ਨਾਭਾ ਬਲਾਕ ਦੇ ਪਿੰਡ ਭੋਜੌਮਾਜਰੀ ਦੀ ਪੰਚਾਇਤ ਅਤੇ ਪਿੰਡ ਵਾਸੀਆ ਦੇ ਵੱਲੋਂ ਨਵੇਕਲੀ ਪਹਿਲ। ਨਸ਼ਿਆਂ ਖਿਲਾਫ ਪਿੰਡ ਵਿੱਚ ਥਾਂ-ਥਾਂ ਤੇ ਬੈਨਰ ਤੇ ਪੋਸਟਰ ਲਗਾਏ। ਪਿੰਡ ਦੀ ਪੰਚਾਇਤ ਨੇ ਫਰਮਾਨ ਜਾਰੀ ਕੀਤਾ ਕਿ ਜੇਕਰ ਪਿੰਡ ਦੀ ਜੂਹ ਦੇ ਅੰਦਰ ਜੇ ਕੋਈ ਵਿਅਕਤੀ ਨਸ਼ਾ ਕਰਦਾ ਜਾਂ ਨਸ਼ੇ ਕਰਨ ਵਾਲਿਆਂ ਦੀ ਕੋਈ ਪਿੰਡ ਵਾਸੀ ਮਦਦ ਕਰਦਾ, ਜਾਂ ਫਿਰ ਨਸ਼ਾ ਵੇਚਦਾ ਹੈ। ਉਸ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾਂ ਕੀਤਾ ਜਾਵੇਗਾ। ਇਸ ਉਪਰਾਲੇ ਦੀ ਨਾਭੇ ਹਲਕੇ ਵਿੱਚ ਸ਼ਲਾਗਾ ਹੋ ਰਹੀ।ਪੰਜਾਬ ਦੇ ਵਿੱਚ ਨਸ਼ਿਆਂ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਹੁਣ ਉੱਥੇ ਕੋਈ ਪਿੰਡਾਂ ਦੀਆਂ ਪੰਚਾਇਤਾਂ ਵੀ ਸੁਚੇਤ ਹੁੰਦੀ ਆ ਵਿਖਾਈ ਦੇ ਰਹੀਆਂ ਹਨ। ਜੇਕਰ ਨਾਭਾ ਬਲਾਕ ਦੇ ਪਿੰਡ ਭੋਜੌਮਾਜਰੀ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਭੋਜੌਮਾਜਰੀ ਦੀ ਪੰਚਾਇਤ, ਪਿੰਡ ਵਾਸੀ ਅਤੇ ਨਗਰ ਦੇ ਵੱਲੋਂ ਨਵੇਕਲੀ ਪਹਿਲ ਕਦਮੀ ਵਿਖਾਉਂਦਿਆਂ ਹੋਇਆਂ ਨਸ਼ੇ ਵਿਰੁੱਧ ਵਿਸ਼ੇਸ਼ ਐਲਾਨ ਕਰ ਦਿੱਤਾ। ਜੇਕਰ ਪਿੰਡ ਦੀ ਜੂ ਦੇ ਅੰਦਰ ਕੋਈ ਵਿਅਕਤੀ ਨਸ਼ਾ ਕਰਦਾ ਜਾਂ ਨਸ਼ੇ ਕਰਨ ਵਾਲਿਆਂ ਦੀ ਮਦਦ ਕਰਦਾ, ਜਾਂ ਫਿਰ ਨਸ਼ਾ ਵੇਚਦਾ ਹੈ।ਉਸ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾਂ ਕੀਤਾ ਜਾਵੇਗਾ ਅਤੇ ਕੋਈ ਵੀ ਵਿਅਕਤੀ ਨਸ਼ਾ ਤਸਕਰ ਦੇ ਨਾਲ ਨਾਤਾ ਨਹੀਂ ਰੱਖੇਗਾ। ਜੇਕਰ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਹੁੰਦਾ ਹੈ। ਉਸ ਦਾ ਨਿਪਟਾਰਾ ਵੀ ਪਿੰਡ ਦੀ ਸੱਥ ਦੇ ਵਿੱਚ ਹੀ ਸਰਪੰਚ, ਪੰਚ ਅਤੇ ਪਿੰਡ ਦੇ ਮੁਹਤਵਰ ਵਿਅਕਤੀਆਂ ਦੀ ਸਲਾਹ ਮਸ਼ਵਰੇ ਦੇ ਨਾਲ ਲੜਾਈ ਝਗੜੇ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਲੜਾਈ ਝਗੜੇ ਦਾ ਕੋਈ ਵੀ ਮਾਮਲਾ ਪੁਲਿਸ ਥਾਣੇ ਨਹੀਂ ਜਾਣ ਦਿੱਤਾ ਜਾਵੇਗਾ। ਇਸ ਮੌਕੇ ਪਿੰਡ ਦੀ ਸਰਪੰਚ ਅਤੇ ਪੰਚ ਅਤੇ ਪਿੰਡ ਦੇ ਵਿਅਕਤੀਆਂ ਨੇ ਕਿਹਾ ਕਿ ਇਹ ਉਪਰਾਲਾ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਬਚਾਉਣ ਦੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ।
----------- Advertisement -----------
ਇਸ ਪਿੰਡ ਚ ਨਸ਼ਾ ਵੇਚਣ ਵਾਲਿਆਂ ਦੀ ਨਹੀਂ ਖੈਰ,ਹੋਵੇਗੀ ਇਹ ਕਾਰਵਾਈ
Published on
----------- Advertisement -----------