January 4, 2025, 5:58 pm
----------- Advertisement -----------
HomeNewsBreaking Newsਨਵੇਂ ਵਿਆਹੇ ਜੋੜੀਆਂ ਨੂੰ ਮਿਲੀ ਵੱਡੀ ਖੁਸ਼ਖਬਰੀ, ਸਰਕਾਰੀ ਖ਼ਾਤੇ ਚੋਂ ਮਿਲਣਗੇ ਲੱਖਾਂ

ਨਵੇਂ ਵਿਆਹੇ ਜੋੜੀਆਂ ਨੂੰ ਮਿਲੀ ਵੱਡੀ ਖੁਸ਼ਖਬਰੀ, ਸਰਕਾਰੀ ਖ਼ਾਤੇ ਚੋਂ ਮਿਲਣਗੇ ਲੱਖਾਂ

Published on

----------- Advertisement -----------

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸੂਬੇ ਦੇ ਲੋਕਾਂ ਲਈ ਲਗਾਤਾਰ ਵਿਕਾਸ ਕਾਰਜ ਕਰਵਾਉਣ ਵਿੱਚ ਲੱਗੀ ਹੋਈ ਹੈ। ਪੰਜਾਬ ‘ਚ ਵਿਆਹ ਕਰਵਾਉਣ ਜਾ ਰਹੇ ਲੋਕਾਂ ਲਈ ਅਹਿਮ ਖਬਰ ਹੈ। ਜਾਣਕਾਰੀ ਮੁਤਾਬਕ ਪੰਜਾਬ ਵਿੱਚ ਅੰਤਰਜਾਤੀ ਵਿਆਹ ਸਕੀਮ ਤਹਿਤ ਅਪਲਾਈ ਕਰਨ ਵਾਲੇ ਜੋੜਿਆਂ ਨੂੰ 2.5 ਲੱਖ ਰੁਪਏ ਦਿੱਤੇ ਜਾਣਗੇ। ਹੁਣ ਬਿਨੈਕਾਰਾਂ ਨੂੰ ਭੁਗਤਾਨ ਕਰਨ ਲਈ ਡਾਕਖਾਨੇ ਨਹੀਂ ਜਾਣਾ ਪਵੇਗਾ ਕਿਉਂਕਿ ਇਹ ਸਹੂਲਤ ਹੁਣ ਆਨਲਾਈਨ ਉਪਲਬਧ ਹੋਵੇਗੀ।ਕੇਂਦਰ ਸਰਕਾਰ ਵੱਲੋਂ 2017 ਵਿੱਚ ਇਹ ਰਾਸ਼ੀ 50 ਹਜ਼ਾਰ ਰੁਪਏ ਤੋਂ ਵਧਾ ਕੇ 2.5 ਲੱਖ ਰੁਪਏ ਕਰ ਦਿੱਤੀ ਗਈ ਸੀ ਪਰ ਹੁਣ ਪੰਜਾਬ ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯੋਜਨਾ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਸਾਂਝੀ ਕੀਤੀ ਜਾਂਦੀ ਹੈ ਪਰ 2021 ਵਿੱਚ ਪੰਜਾਬ ਸਰਕਾਰ ਨੂੰ ਇਸ ਸਕੀਮ ਵਿੱਚ ਕੇਂਦਰ ਤੋਂ ਕੋਈ ਫੰਡ ਨਹੀਂ ਮਿਲਿਆ। ਇਸ ਕਾਰਨ ਇਹ ਯੋਜਨਾ ਪੂਰੀ ਨਹੀਂ ਹੋ ਸਕੀ। ਰਾਜ ਵਿੱਚ 2018-19 ਤੱਕ ਅਜੇ ਵੀ ਬਹੁਤ ਸਾਰੀਆਂ ਅਰਜ਼ੀਆਂ ਹਨ। ਹਰ ਸਾਲ ਵੱਖ-ਵੱਖ ਜ਼ਿਲ੍ਹਿਆਂ ਤੋਂ 500 ਦੇ ਕਰੀਬ ਨਵੀਆਂ ਦਰਖਾਸਤਾਂ ਆਈਆਂ ਹਨ ਪਰ ਪੈਸੇ ਨਾ ਮਿਲਣ ਕਾਰਨ ਬਿਨੈਕਾਰਾਂ ਨੂੰ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ। ਪੰਜਾਬ ਵਿੱਚ ਅੰਤਰਜਾਤੀ ਵਿਆਹ ਸਕੀਮ 1986-87 ਵਿੱਚ ਸ਼ੁਰੂ ਹੋਈ ਸੀ। ਇਸ ਦੌਰਾਨ ਵਿਆਹੁਤਾ ਜੋੜੇ ਨੂੰ ਸਿਰਫ਼ 15 ਹਜ਼ਾਰ ਰੁਪਏ ਹੀ ਮਿਲਦੇ ਸਨ। ਇਸ ਤੋਂ ਬਾਅਦ 2004 ਵਿੱਚ ਇਹ ਰਕਮ ਵਧਾ ਕੇ 50 ਹਜ਼ਾਰ ਰੁਪਏ ਕਰ ਦਿੱਤੀ ਗਈ। ਇਸ ਦੌਰਾਨ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪਹਿਲਾਂ ਬਿਨੈਕਾਰ ਨੂੰ ਪੇਮੈਂਟ ਲਈ ਡਾਕਖਾਨੇ ਜਾਣਾ ਪੈਂਦਾ ਸੀ ਪਰ ਹੁਣ ਆਨਲਾਈਨ ਸਹੂਲਤ ਮਿਲੇਗੀ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਬਕਾਇਆ ਸਾਰੀਆਂ ਅਰਜ਼ੀਆਂ ਜਨਵਰੀ 2025 ਤੱਕ ਬੰਦ ਕਰ ਦਿੱਤੀਆਂ ਜਾਣਗੀਆਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਜਪਾ ਨੇ ਤਿੰਨ ਸਿੱਖਾਂ ਨੂੰ ਬਣਾਇਆ ਉਮੀਦਵਾਰ! ਸਿਰਸਾ ਦਾ ਨਾਮ ਵੀ ਸ਼ਾਮਲ

ਦਿੱਲੀ ਵਿਧਾਨ ਸਭਾ ਚੋਣਾਂ (Delhi Assembly Election) ਲਈ ਭਾਜਪਾ ਨੇ ਅੱਜ ਆਪਣੇ 29 ਉਮੀਦਵਾਰਾਂ...

ਮਹਾਪੰਚਾਇਤ ‘ਚ ਜਾ ਰਹੇ ਕਿਸਾਨਾਂ ਦੀ ਬੱਸ ਹੋਈ ਹਾਦਸਾਗ੍ਰਸਤ, ਇਕ ਦੀ ਮੌ+ਤ, ਕਈ ਫੱਟੜ

ਪੰਜਾਬ ਦੇ ਬਰਨਾਲਾ ਵਿਚ ਵੱਡਾ ਹਾਦਸਾ ਵਾਪਰਿਆ ਹੈ ਜਿਥੇ ਮਹਾਪੰਚਾਇਤ ਵਿਚ ਸ਼ਾਮਲ ਹੋਣ ਲਈ...

ਬੱਚਿਆਂ ਦੇ ਸੋਸ਼ਲ  ਅਕਾਊਂਟ ਨੂੰ ਲੈਕੇ ਸਰਕਾਰ ਹੋਈ ਸਖ਼ਤ, ਲਿਆ ਵੱਡਾ ਫੈਸਲਾ

 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ‘ਤੇ ਅਕਾਊਂਟ ਬਣਾਉਣ ਲਈ...

