ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ NIA ਦੀ ਰੇਡ ਜਾਰੀ ਹੈ। ਦੱਸਣਯੋਗ ਹੈ ਕਿ ਇਹ ਰੇਡ ਨਸ਼ੇ ਦੇ ਮਾਮਲਿਆਂ ਨੂੰ ਲੈ ਹੋ ਰਹੀ ਹੈ। ਫਿਰੋਜ਼ਪੁਰ ‘ਚ ਵੀ NIA ਦੀ ਛਾਪੇਮਾਰੀ ਹੋ ਰਹੀ ਹੈ। NIA ਦੀ ਟੀਮ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿੱਚ ਸਵੇਰੇ NIA ਦੀ ਰੇਡ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅੱਜ ਪੰਜਾਬ ਦੇ ਬਠਿੰਡਾ ਅਤੇ ਮਾਨਸਾ ਵਿੱਚ NIA ਦੀ ਰੇਡ ਜਾਰੀ ਹੈ। ਮਾਨਸਾ ‘ਚ ਵਿਸ਼ਾਲ ਸਿੰਘ ਦੇ ਘਰ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਆੜ੍ਹਤੀ ਡਾਲਾ ਨੇ ਮਾਡਰਨ ਪਿਸਤੌਲ ਦਿੱਤਾ ਸੀ, ਜੋ ਕਿ ਗਰਪ੍ਰੀਤ ਸਿੰਘ ਹਰੀਨੋ ਸਿੰਘ ਬਾਲਾ ਕਤਲ ਕੇਸ ‘ਚ ਵਰਤਿਆ ਗਿਆ ਸੀ। ਇਸ ਤੋਂ ਇਲਾਵਾ ਅਮਨਦੀਪ ਨਾਂ ਦੇ ਵਿਅਕਤੀ ਦੇ ਘਰ ਰੇਡ ਚੱਲ ਰਹੀ ਹੈ। ਅਮਨਦੀਪ ਨਾਭਾ ਜੇਲ੍ਹ ‘ਚ ਬੰਦ ਹੈ। ਐਨਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
----------- Advertisement -----------
ਨਸ਼ੇ ਨੂੰ ਲੈਕੇ NIA ਦੀ ਵੱਡੀ ਕਾਰਵਾਈ,ਪੰਜਾਬ ਚ ਕਈ ਥਾਵਾਂ ਤੇ ਕੀਤੀ ਛਾਪੇਮਾਰੀ
Published on
----------- Advertisement -----------