September 6, 2026, 5:43 am
----------- Advertisement -----------
HomeNewsBreaking Newsਨੇਪਾਲ ‘ਚ ਆਏ ਹੜ੍ਹਾਂ ‘ਚ ਹੁਣ ਤੱਕ 160 ਤੋਂ ਵੱਧ ਲੋਕਾਂ ਦੀ...

ਨੇਪਾਲ ‘ਚ ਆਏ ਹੜ੍ਹਾਂ ‘ਚ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਮੌਤ, 133 ਭਾਰਤੀਆਂ ਸਣੇ 750 ਲੋਕ ਲਾਪਤਾ

Published on

----------- Advertisement -----------

ਨੇਪਾਲ ਤਿੱਬਤ-ਬਾਰਡਰ ‘ਤੇ ਅਚਾਨਕ ਆਏ ਹੜ੍ਹ ਵਿਚ 168 ਲੋਕਾਂ ਦੀ ਮੌਤ ਹੋ ਗਈ। ਨੇਪਾਲ ਵਿਚ 165 ਤੇ ਤਿੱਬਤ ਵਿਚ ਲੋਕਾਂ ਦੀ ਜਾਨ ਚਲੀ ਗਈ ਜਦੋ ਕਿ 1100 ਤੋਂ ਵੱਧ ਅਜੇ ਵੀ ਲਾਪਤਾ ਹਨ। ਹੜ੍ਹਾਂ ਵਿਚ 19 ਪੁਲ, ਲਗਭਗ 40 ਕਿਲੋਮੀਟਰ ਸੜਕਾਂ ਤੇ 13 ਹਾਈਡ੍ਰੋਪਾਵਰ ਪ੍ਰਾਜੈਕਟ ਤਬਾਹ ਹੋ ਗਏ। ਹੜ੍ਹ ਦਾ ਪਾਣੀ ਲਗਭਗ 30 ਫੁੱਟ ਤੱਕ ਉਪਰ ਆ ਗਿਆ ਸੀ। ਤੇਜ਼ ਵਹਾਅ ਵਿਚ ਘਰ, ਗੱਡੀਆਂ ਵਹਿ ਗਈਆਂ। ਮੰਨਿਆ ਜਾ ਰਿਹਾ ਸੀ ਕਿ ਹੜ੍ਹ ਤੋਂ ਪਹਿਲਾਂ ਭੂਚਾਲ ਆਇਆ ਸੀ ਪਰ ਅਮਰੀਕੀ ਜਿਓਲਾਜਿਕਲ ਸਰਵੇ ਮੁਤਾਬਕ ਚੀਨ ਵੱਲੋਂ ਲਹੇਂਦੇ ਨਦੀ ਵਿਚ ਪਹਾੜ ਦਾ ਵੱਡਾ ਹਿੱਸਾ ਖਿਸਕ ਕੇ ਡਿੱਗਿਆ ਸੀ।

ਇਸੇ ਲੈਂਡਸਲਾਈਡ ਵਿਚ 5.2 ਤੀਬਰਤਾ ਦੇ ਭੂਚਾਲ ਵਰਗਾ ਝਟਕਾ ਮਹਿਸੂਸ ਹੋਇਆ। ਇਸ ਦੇ ਬਾਅਦ ਲਹੇਂਦੀ ਨਦੀ ਤੋਂ ਪਾਣੀ ਤੇ ਮਲਬੇ ਦਾ ਸੈਲਾਬ ਭੋਟੇਕੋਸ਼ੀ ਤੇ ਤ੍ਰਿਸ਼ੂਲੀ ਨਦੀਆਂ ਵਿਚ ਪਹੁੰਚਿਆ ਜਿਸ ਨਾਲ ਹੜ੍ਹ ਆਇਆ। ਵਹਾਅ ਇੰਨਾ ਤੇਜ਼ ਸੀ ਕਿ ਲੋਕਾਂ ਤੇ ਮਲਬੇ ਨੂੰ ਲਗਭਗ 150 ਕਿਲੋਮੀਟਰ ਦੂਰ ਚਿਤਵਨ ਤੱਕ ਵਹਾਅ ਕੇ ਲੈ ਗਿਆ ਜਿਥੋਂ ਅਜੇ ਤੱਕ 33 ਦੇਹਾਂ ਬਰਾਮਦ ਕੀਤੀਆਂ ਗਈਆਂ ਹਨ।

