September 7, 2026, 12:21 pm
----------- Advertisement -----------
HomeNewsBreaking Newsਪਰਮੀਸ਼ ਵਰਮਾ ਵੱਲੋਂ ਪਤਨੀ ਗੀਤ ਗਰੇਵਾਲ ਨਾਲ ਤਲਾਕ ਦੀ ਪੁਸ਼ਟੀ

ਪਰਮੀਸ਼ ਵਰਮਾ ਵੱਲੋਂ ਪਤਨੀ ਗੀਤ ਗਰੇਵਾਲ ਨਾਲ ਤਲਾਕ ਦੀ ਪੁਸ਼ਟੀ

Published on

----------- Advertisement -----------

ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਖ਼ਰਕਾਰ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ’ਤੇ ਚੁੱਪੀ ਤੋੜ ਦਿੱਤੀ ਹੈ। ਪਰਮੀਸ਼ ਨੇ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਆਪਣੀ ਪਤਨੀ ਗੀਤ ਗਰੇਵਾਲ ਨਾਲ ਤਲਾਕ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ। ਦੋਹਾਂ ਦਾ ਵਿਆਹ 21 ਅਕਤੂਬਰ 2021 ਨੂੰ ਕੈਨੇਡਾ ਵਿੱਚ ਹੋਇਆ ਸੀ, ਜਿਸ ਤੋਂ ਬਾਅਦ ਭਾਰਤ ਵਿੱਚ ਇੱਕ ਰਿਸੈਪਸ਼ਨ ਪਾਰਟੀ ਵੀ ਰੱਖੀ ਗਈ ਸੀ। ਗੀਤ ਗਰੇਵਾਲ ਰਾਜਸੀ ਸ਼ਖਸੀਅਤ ਤੇ ਉਹ ਪੇਸ਼ੇ ਵਜੋਂ ਵਕੀਲ ਹੈ।

ਇਨ੍ਹਾਂ ਦੋਵਾਂ ਦੇ ਘਰ ਸਾਲ 2022 ਵਿੱਚ ਧੀ ਦਾ ਜਨਮ ਹੋਇਆ ਸੀ। ਹਾਲਾਂਕਿ, ਪਿਛਲੇ ਇੱਕ ਸਾਲ ਤੋਂ ਦੋਹਾਂ ਦੇ ਵੱਖ ਹੋਣ ਦੀਆਂ ਖ਼ਬਰਾਂ ਚਰਚਾ ਵਿੱਚ ਸਨ ਅਤੇ ਜਨਵਰੀ 2026 ਵਿੱਚ ਇਨ੍ਹਾਂ ਦੇ ਵੱਖ ਹੋਣ ਦਾ ਕਥਿਤ ਦਸਤਾਵੇਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਉਸ ਸਮੇਂ ਦੋਹਾਂ ਨੇ ਕੋਈ ਜਨਤਕ ਬਿਆਨ ਨਹੀਂ ਦਿੱਤਾ ਸੀ ਪਰ ਹੁਣ ਪਰਮੀਸ਼ ਦੇ ਬਿਆਨ ਨਾਲ ਤਲਾਕ ਦੀ ਪੁਸ਼ਟੀ ਹੋ ਗਈ ਹੈ। ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਪਰਮੀਸ਼ ਵਰਮਾ ਨੇ ਲਿਖਿਆ, ‘ਇੱਕ ਪੁਰਸ਼ ਹੋਣਾ ਤੁਹਾਨੂੰ ਇੱਕ ਮਨੋਵਿਗਿਆਨਕ ਤੌਰ ’ਤੇ ਬਲ਼ੀ ਦਾ ਬਕਰਾ ਬਣਾ ਦਿੰਦਾ ਹੈ। ਮੈਂ ਇਸ ਦੀ ਮਨੋਵਿਗਿਆਨ ਨੂੰ ਸਮਝਦਾ ਹਾਂ ਅਤੇ ਬਿਨਾਂ ਕਿਸੇ ਨਾਰਾਜ਼ਗੀ ਦੇ ਇਸ ਬੋਝ ਨੂੰ ਸਵੀਕਾਰ ਕਰਦਾ ਹਾਂ। ਜਦੋਂ ਮੈਂ ਡੁੱਬ ਰਿਹਾ ਸੀ, ਉਦੋਂ ਮੈਨੂੰ ਬਚਾਉਣ ਕੋਈ ਨਹੀਂ ਆਇਆ। ਮੈਂ ਆਪਣੇ ਕੀਤੇ ਦੇ ਨਤੀਜਿਆਂ ਦਾ ਖ਼ੁਦ ਸਾਹਮਣਾ ਕੀਤਾ, ਆਪਣੇ ਦਰਦ ਵਿਚੋਂ ਉਭਰਿਆ। ਇਹ ਵੀ ਇੱਕ ਪੁਰਸ਼ ਹੋਣ ਦਾ ਹਿੱਸਾ ਹੈ।’

