ਯਮੁਨਾ ਦੇ ਪਾਣੀ ਦੇ ਪੱਧਰ ‘ਚ ਰਿਕਾਰਡ ਤੋੜ ਵਾਧੇ ਨੇ ਦਿੱਲੀ ਦੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਦਿੱਲੀ ਵਿੱਚ 4 ਦਿਨਾਂ ਤੋਂ ਯਮੁਨਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਸ਼ੁੱਕਰਵਾਰ ਸਵੇਰੇ ਯਮੁਨਾ ਨਦੀ ਦਾ ਜਲ ਪੱਧਰ 208.40 ਮੀਟਰ ਤੱਕ ਪਹੁੰਚ ਗਿਆ ਹੈ। ਇਹ ਖਤਰੇ ਦਾ ਨਿਸ਼ਾਨ 205 ਮੀਟਰ ਤੋਂ 3.4 ਮੀਟਰ ਜ਼ਿਆਦਾ ਹੈ। ਦਿੱਲੀ ਵਿੱਚ ਸੁਪਰੀਮ ਕੋਰਟ ਦੇ ਬਾਹਰ ਸੜਕ ਪਾਣੀ ਨਾਲ ਭਰੀ ਹੋਈ ਹੈ। ਹੜ੍ਹ ਦਾ ਪਾਣੀ ਯਮੁਨਾ ਬਾਜ਼ਾਰ, ਲਾਲ ਕਿਲਾ, ਰਾਜ ਘਾਟ ਅਤੇ ਆਈਐਸਬੀਟੀ-ਕਸ਼ਮੀਰੀ ਗੇਟ ਤੱਕ ਪਹੁੰਚ ਗਿਆ ਹੈ। ਇੱਥੇ 3 ਫੁੱਟ ਤੱਕ ਪਾਣੀ ਭਰ ਗਿਆ।
ਇਸ ਤੋਂ ਇਲਾਵਾ ਮਜਨੂੰ ਕਾ ਟਿਲਾ, ਨਿਗਮ ਬੋਧ ਘਾਟ, ਮੱਠ ਬਾਜ਼ਾਰ, ਵਜ਼ੀਰਾਬਾਦ, ਗੀਤਾ ਕਲੋਨੀ ਅਤੇ ਸ਼ਾਹਦਰਾ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। NDRF ਦੀਆਂ 16 ਟੀਮਾਂ ਲੋਕਾਂ ਦੀ ਮਦਦ ਲਈ ਤਾਇਨਾਤ ਕੀਤੀਆਂ ਗਈਆਂ ਹਨ। 2700 ਰਾਹਤ ਕੈਂਪ ਲਗਾਏ ਗਏ ਹਨ। ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਕਈ ਇਲਾਕਿਆਂ ਵਿਚ ਸਥਿਤੀ ਵਿਗੜ ਗਈ ਹੈ। ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਜਾ ਰਿਹਾ ਹੈ। ਹੁਣ ਤੱਕ ਯਮੁਨਾ ਦੇ ਆਸਪਾਸ ਤੋਂ 23 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।
ਦੱਸ ਦਈਏ ਕਿ ਸਥਿਤੀ ਦਾ ਜਾਇਜ਼ਾ ਲੈਣ ਆਈਟੀਓ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵੱਖ-ਵੱਖ ਕਾਰਨਾਂ ਕਰਕੇ ਪਾਣੀ ਵੱਖ-ਵੱਖ ਇਲਾਕਿਆਂ ‘ਚ ਦਾਖਲ ਹੋਇਆ ਹੈ। ਯਮੁਨਾ ਨਦੀ ਦਾ ਪਾਣੀ ਆਈਟੀਓ ਵਿਖੇ ਡਰੇਨ ਰੈਗੂਲੇਟਰ ਟੁੱਟਣ, ਰਾਜਘਾਟ ਵਿਖੇ ਡਰੇਨ ਤੋਂ ਪਾਣੀ ਦੇ ਬੈਕਫਲੋ ਅਤੇ ਕਈ ਹੋਰ ਥਾਵਾਂ ‘ਤੇ ਓਵਰਫਲੋ ਹੋਣ ਕਾਰਨ ਸ਼ਹਿਰ ਵਿੱਚ ਦਾਖਲ ਹੋ ਰਿਹਾ ਹੈ। ਲੋਕਾਂ ਨੂੰ ਜਲਦੀ ਹੀ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ, ਪਾਣੀ ਹੌਲੀ-ਹੌਲੀ ਘੱਟ ਰਿਹਾ ਹੈ।
----------- Advertisement -----------
ਦਿੱਲੀ ‘ਚ ਲਾਲ ਕਿਲ੍ਹੇ-ਸੁਪਰੀਮ ਕੋਰਟ ਤੱਕ ਪਹੁੰਚਿਆ ਹੜ੍ਹ ਦਾ ਪਾਣੀ
Published on
----------- Advertisement -----------
----------- Advertisement -----------