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮਹਾਪੰਚਾਇਤ ਦੀ ਸਟੇਜ ਤੋਂ ਡੱਲੇਵਾਲ ਬੋਲੇ-‘ਮੋਰਚਾ ਅਸੀਂ ਹੀ ਜਿੱਤਾਂਗੇ’

ਹਰਿਆਣਾ ਦੇ ਟੋਹਾਣਾ ਵਿਚ ਕਿਸਾਨਾਂ ਦੀ ਅੱਜ ਮਹਾਪੰਚਾਇਤ ਹੋ ਰਹੀ ਹੈ। ਕਿਸਾਨ ਆਗੂ ਜਗਜੀਤ...

‘ਵਿਆਹੇ ਬੰਦੇ ਦਾ ਰਜ਼ਾਮੰਦੀ ਨਾਲ ਸਬੰਧ ‘ਚ ਰਹਿਣਾ ਦੂਜੇ ਵਿਆਹ ਵਾਂਗ’, ਹਾਈਕੋਰਟ ਨੇ ਸੁਰੱਖਿਆ ਦੇਣ ਤੋਂ ਕੀਤੀ ਨਾਂਹ

ਪੰਜਾਬ-ਹਰਿਆਣਾ ਹਾਈਕੋਰਟ ਨੇ ਰਜ਼ਾਮੰਦੀ ਸਬੰਧ ‘ਚ ਰਹਿ ਰਹੇ ਪੰਜਾਬ ਨਿਵਾਸੀ ਜੋੜੇ ਨੂੰ ਸੁਰੱਖਿਆ ਦੇਣ...

ਕਿਸਾਨਾਂ ਦੀ ਲੁਧਿਆਣਾ ਚ ਹੋਈ ਅਹਿਮ ਬੈਠਕ, ਟੋਹਾਣਾ ਤੋਂ ਬਾਅਦ ਮੋਗਾ ਚ ਹੋਵੇਗੀ ਮਹਾਂਪੰਚਾਇਤ, ਕੀ ਹੈ ਅਗਲੀ ਰਣਨੀਤੀ?

ਸੰਯੁਕਤ ਕਿਸਾਨ ਮੋਰਚਾ ਦੀ ਅਹਿਮ ਲੁਧਿਆਣਾ ਵਿਖੇ ਹੋਈ, ਜਿਸ ਵਿੱਚ ਦੋ ਅਹਿਮ ਐਲਾਨ ਕਰਦੇ...

ਸੋਨਾ ਖਰੀਦਣ ਦੇ ਚਾਹਵਾਨਾਂ ਲਈ ਬੁਰੀ ਖ਼ਬਰ, ਨਵੇਂ ਸਾਲ ਤੇ ਮਹਿੰਗਾ ਹੋਇਆ ਸੋਨਾ

ਸਾਲ 2025 ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਸੋਨੇ ਦੀ ਚਮਕ...

ਗੈਂਗਸਟਰ ਲਾਰੈਂਸ ਬਿਸਨੋਈ ਇੰਟਰਵਿਊ ਮਾਮਲੇ ਚ ਵੱਡੀ ਕਾਰਵਾਈ, ਡੀਐਸਪੀ ਗੁਰਸ਼ੇਰ ਸਿੰਘ ਸੰਧੂ ਬਰਖਾਸਤ

 ਡੀਐਸਪੀ ਗੁਰਸ਼ੇਰ ਸਿੰਘ ਸੰਧੂ (DSP Gursher Singh Sandhu) ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।...

ਮਰਹੂਮ ਸਾਬਕਾ PM ਡਾ. ਮਨਮੋਹਨ ਸਿੰਘ ਜੀ ਦੀ ਅੰਤਿਮ ਅਰਦਾਸ, ਪਤਨੀ ਤੇ ਧੀਆਂ ਨੇ ਭੋਗ ਮੌਕੇ ਕੀਤਾ ਕੀਰਤਨ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਯਾਦ ’ਚ ਉਨ੍ਹਾਂ ਦੇ ਨਿਵਾਸ ਸਥਾਨ ’ਤੇ...