ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੁੰਦੇਲਖੰਡ ਐਕਸਪ੍ਰੈਸ ਵੇਅ ਦਾ ਉਦਘਾਟਨ ਕਰਨਗੇ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਨਪੁਰ ਪਹੁੰਚ ਚੁੱਕੇ ਹਨ। ਸੀਐਮ ਯੋਗੀ ਨੇ ਪੀਐਮ ਮੋਦੀ ਦਾ ਸਵਾਗਤ ਕੀਤਾ। ਇੱਥੋਂ ਪੀਐਮ ਮੋਦੀ ਜਾਲੌਨ ਲਈ ਰਵਾਨਾ ਹੋਏ। ਜਾਲੌਨ ਦੇ ਕਥੇਰੀ ਪਿੰਡ ‘ਚ ਬੁੰਦੇਲਖੰਡ ਐਕਸਪ੍ਰੈੱਸ ਵੇਅ ਦਾ ਉਦਘਾਟਨ ਕੀਤਾ ਜਾਵੇਗਾ ਇਸ ਪ੍ਰੋਗਰਾਮ ‘ਚ ਪੀ ਐਮ ਦੇ ਨਾਲ ਸੀਐੱਮ ਯੋਗੀ ਅਤੇ ਰਾਜਪਾਲ ਆਨੰਦੀਬੇਨ ਪਟੇਲ ਵੀ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਇੱਥੇ ਇੱਕ ਜਨ ਸਭਾ ਨੂੰ ਸੰਬੋਧਨ ਵੀ ਕਰਨਗੇ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਐਕਸਪ੍ਰੈੱਸ ਵੇਅ ਦਾ ਉਦਘਾਟਨ ਕਰਨ ਲਈ ਆ ਰਹੇ ਹਨ ਉਹ 296 ਕਿਲੋਮੀਟਰ ਲੰਬਾ ਹੈ। ਇਹ ਐਕਸਪ੍ਰੈੱਸ ਵੇਅ ਚਿਤਰਕੂਟ ਤੋਂ ਸ਼ੁਰੂ ਹੋ ਕੇ 7 ਜ਼ਿਲਿਆਂ ‘ਚੋਂ ਲੰਘਦਾ ਹੋਇਆ ਇਟਾਵਾ ‘ਚ ਖਤਮ ਹੋਵੇਗਾ। ਇਹ ਇਟਾਵਾ ‘ਚ ਲਖਨਊ-ਆਗਰਾ ਐਕਸਪ੍ਰੈਸਵੇਅ ਨਾਲ ਮਿਲ ਜਾਵੇਗਾ। ਇਸ ਐਕਸਪ੍ਰੈਸ ਵੇਅ ਦੇ ਨਿਰਮਾਣ ਲਈ 36 ਮਹੀਨੇ ਦਾ ਸਮਾਂ ਤੈਅ ਕੀਤਾ ਗਿਆ ਸੀ, ਪਰ ਇਹ ਰਿਕਾਰਡ 28 ਮਹੀਨਿਆਂ ਵਿੱਚ ਪੂਰਾ ਹੋ ਗਿਆ ਹੈ। ਇਸ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨੇ ਫਰਵਰੀ-2020 ਵਿੱਚ ਰੱਖਿਆ ਸੀ।
----------- Advertisement -----------
ਯੂ.ਪੀ: ਪੀਐਮ ਮੋਦੀ ਅੱਜ ਕਰਨਗੇ 296 ਕਿ:ਮੀ ਲੰਬੇ ਬੁੰਦੇਲਖੰਡ ਐਕਸਪ੍ਰੈਸ ਵੇਅ ਦਾ ਉਦਘਾਟਨ
Published on
----------- Advertisement -----------
----------- Advertisement -----------












