September 6, 2026, 11:42 pm
----------- Advertisement -----------
HomeNewsBreaking Newsਪਿੰਡ ਦੇਹ ਕਲਾਂ ‘ਚ NRI ਭਰਾਵਾਂ ਨੇ ਮਿਸਾਲ ਕੀਤੀ ਕਾਇਮ, ਪਾਠੀ ਸਿੰਘ...

ਪਿੰਡ ਦੇਹ ਕਲਾਂ ‘ਚ NRI ਭਰਾਵਾਂ ਨੇ ਮਿਸਾਲ ਕੀਤੀ ਕਾਇਮ, ਪਾਠੀ ਸਿੰਘ ਨੂੰ ਰਿਟਾਇਰਮੈਂਟ ਵਜੋਂ ਘਰ ਬਣਵਾ ਕੇ ਕੀਤਾ ਗਿਫਟ

Published on

----------- Advertisement -----------

ਪਿੰਡ ਦੇਹ ਕਲਾਂ ਵਿਖੇ NRI ਭਰਾਵਾਂ ਵੱਲੋਂ ਇੱਕ ਮਿਸਾਲ ਕਾਇਮ ਕੀਤੀ ਗਈ ਹੈ। ਐਨ ਆਰ ਆਈ ਭਰਾਵਾਂ ਵੱਲੋਂ ਇੱਕ ਪਾਠੀ ਨੂੰ ਘਰ ਬਣਾ ਕੇ ਉਨ੍ਹਾਂ ਨੂੰ ਰਿਟਾਇਰਮੈਂਟ ਦਾ ਗਿਫਟ ਦਿੱਤਾ ਗਿਆ ਹੈ। ਇਹ ਰਿਟਾਇਰਮੈਂਟ ਗਿਫਟ ਦੇਖ ਕੇ ਪਾਠੀ ਸਾਹਿਬ ਬੜੇ ਖੁਸ਼ ਨਜ਼ਰ ਆਏ ਉਨ੍ਹਾਂ ਦਾ ਕਹਿਣਾ ਸੀ ਕਿ ਸਾਡਾ ਪੂਰਾ ਪਰਿਵਾਰ ਖੁਸ਼ ਹੈ ਅਤੇ ਪੂਰੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਜਿਸ ਜਗ੍ਹਾ ਦੇ ਉੱਪਰ ਘਰ ਬਣਵਾ ਕੇ ਦਿੱਤਾ ਗਿਆ ਹੈ ਉਹ ਪਾਠੀ ਸਾਹਿਬ ਦੀ ਖੁਦ ਦੀ ਸੀ।

ਪਿੰਡ ਦੇਹ ਕਲਾਂ ਦੇ ਗੁਰੂ ਘਰ ਦੇ ਵਿੱਚ ਪਿਛਲੇ 35 ਸਾਲਾਂ ਤੋਂ ਲਗਾਤਾਰ ਪਾਠੀ ਸੇਵਾ ਕਰ ਰਿਹਾ ਸੀ। ਜਦੋਂ ਐਨਆਰਆਈ ਭਰਾਵਾਂ ਤੱਕ ਗੱਲ ਪਹੁੰਚੀ ਕੀ ਪਾਠੀ ਸਾਹਿਬ ਨੂੰ ਘਰ ਬਣਾ ਕੇ ਦੇਣਾ ਹੈ ਤਾਂ ਐਨਆਰਆਈ ਭਰਾ ਅੱਗੇ ਆਏ ਅਤੇ ਉਹਨਾਂ ਨੇ ਪਿੰਡ ਦੇ ਨਾਲ ਸਲਾਹ ਮਸ਼ਵਰਾ ਕਰਕੇ ਘਰ ਬਣਵਾ ਕੇ ਦਿੱਤਾ ਗਿਆ ਜਦੋਂ ਐਨਆਰਆਈ ਡਿੰਪੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਗੱਲ ਸਾਡੇ ਤੱਕ ਪਹੁੰਚੀ ਤਾਂ ਅਸੀਂ ਪਿੰਡ ਵਾਲਿਆਂ ਨਾਲ ਸਲਾਹ ਮਸ਼ਵਰਾ ਕੀਤਾ ਤੇ ਘਰ ਬਣਵਾਉਣਾ ਸ਼ੁਰੂ ਕੀਤਾ ਇਹ ਸਾਡੇ ਵੱਲੋਂ ਪਾਠੀ ਸਾਹਿਬ ਨੂੰ ਰਿਟਾਇਰਮੈਂਟ ਗਿਫਟ ਹੈ ਕਿਉਂਕਿ ਇਹਨਾਂ ਨੇ ਪੂਰੀ ਇਮਾਨਦਾਰੀ ਅਤੇ ਲਗਨ ਨਾਲ 35 ਸਾਲ ਗੁਰੂ ਘਰ ਦੇ ਵਿੱਚ ਸੇਵਾ ਕੀਤੀ। ਘਰ ਬਣਵਾਉਣ ਲਈ ਕਰੀਬ 14 ਲੱਖ ਰੁਪਏ ਖਰਚ ਕੀਤੇ ਗਏ। ਅੱਜ ਨਵੇਂ ਘਰ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਘਰ ਦੀਆਂ ਚਾਬੀਆਂ ਪਾਠੀ ਸਾਹਿਬ ਨੂੰ ਦਿੱਤੀਆਂ ਗਈਆਂ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਕਿ ਕੁਝ ਕੰਮ ਰਹਿ ਰਿਹਾ ਹੈ ਉਹ ਵੀ ਕੁਝ ਦਿਨਾਂ ਦੇ ਵਿੱਚ ਪੂਰਾ ਕਰ ਲਿਆ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ

ਚੰਡੀਗੜ੍ਹ, 6 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...

3100 ਪਿੰਡਾਂ ਵਿੱਚ ਬਣ ਰਹੇ ਸ਼ਾਨਦਾਰ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ-ਭਗਵੰਤ ਸਿੰਘ ਮਾਨ

*ਬਠਿੰਡਾ; 5 ਸਤੰਬਰ: *ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਦੇ...

ਕਲਾਸਰੂਮ ਲਰਨਿੰਗ ਵਿੱਚ ਪੰਜਾਬ ਦਾ ਨੰਬਰ 1 ਸਥਾਨ ਅਧਿਆਪਕਾਂ ਦੀ ਸਮਰੱਥਾ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ: ਮਨੀਸ਼ ਸਿਸੋਦੀਆ

ਹੁਸ਼ਿਆਰਪੁਰ 5 ਸਤੰਬਰ:ਅਧਿਆਪਕ ਦਿਵਸ 'ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਆਪ ਪੰਜਾਬ ਦੇ...

ਅਕਾਲੀ ਦਲ ਦੇ ਦਫ਼ਤਰ ਵਿੱਚ ਬਜ਼ੁਰਗ ਦਲਿਤ ਔਰਤ ਨਾਲ ਕੁੱਟਮਾਰ ਖ਼ਿਲਾਫ਼ ਆਪ ਮਹਿਲਾ ਵਿੰਗ ਵੱਲੋਂ ਸਮਰਾਲਾ ‘ਚ ਭਰੀ ਰੋਸ ਪ੍ਰਦਰਸ਼ਨ

ਚੰਡੀਗੜ੍ਹ/ਸਮਰਾਲਾ 5 ਸਤੰਬਰ:ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਇੱਕ ਬਜ਼ੁਰਗ ਦਲਿਤ ਔਰਤ ਨਾਲ ਹੋਈ...

51,979 ਨਾਗਰਿਕਾਂ ਵੱਲੋਂ ਦਿੱਤੀਆਂ ਗੁਪਤ ਸੂਚਨਾਵਾਂ ਨਾਲ ਪੰਜਾਬ ਵਿੱਚ ਨਸ਼ਾ ਤਸਕਰੀ ਨਾਲ ਜੁੜੀਆਂ 25,339 ਗ੍ਰਿਫ਼ਤਾਰੀਆਂ

ਚੰਡੀਗੜ੍ਹ; 5 ਸਤੰਬਰ 2026:ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਨਾਗਰਿਕਾਂ ਦੀ ਭਾਗੀਦਾਰੀ ਇੱਕ ਮਹੱਤਵਪੂਰਨ...

ਗੁਰਪ੍ਰੀਤ ਸਿੰਘ ਸੇਖੋਂ ਨੇ ਫੜਿਆ AAP ਦਾ ਪੱਲਾ, CM ਭਗਵੰਤ ਮਾਨ ਨੇ ਕੀਤਾ ਸਵਾਗਤ

ਗੁਰਪ੍ਰੀਤ ਸਿੰਘ ਸੇਖੋਂ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।...

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...