ਹਿਰਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਫੈਕਟਰੀ ‘ਚ ਕੋਈ ਮੌਜੂਦ ਨਹੀਂ ਸੀ। ਸਾਰੇ ਮ੍ਰਿਤਕ ਨੇੜਲੇ ਘਰਾਂ ਦੇ ਰਹਿਣ ਵਾਲੇ ਹਨ।
----------- Advertisement -----------
ਪਟਾਕਾ ਫੈਕਟਰੀ ‘ਚ ਵੱਡਾ ਧਮਾਕਾ, 6 ਘਰ ਢਹਿ-ਢੇਰੀ, 5 ਵਿਅਕਤੀਆਂ ਦੀ ਮੌਤ
Published on
----------- Advertisement -----------
----------- Advertisement -----------