ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਸਕੂਲ ਅਧਿਆਪਕਾਂ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ ਹੈ। ਇਹ ਮਾਮਲਾ ਨਿੱਜੀ ਸਕੂਲ ਤੋਂ ਸਾਹਮਣੇ ਆਇਆ ਹੈ। ਇਲਜ਼ਾਮ ਹੈ ਕਿ ਸਕੂਲ ਦੇ ਅਧਿਆਪਕ ਨੇ ਸਕੂਲ ਵਿੱਚ ਆਉਣ ਵਾਲੇ ਵਿਦਿਆਰਥੀਆਂ ਦੇ ਮੱਥੇ ‘ਤੇ ਲੱਗੇ ਤਿਲਕ ‘ਤੇ ਤੇਜ਼ਾਬ ਪਾਉਣ ਦੀ ਧਮਕੀ ਦਿੱਤੀ ਅਤੇ ਬੱਚੇ ਦੀ ਸ਼ਿਖਾ (ਗੁੱਤ) ਕੱਟ ਦਿੱਤੀ। ਇਸ ਨਾਲ ਵਿਦਿਆਰਥੀ ਬੇਹੱਦ ਦੁਖੀ ਅਤੇ ਡਰੇ ਹੋਏ ਸਨ। ਉਨ੍ਹਾਂ ਘਰ ਆ ਕੇ ਆਪਣੇ ਮਾਤਾ-ਪਿਤਾ ਨੂੰ ਸਾਰੀ ਗੱਲ ਦੱਸੀ। ਇਸ ਨਾਲ ਪਰਿਵਾਰ ਨੂੰ ਵੀ ਗਹਿਰਾ ਦੁੱਖ ਹੋਇਆ। ਇਸ ਦੌਰਾਨ ਕਾਫੀ ਹੰਗਾਮਾ ਹੋਇਆ।
ਕੁਝ ਹੀ ਦੇਰ ‘ਚ ਮਾਮਲਾ ਹਿੰਦੂ ਸੰਗਠਨਾਂ ਤੱਕ ਪਹੁੰਚ ਗਿਆ ਅਤੇ ਹਿੰਦੂ ਸੰਗਠਨ ਦੇ ਗੁੱਸੇ ‘ਚ ਆਏ ਲੋਕ ਮਾਪਿਆਂ ਸਮੇਤ ਸਕੂਲ ਪਹੁੰਚ ਗਏ। ਸਕੂਲ ‘ਚ ਹੰਗਾਮਾ ਹੋਣ ਦੀ ਸੂਚਨਾ ਮਿਲਦੇ ਹੀ ਰਾਮਪੁਰਾ ਪੁਲਸ ਚੌਕੀ ਦਾ ਸਟਾਫ ਵੀ ਮੌਕੇ ‘ਤੇ ਪਹੁੰਚ ਗਿਆ। ਇਸ ਦੌਰਾਨ ਸੰਗਠਨ ਦੇ ਪ੍ਰਧਾਨ ਸੁਰੇਸ਼ ਸ਼ਰਮਾ ਨੇ ਦੱਸਿਆ ਕਿ ਪ੍ਰੋਫੈਸਰ ਕਲੋਨੀ ਸਥਿਤ ਸਕੂਲ ਵਿੱਚ ਉਨ੍ਹਾਂ ਦੇ ਮੈਂਬਰਾਂ ਦੇ 4 ਬੱਚੇ ਪੜ੍ਹਦੇ ਹਨ। ਉਨ੍ਹਾਂ ਚਾਰ ਵਿੱਚੋਂ ਦੋ ਬੱਚਿਆਂ ਨੂੰ ਸਕੂਲ ਦੀਆਂ ਮਹਿਲਾ ਅਧਿਆਪਕਾਂ ਨੇ ਤਿਲਕ ਅਤੇ ਸ਼ਿਖਾ (ਗੁੱਤ) ਰੱਖਣ ਲਈ ਸਖ਼ਤ ਤਾੜਨਾ ਕੀਤੀ। ਜ਼ਬਰਦਸਤੀ ਬੱਚੇ ਦੀ ਸ਼ਿਖਾ (ਗੁੱਤ) ਨੂੰ ਵੱਢ ਦਿੱਤਾ। ਮਾਂ ਭਾਰਤੀ ਜਨ ਜਾਗ੍ਰਿਤੀ ਫਾਊਂਡੇਸ਼ਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਸ਼ਿਖਾ (ਗੁੱਤ) ਰੱਖਣਾ ਭਾਰਤੀ ਸੰਸਕ੍ਰਿਤੀ ਦਾ ਪ੍ਰਤੀਕ ਹੈ। ਪ੍ਰਾਚੀਨ ਕਾਲ ਤੋਂ ਹੀ ਲੋਕ ਸ਼ਿਖਾ ਰੱਖਦੇ ਹਨ ਅਤੇ ਤਿਲਕ ਲਗਾਉਂਦੇ ਹਨ। ਸਕੂਲ ਵਿੱਚ ਬੱਚਿਆਂ ਨੂੰ ਇਸਦੇ ਲਈ ਧੱਕੇਸ਼ਾਹੀ ਅਤੇ ਧਮਕੀ ਦਿੱਤੀ ਜਾਂਦੀ ਹੈ। ਲੰਮੀ ਬਹਿਸ ਤੋਂ ਬਾਅਦ ਸਕੂਲ ਨੇ ਆਪਣੀ ਗਲਤੀ ਮੰਨ ਲਈ ਅਤੇ ਮੁਆਫੀ ਮੰਗ ਕੇ ਵਿਵਾਦ ਨੂੰ ਸ਼ਾਂਤ ਕੀਤਾ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਦੁਹਰਾਉਣ ਦਾ ਭਰੋਸਾ ਦਿੱਤਾ।
----------- Advertisement -----------
ਯਮੁਨਾਨਗਰ ‘ਚ ਵਿਦਿਆਰਥੀਆਂ ਦੇ ਤਿਲਕ ਨੂੰ ਲੈ ਕੇ ਸਕੂਲ ‘ਚ ਹੰਗਾਮਾ,ਅਧਿਆਪਕ ਨੇ ਵਿਦਿਆਰਥੀਆਂ ਨੂੰ ਦਿੱਤੀਆਂ ਧਮਕੀਆਂ
Published on
----------- Advertisement -----------
----------- Advertisement -----------