ਉਨ੍ਹਾਂ ਨੇ ਅੱਗੇ ਲਿਖਿਆ ਕਿ ਆਪਣੀ ਪੂਰਵ ਪਤਨੀ ਦਾ ਸਤਿਕਾਰ ਕਰਨਾ, ਅੱਜ ਆਪਣੀ ਜ਼ਿੰਦਗੀ ਵਿੱਚ ਮੌਜੂਦ ਮਹਿਲਾ ਦਾ ਸਤਿਕਾਰ ਕਰਨਾ ਅਤੇ ਕੜਵਾਹਟ ਨੂੰ ਮਰਦਾਨਗੀ ਸਮਝਣ ਦੀ ਗਲਤੀ ਨਾ ਕਰਨਾ ਹੀ ਅਸਲ ਅਨੁਸ਼ਾਸਨ ਹੈ। ਕਮਜ਼ੋਰੀ ਨੂੰ ਸਦਗੁਣ ਦੇ ਰੂਪ ਵਿੱਚ ਦਿਖਾਉਣਾ, ਭੀੜ ਵਿੱਚ ਕਾਇਰਾਂ ਵਾਂਗ ਸ਼ਾਮਲ ਹੋਣਾ, ਅਤੇ ਧਿਆਨ ਜਾਂ ਪੈਸੇ ਲਈ ਕਿਸੇ ਏਜੰਡੇ ਨੂੰ ਬੜ੍ਹਾਵਾ ਦੇਣਾ ਮਰਦਾਨਗੀ ਨਹੀਂ ਹੈ। ਪਰਮੀਸ਼ ਨੇ ਸਪੱਸ਼ਟ ਕੀਤਾ ਕਿ ਉਹ ਭੀੜ ਨਾਲ ਚੱਲਣ ਦੀ ਬਜਾਏ ਸਿੱਧੇ ਖੜ੍ਹੇ ਰਹਿਣ ਲਈ ਮਿਲਣ ਵਾਲੀ ਨਫ਼ਰਤ ਸਹਿਣਾ ਪਸੰਦ ਕਰਨਗੇ। ਇਨ੍ਹਾਂ ਚਰਚਾਵਾਂ ਦੇ ਵਿਚਕਾਰ ਉਨ੍ਹਾਂ ਨੇ ਮਾਡਲ ਤੇ ਅਦਾਕਾਰਾ ਹਰਮਨ ਬਰਾੜ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦੇ ਸੰਕੇਤ ਵੀ ਦਿੱਤੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸ਼ੱਕੀ ਡਰੋਨ ਦਿਖਣ ਤੋਂ ਬਾਅਦ 7 ਉਡਾਣਾਂ ਮੋੜੀਆਂ ਗਈਆਂ

ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਐਤਵਾਰ ਰਾਤ ਨੂੰ ਸੰਚਾਲਨ ਖੇਤਰ...

ਦੋਹਤੇ ਨੇ ਪ੍ਰਾਪਰਟੀ ਖਾਤਰ ਨਾਨੀ ਨੂੰ ਉਤਾਰਿਆ ਮੌਤ ਦੇ ਘਾਟ, CCTV ਨੇ ਖੋਲ੍ਹਿਆ ਸਾਰਿਆ ਭੇਦ

ਜਗਰਾਓਂ ਦੇ ਪਿੰਡ ਅਮਰਗੜ੍ਹ ਕਲੇਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ...

ਅਮਰੀਕਾ ਦੇ ਮਿਆਮੀ ਏਅਰਪੋਰਟ ‘ਤੇ ਕਾਰਗੋ ਪਲੇਨ ਰਨਵੇ ਤੋਂ ਬਾਹਰ ਨਿਕਲ ਕੇ ਗੱਡੀਆਂ ਨਾਲ ਟਕਰਾਇਆ, ਹੋਈਆਂ 5 ਮੌਤਾਂ

ਅਮਰੀਕਾ ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ‘ਤੇ ਬੀਤੇ ਦਿਨੀਂ ਇਕ ਬੋਇੰਗ ਕਾਰਗੋ ਪਲੇਨ ਲੈਂਡਿੰਗ ਦੇ...

‘ਪੰਜਾਬ ‘ਚ ਮੰਡਰਾਇਆ ਬਿਜਲੀ ਸੰਕਟ, 4 ਦਿਨਾਂ ‘ਚ ਕੋਲਾ ਨਾ ਮਿਲਿਆ ਤਾਂ ਲੱਗਣਗੇ ਬਿਜਲੀ ਦੇ ਕੱਟ’

ਪੰਜਾਬ ਵਿਚ ਫਿਰ ਤੋਂ ਬਿਜਲੀ ਸੰਕਟ ਮੰਡਰਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਬਿਜਲੀ...

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ

ਚੰਡੀਗੜ੍ਹ, 6 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...

3100 ਪਿੰਡਾਂ ਵਿੱਚ ਬਣ ਰਹੇ ਸ਼ਾਨਦਾਰ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ-ਭਗਵੰਤ ਸਿੰਘ ਮਾਨ

*ਬਠਿੰਡਾ; 5 ਸਤੰਬਰ: *ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਦੇ...

ਕਲਾਸਰੂਮ ਲਰਨਿੰਗ ਵਿੱਚ ਪੰਜਾਬ ਦਾ ਨੰਬਰ 1 ਸਥਾਨ ਅਧਿਆਪਕਾਂ ਦੀ ਸਮਰੱਥਾ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ: ਮਨੀਸ਼ ਸਿਸੋਦੀਆ

ਹੁਸ਼ਿਆਰਪੁਰ 5 ਸਤੰਬਰ:ਅਧਿਆਪਕ ਦਿਵਸ 'ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਆਪ ਪੰਜਾਬ ਦੇ...

ਅਕਾਲੀ ਦਲ ਦੇ ਦਫ਼ਤਰ ਵਿੱਚ ਬਜ਼ੁਰਗ ਦਲਿਤ ਔਰਤ ਨਾਲ ਕੁੱਟਮਾਰ ਖ਼ਿਲਾਫ਼ ਆਪ ਮਹਿਲਾ ਵਿੰਗ ਵੱਲੋਂ ਸਮਰਾਲਾ ‘ਚ ਭਰੀ ਰੋਸ ਪ੍ਰਦਰਸ਼ਨ

ਚੰਡੀਗੜ੍ਹ/ਸਮਰਾਲਾ 5 ਸਤੰਬਰ:ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਇੱਕ ਬਜ਼ੁਰਗ ਦਲਿਤ ਔਰਤ ਨਾਲ ਹੋਈ...