August 3, 2026, 2:24 pm
----------- Advertisement -----------
HomeNewsBreaking Newsਸਾਥੀ ਸੰਸਦ ਮੈਂਬਰਾਂ ਵਲੋਂ ਭਗਵੰਤ ਮਾਨ ਨੂੰ ਦਿੱਤੀ ਗਈ ਵਿਦਾਇਗੀ

ਸਾਥੀ ਸੰਸਦ ਮੈਂਬਰਾਂ ਵਲੋਂ ਭਗਵੰਤ ਮਾਨ ਨੂੰ ਦਿੱਤੀ ਗਈ ਵਿਦਾਇਗੀ

Published on

----------- Advertisement -----------

ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਦਿੱਲੀ ਪਹੁੰਚ ਕੇ ਲੋਕ ਸਭਾ ਸਪੀਕਰ ਨੂੰ ਆਪਣਾ ਅਸਤੀਫਾ ਸੌਂਪਿਆ। ਭਗਵੰਤ ਮਾਨ 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇਣ ਉਪਰੰਤ ਸਾਥੀ ਸੰਸਦ ਮੈਂਬਰਾਂ ਵਲੋਂ ਭਗਵੰਤ ਮਾਨ ਨੂੰ ਵਿਦਾਇਗੀ ਦਿੱਤੀ ਗਈ ਹੈ।

ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਭਗਵੰਤ ਮਾਨ ਨੂੰ ਵਿਦਾਇਗੀ ਦੇਣ ਦੀਆਂ ਕੁਝ ਤਸਵੀਰਾਂ ਆਪਣੇ ਟਵੀਟਰ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਵਲੋਂ ਲਿਖਿਆ ਗਿਆ ਹੈ ਕਿ ਉਹ ਰਾਜ ਦੀ ਭਲਾਈ ਦੀ ਕਾਮਨਾ ਕਰਦੇ ਹਨ ਤੇ ਇਹ ਵਿਦਾਇਗੀ ਭਗਵੰਤ ਮਾਨ ਲਈ ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਵੇ। ਉੱਥੇ ਹੀ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਵਲੋਂ ਵੀ ਭਗਵੰਤ ਮਾਨ ਨੂੰ ਨਵੀਂ ਸ਼ੁਰੂਆਤ ਲਈ ਵਧਾਈ ਦਿੱਤੀ ਗਈ।
ਉਧਰ ਭਗਵੰਤ ਮਾਨ ਨੇ ਕਿਹਾ ਕਿ ਮੈਂ ਲੋਕ ਸਭਾ ਨੂੰ ਮਿਸ ਕਰਾਂਗਾ। ਇਹ ਦੇਸ਼ ਦਾ ਸਭ ਤੋਂ ਵੱਡਾ ਪਲੇਟਫਾਰਮ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਬਹੁਤ ਜਲਦੀ ਇੱਥੇ ਇੱਕ ਹੋਰ ਆਵਾਜ਼ ਸੁਣਾਈ ਦੇਵੇਗੀ। ਉਨ੍ਹਾਂ ਪਾਰਟੀ ਅਤੇ ਕੇਜਰੀਵਾਲ ਦੀ ਗਾਰੰਟੀ ‘ਤੇ ਵਿਸ਼ਵਾਸ ਕਰਨ ਲਈ 3 ਕਰੋੜ ਪੰਜਾਬੀਆਂ ਦਾ ਧੰਨਵਾਦ ਕੀਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੇਵਲ ਸਿੰਘ ਢਿੱਲੋਂ ਨੇ ਭਾਜਪਾ ਪੰਜਾਬ ਦੀ ਨਵੀਂ ਟੀਮ ਦਾ ਕੀਤਾ ਐਲਾਨ, ਉਪ ਪ੍ਰਧਾਨਾਂ ਤੋਂ ਸਕੱਤਰਾਂ ਤੱਕ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ

ਚੰਡੀਗੜ੍ਹ: ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ...