ਰਾਹਤ ਕਰਮੀ ਕਰਾਬ ਮੌਸਮ ਤੇ ਟੁੱਟੇ ਰਸਤਿਆਂ ਦੇ ਵਿਚ ਮਲਬੇ ਵਿਚ ਦਬੇ ਲੋਕਾਂ ਦੀ ਭਾਲ ਕਰ ਰਹੇ ਹਨ। ਕੈਲਾਸ਼ ਮਾਨ ਸਰੋਵਰ ਯਾਤਰਾ ‘ਤੇ ਜਾ ਰਹੇ ਕਈ ਸ਼ਰਧਾਲੂ ਵੀ ਹੜ੍ਹ ਦੀ ਚਪੇਟ ਵਿਚ ਆ ਗਏ। ਨੇਪਾਲ ਵਿਚ ਲਾਪਤਾ ਲੋਕਾਂ ਵਿਚ 466 ਵਿਦੇਸ਼ੀ ਤੇ 113 ਨੇਪਾਲੀ ਸ਼ਾਮਲ ਹਨ ਜਿਨ੍ਹਾਂ ਵਿਚੋਂ 133 ਭਾਰਤੀ ਤੇ 37 ਐੱਨਆਰਆਈ ਵੀ ਹਨ।

ਨੇਪਾਲ-ਚੀਨ ਸਰਹੱਦ ਕੋਲ ਕਾਠਮਾਂਡੂ ਦੇ ਉੱਤਰ ਵਿਚ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ ਪਹਾੜ ਦਾ ਵੱਡਾ ਹਿੱਸਾ ਬਰਫ ਤੇ ਚੱਟਾਨਾਂ ਦੇ ਨਾਲ ਟੁੱਟ ਕੇ ਹੇਠਾਂ ਡਿੱਗਿਆ ਤੇ ਲਹੇਂਦੇ ਨਦੀ ਵਿਚ ਜਾ ਡਿੱਗਿਆ। ਵਿਗਿਆਨਕਾਂ ਦਾ ਮੰਨਣਾ ਹੈ ਕਿ ਪਹਾੜ ਨਾਲ ਗਲੇਸ਼ੀਅਰ ਦਾ ਵੱਡਾ ਹਿੱਸਾ ਟੁੱਟ ਕੇ ਹੇਠਾਂ ਡਿਗਿਆ ਹੋ ਸਕਦਾ ਹੈ। ਹਾਲਾਂਕਿ ਇਸ ਘਟਨਾ ਦੀ ਅਸਲੀ ਵਜ੍ਹਾ ਦਾ ਪਤਾ ਲਗਾਉਣ ਵਿਚ ਕੀ ਹਫਤੇ ਲੱਗ ਸਕਦੇ ਹਨ।

ਬਾਅਦ ਵਿਚ USGS ਨੇ ਸਪੱਸ਼ਟ ਕੀਤਾ ਕਿ ਇਹ ਭੂਚਾਲ ਨਹੀਂ ਸੀ ਦਰਅਸਲ ਪਹਾੜ ਤੋਂ ਹੋਇਆ ਲੈਂਡਸਲਾਈਡ ਇੰਨਾ ਸ਼ਕਤੀਸ਼ਾਲੀ ਸੀ ਕਿ ਉਸ ਨਾਲ 5.2 ਤੀਬਰਤਾ ਦੇ ਭੂਚਾਲ ਦੇ ਬਰਾਬਰ ਝਟਕਾ ਪੈਦਾ ਹੋਇਆ ਯਾਨੀ ਪਹਿਲਾਂ ਭੂਚਾਲ ਨਹੀਂ ਆਇਆ ਸੀ ਸਗੋਂ ਲੈਂਡਸਲਾਈਡ ਦੀ ਵਜ੍ਹਾ ਤੋਂ ਭੂਚਾਲ ਵਰਗਾ ਝਟਕਾ ਮਹਿਸੂਸ ਹੋਇਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ...

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ...

ਆਸਟ੍ਰੇਲੀਆ ‘ਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਇੰਡੋਨੇਸ਼ੀਆ ‘ਚ ਫਸੇ, ਏਜੰਟਾਂ ਨੇ ਕੀਤੀ ਠੱਗੀ

ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ...

ਮਾਨ ਸਰਕਾਰ ਦਾ ਵੱਡਾ ਕਦਮ, ਹੁਣ ਆਨਲਾਈਨ ਹੋਵੇਗੀ ਲਾਵਾਰਿਸ ਲਾਸ਼ਾਂ ਦੀ ਪਛਾਣ

ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ...

ਪੰਜਾਬ ‘ਚ ਭਲਕੇ ਲੱਗਣਗੇ ‘ਵਿਸ਼ੇਸ਼ ਵੋਟਰ ਕੈਂਪ’, ਸ਼ਾਮ 4 ਵਜੇ ਤੱਕ BLO ਕਰਨਗੇ ਵੋਟਰਾਂ ਨਾਲ ਜੁੜੇ ਕੰਮ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਭਾਰਤ ਚੋਣ ਕਮਿਸ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਧੀਨ...

ਕੋਟ ਸ਼ਮੀਰ ’ਚ ਛਾਇਆ ਮਾਤਮ, ਇੱਕੋ ਦਿਨ 4 ਲੋਕਾਂ ਦੀ ਮੌਤ; ਕਾਰਨਾਂ ਦੀ ਜਾਂਚ ਜਾਰੀ

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ...