ਅੰਮ੍ਰਿਤਸਰ : ਜਿਲ੍ਹੇ ਦੇ ਪਿੰਡ ਜਸਤਰਵਾਲ ਦੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਵਾਪਰੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮਾਮਲੇ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਮਾਨਸਿਕ ਬਿਮਾਰ ਪਾਇਆ ਗਿਆ ਹੈ ਅਤੇ ਅਦਾਲਤ ਵੱਲੋਂ ਉਸ ਨੂੰ ਦਿਮਾਗੀ ਚੈਕਅੱਪ ਕਰਨ ਲਈ ਮਾਨਸਿਕ ਰੋਗਾਂ ਦੇ ਸਰਕਾਰੀ ਹਸਪਤਾਲ `ਚ ਭਰਤੀ ਕਰਵਾ ਦਿੱਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਮੀਡੀਆ ਨੂੰ ਦਿੱਤੀ।
ਦੱਸਣਯੋਗ ਹੈ ਕਿ ਪਿੰਡ ਜਸਤਰਵਾਲ ਦੇ ਗੁਰੂਦੁਆਰਾ ਨਾਨਕਸਰ ਸਾਹਿਬ ਵਿਖੇ ਬੀਤੇ ਦਿਨ ਬੇਅਦਬੀ ਦੀ ਘਟਨਾ ਵਾਪਰੀ ਸੀ ਤੇ ਉਹ ਸਾਰੀ ਘਟਨਾ ਗੁਰੂਦੁਆਰਾ ਸਾਹਿਬ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆ ਵਿੱਚ ਕੈਦ ਹੋ ਗਈ ਸੀ। ਪੁਲਿਸ ਨੇ ਕਿਹਾ ਕਿ ਇਹ ਬੇਅਦਬੀ ਕੋਈ ਸ਼ਾਜਿਸ਼ ਨਹੀਂ ਬਲਿਕ ਮਾਨਸਿਕ ਤਣਾਅ ਦੇ ਚੱਲਦਿਆਂ ਇਹ ਘਟਨਾ ਵਾਪਰੀ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਹ ਦੋਸ਼ੀ ਕਿਸੇ ਦੇ ਘਰ ਕੰਮ ਕਰਦਾ ਸੀ ਤੇ ਇਸਦਾ ਮਕਸਦ ਬੇਅਦਬੀ ਕਰਨ ਦਾ ਨਹੀਂ ਸੀ ਜਦੋਂ ਇਹ ਘਟਨਾ ਵਾਪਰੀ ਉਦੋਂ ਗੁਰਦੁਆਰਾ ਸਾਹਿਬ ਖੁੱਲਾ ਸੀ।
ਪੁਲਿਸ ਮੁਤਾਬਕ ਕੀਤੀ ਗਈ ਤਫਤੀਸ਼ ਤੋਂ ਇਲਾਕੇ ਦੇ ਸੰਗਤ ਅਤੇ ਗੁਰਦੁਆਰਾ ਸਾਹਿਬ ਵੱਲੋਂ ਤਿਆਰ ਕੀਤੀ ਗਈ 11 ਮੈਂਬਰੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਸਹਿਮਤ ਹੋਈਆਂ, ਜਿਹਨਾਂ ਨੇ ਦੱਸਿਆ ਹੈ ਕਿ ਇਹ ਬੇਅਦਬੀ ਇਸ ਵਿਅਕਤੀ ਨੇ ਪਾਗਲਪਨ ਦੀ ਹਾਲਤ ਵਿੱਚ ਕੀਤੀ ਹੈ ਨਾਂ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਅਤੇ ਨਾਂ ਹੀ ਇਸ ਪਿੱਛੇ ਕਿਸੇ ਗਲਤ ਵਿਅਕਤੀ ਦਾ ਹੱਥ ਸਾਹਮਣੇ ਆਇਆ ਹੈ।











