June 24, 2026, 12:08 pm
----------- Advertisement -----------
HomeNewsBreaking News41 ਲੱਖ ਦਾ ਕਰਜ਼ਾ ਚੁੱਕ ਗਿਆ ਸੀ ਵਿਦੇਸ਼, ਅਮਰੀਕਾ ਨੇ ਕੀਤਾ ਡੀਪੋਰਟ

41 ਲੱਖ ਦਾ ਕਰਜ਼ਾ ਚੁੱਕ ਗਿਆ ਸੀ ਵਿਦੇਸ਼, ਅਮਰੀਕਾ ਨੇ ਕੀਤਾ ਡੀਪੋਰਟ

Published on

----------- Advertisement -----------

ਲਾਲੜੂ ਦੇ  ਨੇੜੇ ਪਿੰਡ ਜੜੌਤ ਦਾ 22 ਸਾਲਾ ਨੌਜਵਾਨ ਪ੍ਰਦੀਪ ਵੀ ਉਨ੍ਹਾਂ ਭਾਰਤੀਆਂ ’ਚ ਸ਼ਾਮਲ ਹੈ ਜੋ ਅਮਰੀਕਾ ’ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਏ ਸਨ, ਜਿਨ੍ਹਾਂ ਦੇ ਦੇਰ ਰਾਤ ਤਕ ਘਰ ਪਹੁੰਚਣ ਦੀ ਉਮੀਦ ਹੈ। ਡਿਪੋਰਟ ਹੋਣ ਕਾਰਨ ਪਰਵਾਰ ਜਿਥੇ ਅਪਣੇ ਪੁੱਤਰ ਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਉੱਥੇ ਹੀ ਉਹ ਅਪਣੇ ਸਿਰ ’ਤੇ ਚੜ੍ਹੇ ਕਰਜ਼ੇ ਨੂੰ ਲੈ ਕੇ ਵੀ ਚਿੰਤਤ ਹੈ। ਪ੍ਰਦੀਪ ਦੀ ਦਾਦੀ ਗੁਰਮੀਤ ਕੌਰ, ਮਾਤਾ ਨਰਿੰਦਰ ਕੌਰ ਉਰਫ਼ ਰਾਣੀ, ਪਿਤਾ ਕੁਲਬੀਰ ਨੇ ਦਸਿਆ ਕਿ ਉਹ ਖੇਤੀ ਦਾ ਧੰਦਾ ਕਰਦੇ ਹਨ  ਅਤੇ ਉਨ੍ਹਾਂ ਦਾ ਪਰਵਾਰ ਪਹਿਲਾਂ ਹੀ ਲੱਖਾਂ ਰੁਪਏ ਦੇ ਕਰਜ਼ੇ ਵਿਚ ਡੁਬਿਆ ਹੋਇਆ ਸੀ।

ਏਜੰਟ ਨੇ ਉਨ੍ਹਾਂ ਦੇ ਲੜਕੇ ਨੂੰ ਅਮਰੀਕਾ ਭੇਜ ਕੇ ਮੋਟੀ ਕਮਾਈ ਕਰਨ ਅਤੇ ਕਰਜ਼ੇ ਤੋਂ ਮੁਕਤੀ ਦਿਵਾਉਣ ਬਾਰੇ ਦਸਿਆ। ਉਹ ਏਜੰਟ ਦੇ ਚੁੰਗਲ ਵਿਚ ਫਸ ਗਏ ਅਤੇ ਉਸ ਨੇ ਏਜੰਟ ਦੀਆਂ ਗੱਲਾਂ ਵਿਚ ਆ ਕੇ ਇਕ ਕਿਲਾ ਜ਼ਮੀਨ ਵੇਚ ਕੇ ਕੁੱਝ ਕਰਜ਼ਾ ਲੈ ਕੇ 41 ਲੱਖ ਰੁਪਏ ਦੇ ਕੇ ਛੇ ਮਹੀਨੇ ਪਹਿਲਾਂ ਅਪਣੇ ਲੜਕੇ ਪ੍ਰਦੀਪ, ਜੋ 12ਵੀਂ ਪਾਸ ਹੈ, ਨੂੰ ਅਮਰੀਕਾ ਭੇਜ ਦਿਤਾ। ਉਸ ਨੂੰ ਵੱਖ-ਵੱਖ ਰਸਤਿਆਂ ਰਾਹੀਂ ਲੈ ਕੇ ਏਜੰਟ 15 ਦਿਨ ਪਹਿਲਾਂ ਹੀ ਸਰਹੱਦ ਦੀ ਕੰਧ ਟੱਪ ਕੇ ਅਮਰੀਕਾ ਵਿਚ ਦਾਖ਼ਲ ਹੋਇਆ ਸੀ ਜਦੋਂ ਅਮਰੀਕਾ ਦੀ ਬਾਰਡਰ ਪੁਲਿਸ ਨੇ ਉਸ ਨੂੰ ਫੜ ਕੇ ਗ੍ਰਿਫ਼ਤਾਰ ਕਰ ਲਿਆ।

ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਕਾਰਨ ਅਮਰੀਕੀ ਪੁਲਿਸ ਨੇ ਉਸ ਨੂੰ ਡਿਪੋਰਟ ਕਰ ਦਿਤਾ ਅਤੇ ਭਾਰਤ ਵਾਪਸ ਭੇਜ ਦਿਤਾ ਹੈ। ਦਾਦੀ ਨੇ ਦਸਿਆ ਕਿ ਪ੍ਰਦੀਪ ਦੇ ਦਾਦੇ ਦੀ ਮੌਤ ਤੋਂ ਬਾਅਦ ਘਰ ਵਿਚ ਖੇਤੀ ਕਰਨ ਵਾਲਾ ਕੋਈ ਨਹੀਂ ਹੈ ਕਿਉਂਕਿ ਪੁੱਤਰ ਕੁਲਬੀਰ ਵੀ ਬੀਮਾਰ ਹੋ ਗਿਆ ਹੈ। ਘਰ ਦੀ ਹਾਲਤ ਬਹੁਤ ਖ਼ਰਾਬ ਹੈ ਅਤੇ ਹੁਣ ਇਸ ਕਰਜ਼ੇ ਨਾਲ ਉਨ੍ਹਾਂ ਦੀ ਹਾਲਤ ਹੋਰ ਵਿਗੜ ਜਾਵੇਗੀ। 

ਪ੍ਰਦੀਪ ਦੇ ਮਾਸੜ ਰਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਦੀਪ 6 ਮਹੀਨੇ ਪਹਿਲਾਂ ਘਰੋਂ ਗਿਆ ਸੀ। ਥੋੜੇ ਦਿਨ ਦੁਬਈ ਰਿਹਾ, ਮਹੀਨਾ ਕਿਸੇ ਹੋਰ ਦੇਸ਼ ਰਿਹਾ।  15 ਦਿਨ ਪਹਿਲਾਂ ਹੀ ਸਰਹੱਦ ਦੀ ਕੰਧ ਟੱਪ ਕੇ ਅਮਰੀਕਾ ਵਿਚ ਦਾਖ਼ਲ ਹੋਇਆ ਸੀ ਜਦੋਂ ਅਮਰੀਕਾ ਦੀ ਬਾਰਡਰ ਪੁਲਿਸ ਨੇ ਉਸ ਨੂੰ ਫੜ ਕੇ ਗ੍ਰਿਫ਼ਤਾਰ ਕਰ ਲਿਆ।  ਉਸ ਤੋਂ ਬਾਅਦ ਪ੍ਰਦੀਪ ਦਾ ਫ਼ੋਨ ਨਹੀਂ ਆਇਆ ਤੇ ਫਿਰ ਪਤਾ ਲੱਗਾ ਕੇ ਉਸ ਨੂੰ ਵਾਪਸ ਭੇਜ ਦਿੱਤਾ।  ਉਨ੍ਹਾਂ ਦੱਸਿਆ ਕਿ ਪ੍ਰਦੀਪ ਨੂੰ ਜ਼ਮੀਨ ਭੇਜ ਕੇ ਤੇ ਕੁੱਝ ਕਰਜ਼ਾ ਲੈ ਕੇ 41 ਲੱਖ ਰੁਪਏ ਦੇ ਅਮਰੀਕਾ ਭੇਜਿਆ ਸੀ।  ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨੌਜਵਾਨ ਨੂੰ ਨੌਕਰੀ ਦਿੱਤੀ ਜਾਵੇ ਤਾਂ ਜੋ ਉਹ ਆਪਣਾ ਘਰ ਚਲਾ ਸਕੇ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

