ਵਿਸ਼ਵ ਸਿਹਤ ਸੰਗਠਨ(WHO) ਨੇ ਮੰਕੀਪਾਕਸ ਦਾ ਨਾਮ ਬਦਲ ਦਿੱਤਾ ਹੈ। ਇਸ ਬਿਮਾਰੀ ਨੂੰ ਹੁਣ ਐਮਪੌਕਸ (MPOX)ਵਜੋਂ ਜਾਣਿਆ ਜਾਵੇਗਾ। ਇਹ ਫੈਸਲਾ ਗਲੋਬਲ ਮਾਹਿਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ। ਹਾਲਾਂਕਿ, ਇੱਕ ਸਾਲ ਤੱਕ ਦੋਵੇਂ ਨਾਂ ਵਰਤੇ ਜਾਂਦੇ ਰਹਿਣਗੇ। ਇਸ ਤੋਂ ਬਾਅਦ ਮੰਕੀਪਾਕਸ ਨਾਮ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਰੋਕ ਲੱਗ ਜਾਵੇਗੀ।
ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਕਿਹਾ ਕਿ ਦੋਵਾਂ ਨਾਵਾਂ ਦੀ ਵਰਤੋਂ ਵਿਸ਼ਵਵਿਆਪੀ ਮਹਾਂਮਾਰੀ ਦੇ ਫੈਲਣ ਦੇ ਦੌਰਾਨ ਨਾਮ ਬਦਲਣ ਨਾਲ ਪੈਦਾ ਹੋਏ ਉਲਝਣ ਨੂੰ ਦੂਰ ਕਰਨ ਵਿੱਚ ਮਦਦ ਕਰੇਗੀ। Mpox ਇੱਕ ਦੁਰਲੱਭ ਵਾਇਰਲ ਰੋਗ ਹੈ। ਇਸ ਦੀ ਲਾਗ ਮੱਧ ਅਤੇ ਪੱਛਮੀ ਅਫ਼ਰੀਕਾ ਦੇ ਬਰਸਾਤੀ ਜੰਗਲੀ ਖੇਤਰਾਂ ਵਿੱਚ ਦਰਜ ਕੀਤੀ ਗਈ ਹੈ।
ਦੱਸ ਦੇਈਏ ਕਿ ਮਈ 2022 ਦੀ ਸ਼ੁਰੂਆਤ ਤੋਂ ਹੀ ਕਈ ਦੇਸ਼ਾਂ ਵਿੱਚ ਮੰਕੀਪਾਕਸ ਦੇ ਮਾਮਲੇ ਸਾਹਮਣੇ ਆਏ ਹਨ। ਅਮਰੀਕਾ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਦੇ ਅਨੁਸਾਰ, ਦੇਸ਼ ਵਿੱਚ ਲਗਭਗ 30,000 ਕੇਸ ਦਰਜ ਕੀਤੇ ਗਏ ਹਨ। ਸੰਯੁਕਤ ਰਾਜ ਵਿੱਚ ਮੰਕੀਪਾਕਸ ਵਾਇਰਸ ਦੇ ਜ਼ਿਆਦਾਤਰ ਕੇਸ ਪੱਛਮੀ ਜਾਂ ਮੱਧ ਅਫ਼ਰੀਕੀ ਦੇਸ਼ਾਂ ਤੋਂ ਇਲਾਵਾ ਯੂਰਪ ਅਤੇ ਉੱਤਰੀ ਅਮਰੀਕਾ ਦੀ ਯਾਤਰਾ ਕਰਨ ਵਾਲੇ ਲੋਕਾਂ ਵਿੱਚ ਪਾਏ ਗਏ ਹਨ।
----------- Advertisement -----------
ਵਿਸ਼ਵ ਸਿਹਤ ਸੰਗਠਨ ਨੇ ‘Monkeypox ਦਾ ਬਦਲਿਆ ਨਾਂ
Published on
----------- Advertisement -----------
----------- Advertisement -----------