ਪੰਜਾਬੀ ਫ਼ਿਲਮ ‘ਕਬਜ਼ਾ’ ਦੇ ਨਿਰਮਾਤਾ ਮਨਜੀਤ ਸਰਾਂ ਦਾ ਦੇਹਾਂਤ: ਜੱਦੀ ਘਰੋਂ ਭੇਦਭਰੀ ਹਾਲਤ ਵਿੱਚ ਮਿਲੀ ਲਾਸ਼

ਅਦਾਕਾਰ ਯੋਗਰਾਜ ਸਿੰਘ ਦੀ ਮਸ਼ਹੂਰ ਪੰਜਾਬੀ ਫ਼ਿਲਮ ‘ਕਬਜ਼ਾ’ ਦੇ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਮਨਜੀਤ...

Punjab Government ਨੂੰ ਦੇਣਾ ਪਵੇਗਾ ਮੁਲਾਜ਼ਮਾਂ ਨੂੰ DA ਦਾ ਬਕਾਇਆ ! ਹਾਈਕੋਰਟ ਤੋਂ ਪੰਜਾਬ ਸਰਕਾਰ ਨੂੰ ਲੱਗਿਆ ਵੱਡਾ ਝਟਕਾ

ਪੰਜਾਬ ਸਰਕਾਰ ਨੂੰ  ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਝਟਕਾ ਲੱਗਿਆ ਹੈ। ਦੱਸ ਦਈਏ...

‘ਮੇਰੇ ਪੁੱਤ ਸਿੱਧੂ ਦੀ ਫੈਨ following PM ਮੋਦੀ ਦੀ ਫੈਨ following ਦੇ ਬਰਾਬਰ ਹੈ’ : ਬਲਕੌਰ ਸਿੱਧੂ

ਕਾਂਗਰਸ ਪਾਰਟੀ ਵੱਲੋਂ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਬਰਨਾਲਾ ਵਿਖੇ ਸਮਾਗਮ ਕਰਵਾਇਆ ਗਿਆ।...

ਪਨਬਸ ਤੇ ਪੀਆਰਟੀਸੀ ਦੇ ਕੱਚੇ ਕਾਮੇ ਅੱਜ ਤੋਂ ਤਿੰਨ ਦਿਨਾਂ ਦੀ ਮੁਕੰਮਲ ਹੜਤਾਲ ‘ਤੇ

ਪੰਜਾਬ ਵਿੱਚ ਸਰਕਾਰੀ ਬੱਸਾਂ ‘ਤੇ ਸਫਰ ਕਰਨ ਵਾਲੇ ਯਾਤਰੀਆਂ ਨੂੰ ਅੱਜ 3 ਅਗਸਤ ਤੋਂ...

ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਬ੍ਰਿਜਭੂਸ਼ਣ ਸਿੰਘ ਬਰੀ

ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਬ੍ਰਿਜਭੂਸ਼ਣ ਸਿੰਘ ਨੂੰ ਬਰੀ ਕਰ ਦਿੱਤਾ ਗਿਆ...

ਡਿਲਵਰੀ ਬੁਆਏ ਨੇ 10 ਰੁਪਏ ਦੀ ਭਾਂਡੇ ਮਾਂਜਣ ਵਾਲੀ ਟਿੱਕੀ ਦੇ ਵਸੂਲੇ 500 ਰੁਪਏ !

ਇਲਾਕੇ ਅੰਦਰ ਹੁਣ ਆਨਲਾਈਨ ਠੱਗੀਆਂ ਤੋਂ ਬਾਅਦ ਬਿਨਾਂ ਆਰਡਰ ਕੀਤੇ ਡਿਲਵਰੀ ਦੇਣ ਆਏ ਇੱਕ...

 ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ

ਸੋਮਵਾਰ ਤੋਂ ਸ਼ੁਰੂ ਹੋਣ ਵਾਲਾ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਹੰਗਾਮਾ ਭਰਪੂਰ ਰਹਿਣ...

ਯੁੱਧ ਨਸ਼ਿਆਂ ਵਿਰੁਧ ਦੇ 519ਵੇਂ ਦਿਨ 85 ਨਸ਼ਾ ਤਸਕਰ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ

ਚੰਡੀਗੜ੍ਹ, 2 ਅਗਸਤ:’ਗੈਂਗਸਟਰਾਂ ਤੇ ਵਾਰ’ ਮੁਹਿੰਮ ਦੇ 194ਵੇਂ ਦਿਨ ਪੰਜਾਬ ਪੁਲਿਸ ਨੇ ਅੱਜ ਸੂਬੇ...