ਵਿਕਸਤ ਪਿੰਡ ਪੰਜਾਬ ਨੂੰ ਦੇਸ਼ ਦਾ ਸਭ ਤੋਂ ਵੱਧ ਵਿਕਸਤ ਸੂਬਾ ਬਣਾਉਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬਠਿੰਡਾ; 23 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ ਪੇਂਡੂ...

ਐੱਲਐੱਮਐੱਚਪੀ ਫੈਲੋਜ਼ ਅਤੇ ਨਾਰਕੋਟਿਕਸ ਐਨੋਨੀਮਸ ਨੇ ਪੰਜਾਬ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿਖੇ ਰਿਕਵਰੀ ਸਪੋਰਟ ਮਜ਼ਬੂਤ ਕਰਨ ਲਈ ਹੱਥ ਮਿਲਾਏ

ਚੰਡੀਗੜ੍ਹ; 23 ਜੂਨ 2026:ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਪੋਸਟ-ਟ੍ਰੀਟਮੈਂਟ ਰਿਹੈਬਿਲੀਟੇਸ਼ਨ ਪੱਖ ਨੂੰ...

ਵਿਦੇਸ਼ਾਂ ਵਿੱਚ ਕੰਮ ਕਰਦੇ ਨੌਜਵਾਨ ਵਾਪਸ ਪੰਜਾਬ ਆਉਣ, ਅਸੀਂ ਦੇਵਾਂਗੇ ਸਰਕਾਰੀ ਨੌਕਰੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬਠਿੰਡਾ; 23 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ...

ਹਰਿਆਣਾ ਵਿਚ ਇਕ ਹੋਰ ਸੀਨੀਅਰ ਆਈ.ਏ.ਐਸ. ਅਧਿਕਾਰੀ ਗ੍ਰਿਫ਼ਤਾਰ

ਕੇਂਦਰੀ ਜਾਂਚ ਬਿਊਰੋ ਨੇ ਹਰਿਆਣਾ ਦੇ ਮਸ਼ਹੂਰ 661 ਕਰੋੜ ਰੁਪਏ ਦੇ ਆਈ.ਡੀ.ਐਫ਼.ਸੀ. ਫਸਟ ਬੈਂਕ...

ਬਠਿੰਡਾ ਵਿੱਚ ਭਾਜਪਾ ਆਗੂ ਦੇ ਕਲੀਨਿਕ ‘ਤੇ ਪੈਟਰੋਲ ਬੰਬ ਨਾਲ ਹਮਲਾ

 ਬਠਿੰਡਾ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ। ਸੋਮਵਾਰ ਦੇਰ ਰਾਤ ਨੂੰ, ਨਗਰ ਨਿਗਮ ਚੋਣਾਂ...

ਚੱਲਦੀ ਸਕਾਰਪੀਓ ਨੂੰ ਲੱਗੀ ਅੱਗ, ਡਰਾਈਵਰ ਜ਼ਿੰਦਾ ਸੜਿਆ

 ਜਲੰਧਰ ਵਿੱਚ ਇੱਕ ਚੱਲਦੀ ਸਕਾਰਪੀਓ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ ਸਕਾਰਪੀਓ ਦਾ...

ਉੱਤਰਾਖੰਡ ਤੇ ਕਰਨਪ੍ਰਯਾਗ ਵਿਵਾਦ ਮਾਮਲੇ ‘ਚ ਹੋਈ ਕਰਾਸ ਐਫ਼.ਆਈ.ਆਰ.

ਕਰਨਪ੍ਰਯਾਗ ਮਾਮਲੇ 'ਚ ਉੱਤਰਾਖੰਡ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ। ਇਸ ਮਾਮਲੇ 'ਚ ਪੁਲਿਸ...