ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ 26 ਨਵੰਬਰ 2020 ਨੂੰ ਦਿੱਲੀ ਨੂੰ ਜਾਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ‘ਤੇ ਅਸਲ ਕਿਸਾਨੀ ਯੋਧੇ ਹੀ ਦਿੱਲੀ ਨੂੰ ਰਵਾਨਾਂ ਹੋਏ ਸਨ। ਪਰ ਜਦੋਂ ਮਾਨ ਸਨਮਾਨ ਕਰਨ ਦਾ ਮੌਕਾ ਆਇਆ ਤਾਂ ਸਿਰਫ ਬਾਰਡਰਾਂ ਤੇ ਗੇੜਾ ਕੱਢ ਕੇ ਤਸਵੀਰਾਂ ਖਿਚਵਾਉਣ ਵਾਲੇ ਹੀ ਅੱਗੇ ਹੋ ਗਏ।ਇਸ ਦੀ ਮਿਸਾਲ ਉਸ ਸਮੇ ਦੇਖਣ ਨੂੰ ਮਿਲੀ ਫਰੀਦਕੋਟ ਦੇ ਪਿੰਡ ਪੱਕਾ ਦੇ ਕਿਸਾਨ ਚੜ੍ਹਤ ਸਿੰਘ ਨੇ ਇਕ ਸੋਸ਼ਲ ਮੀਡੀਆ ਤੇ ਵੀਡੀਓ ਪਾਕੇ ਭਾਵੁਕ ਹੁੰਦਿਆਂ ਦੱਸਿਆ ਕਿ ਸਾਡੇ ਪਿੰਡ ਵਿਚੋਂ ਜਦੋ ਕੋਈ ਵੀ 26 ਤਰੀਕ ਨੂੰ ਦਿੱਲੀ ਜਾਣ ਲਈ ਆਪਣਾ ਟਰੈਕਟਰ ਲੈ ਕੇ ਜਾਣ ਲਈ ਤਿਆਰ ਨਹੀਂ ਸੀ ਤਾਂ ਆਪਣੇ ਪਿੰਡ ਦੀ ਇੱਜਤ ਖਾਤਰ ਉਹ ਆਪਣਾ ਛੋਟਾ ਤੇ 80 ਮਾਡਲ ਟਰੈਕਟਰ ਲੈ ਕੇ ਰਵਾਨਾਂ ਹੋ ਗਿਆ। ਪਰ ਜਦੋਂ ਸਨਮਾਨ ਦਾ ਟਾਈਮ ਆਇਆ ਤਾਂ ਪਿੰਡ ਦੇ ਪ੍ਰਧਾਨ ਅੱਗੇ ਹੋ ਗਏ।
ਇਸ ਵੀਡੀਓ ਨੂੰ ਦੇਖਣ ਤੋ ਬਾਅਦ ਸਭ ਤੋਂ ਵੱਡੀ ਦਰਿਆਦਿਲੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਦਿਖਾਈ ਜਿਹੜੇ ਖਬਰ ਦੇਖਦੇ ਹੀ ਇਸ ਕਿਸਾਨ ਦੇ ਘਰ ਪਹੁੰਚ ਗਏ ਅਤੇ ਜੱਫੀ ਚ ਲੈ ਕੇ ਹੌਸਲਾ ਅਫਜਾਈ ਕਰਦਿਆਂ ਕਿਸਾਨੀ ਅੰਦੋਲਨ ਦੀ ਜਿੱਤ ਦੀ ਵਧਾਈ ਦਿੱਤੀ। ਇਸ ਮੌਕੇ ਪਿੰਡ ਵਾਸੀ ਸਾਬਕਾ ਸਰਪੰਚ ਅਤੇ ਪੰਚ ਨੇ ਦੱਸਿਆ ਕਿ ਚੜਤ ਸਿੰਘ ਗਰੀਬ ਕਿਸਾਨ ਹੈ ਤੇ ਆਪਣਾ ਟਰੈਕਟਰ ਲੈ ਕੇ ਦਿੱਲੀ ਗਿਆ ਨਾਲ ਹੀ ਲਾਲ ਕਿਲ੍ਹੇ ਤੱਕ ਵੀ ਇਸ ਦੇ ਟਰੈਕਟਰ ਨੇ ਸਫ਼ਰ ਕੀਤਾ ਪਰ ਜਦੋ ਸਨਮਾਨ ਦਾ ਟਾਈਮ ਆਇਆ ਤਾਂ ਹੋਰ ਲੋਕ ਅਗੇ ਹੋ ਗਏ ਉਨ੍ਹਾਂ ਕਿਹਾਂ ਕਿ ਅਸੀਂ ਚੜਤ ਸਿੰਘ ਦੇ ਨਾਲ ਹਾਂ ਅਤੇ ਇਸਦਾ ਮਾਨ ਸਨਮਾਨ ਖੁਦ ਕਰਾਂਗੇ ਤੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਤੋਂ ਵੀ ਕਰਵਾਵਾਂਗੇ।
ਇਸ ਮੌਕੇ ਖਬਰਾਂ ਦੇਖਦੇ ਹੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਉਕਤ ਕਿਸਾਨ ਦੇ ਘਰ ਪਹੁੰਚੇ ਅਤੇ ਜਫੀ ਪਾਕੇ ਉਕਤ ਕਿਸਾਨ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਕਿਹਾ ਕਿ ਅਜੇ ਕਿਸਾਨਾਂ ਨੇ ਮਿਲ ਕੇ ਬਹੁਤ ਕੁਝ ਹਾਸਲ ਕਰਨਾ ਤੇ ਉਹ ਇਨ੍ਹਾਂ ਜੋਧਿਆਂ ਕਰਕੇ ਸਫਲ ਹੋਣਾ ਜਿਨ੍ਹਾਂ ਸਦਕੇ ਇਹ ਸਭ ਤੋਂ ਵੱਡਾ ਅੰਦੋਲਨ ਜਿੱਤਿਆ ਗਿਆ ਹੈ।