ਸ਼ੀ ਜਿਨਪਿੰਗ ਲਗਾਤਾਰ ਤੀਜੀ ਵਾਰ ਚੀਨ ਦੇ ਰਾਸ਼ਟਰਪਤੀ ਬਣ ਗਏ ਹਨ। ਜਿਨਪਿੰਗ ਨੂੰ ਸ਼ੁੱਕਰਵਾਰ ਨੂੰ ਅਧਿਕਾਰਤ ਤੌਰ ‘ਤੇ ਚੀਨ ਦਾ ਅਗਲਾ ਰਾਸ਼ਟਰਪਤੀ ਚੁਣ ਲਿਆ ਗਿਆ। ਦੱਸ ਦੇਈਏ ਕਿ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਨੇਤਾ ਨੂੰ ਲਗਾਤਾਰ ਤੀਜੀ ਵਾਰ ਦੇਸ਼ ਦਾ ਰਾਸ਼ਟਰਪਤੀ ਚੁਣਿਆ ਗਿਆ ਹੈ। ਸ਼ੁੱਕਰਵਾਰ ਨੂੰ ਜਿਨਪਿੰਗ ਨੇ ਅਧਿਕਾਰਤ ਤੌਰ ‘ਤੇ ਅਹੁਦਾ ਸੰਭਾਲ ਲਿਆ ਹੈ। ਸ਼ੁੱਕਰਵਾਰ ਨੂੰ ਹੀ ਜਿਨਪਿੰਗ ਨੂੰ ਚੀਨ ਦੇ ਸੈਂਟਰਲ ਮਿਲਟਰੀ ਕਮਿਸ਼ਨ ਦਾ ਚੇਅਰਮੈਨ ਵੀ ਚੁਣਿਆ ਗਿਆ।
ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਸ਼ੀ ਜਿਨਪਿੰਗ ਸੋਮਵਾਰ ਨੂੰ ਪਾਰਟੀ ਦੀ ਸੰਸਦੀ ਬੈਠਕ ਨੂੰ ਸੰਬੋਧਨ ਕਰਨਗੇ। ਦੂਜੇ ਪਾਸੇ ਸ਼ੀ ਜਿਨਪਿੰਗ ਸੋਮਵਾਰ ਸ਼ਾਮ ਨੂੰ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਨਗੇ। ਇਸ ਹਫਤੇ ਦੀ ਸ਼ੁਰੂਆਤ ‘ਚ ਚੀਨ ਦੀ ਕਮਿਊਨਿਸਟ ਪਾਰਟੀ ਨੇ ਇਕ ਡਰਾਫਟ ਯੋਜਨਾ ਪੇਸ਼ ਕੀਤੀ, ਜਿਸ ‘ਚ ਕਿਹਾ ਗਿਆ ਹੈ ਕਿ ਕਮਿਊਨਿਸਟ ਪਾਰਟੀ ਸਰਕਾਰ ‘ਤੇ ਆਪਣਾ ਸਿੱਧਾ ਕੰਟਰੋਲ ਵਧਾਉਣ ਜਾ ਰਹੀ ਹੈ।
----------- Advertisement -----------
ਸ਼ੀ ਜਿਨਪਿੰਗ ਲਗਾਤਾਰ ਤੀਜੀ ਵਾਰ ਬਣੇ ਚੀਨ ਦੇ ਰਾਸ਼ਟਰਪਤੀ
Published on
----------- Advertisement -----------
----------- Advertisement -----------












