ਖੰਨਾ ‘ਚ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨਾ ਫਿਲਹਾਲ ਲਈ ਟਾਲ ਦਿੱਤਾ ਗਿਆ ਹੈ।ਜਥੇਬੰਦੀਆਂ ਦੇ ਆਗੂਆਂ ਵੱਲੋਂ ਇਹ ਫੈਸਲਾ ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਨਾਲ ਹੋਈ ਮੀਟਿੰਗ ਤੋੋਂ ਬਾਅਦ ਲਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਕੱਲ ਪੰਜਾਬ ਭਵਨ ‘ਚ ਮੀਟਿੰਗ ਹੋਵੇਗੀ ਅਤੇ ਜੇਕਰ ਇਸ ਚ ਕੋਈ ਹੱਲ ਨਾ ਨਿਕਲਿਆ ਤਾਂ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਜਾਵੇਗਾ।

ਦੱਸ ਦਈਏ ਕਿ ਮੁਲਾਜ਼ਮ ਜਥੇਬੰਦੀਆਂ ਵੱਲੋਂ ਖੰਨਾ ’ਚ ਆਪਣੀ ਹੱਕੀ ਮੰਗਾਂ ਨੂੰ ਲੈਕੇ ਧਰਨਾ ਦਿੱਤਾ ਜਾ ਰਿਹਾ ਸੀ। ਮੁਲਾਜ਼ਮ ਨੈਸ਼ਨਲ ਹਾਈਵੇਅ ’ਤੇ ਕੜਾਕੇ ਦੀ ਠੰਢ ’ਚ ਬੈਠੇ ਸਨ ਜਿਸ ‘ਚ ਬੱਚੇ ਵੀ ਸ਼ਾਮਲ ਹੋਏ।













