October 5, 2026, 5:21 pm
----------- Advertisement -----------
HomeNewsBreaking Newsਕੇਜਰੀਵਾਲ ਵੱਲੋਂ ਮੁੱਖ ਮੰਤਰੀ ਉਮੀਦਵਾਰ ਚੁਣਨ ਲਈ ਬਣਾਈ ਗਈ ਐਪ ਡਰਾਮਾ ਹੈ:...

ਕੇਜਰੀਵਾਲ ਵੱਲੋਂ ਮੁੱਖ ਮੰਤਰੀ ਉਮੀਦਵਾਰ ਚੁਣਨ ਲਈ ਬਣਾਈ ਗਈ ਐਪ ਡਰਾਮਾ ਹੈ: ਅਸ਼ਵਨੀ ਸ਼ਰਮਾ

Published on

----------- Advertisement -----------
  • ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵਿਚਕਾਰ ਕੁੜੱਤਣ ਅਤੇ ਧੋਖੇ ਦਾ ਬੁਲਬੁਲਾ ਜਲਦੀ ਹੀ ਸਾਹਮਣੇ ਆਵੇਗਾ

ਚੰਡੀਗੜ੍ਹ: 16 ਜਨਵਰੀ 2022 – ਬੀਜੇਪੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬਾ ਭਾਜਪਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਚੁਣਨ ਲਈ ਬਣਾਈ ਗਈ ਐਪ ਸਿਰਫ ਡਰਾਮਾ ਹੈ। ਇਹ ਸਾਰੀ ਕਵਾਇਦ ਭਗਵੰਤ ਮਾਨ ਨੂੰ ਕੁਚਲਣ ਦੀ ਕੋਝੀ ਚਾਲ ਹੈ ਅਤੇ ਇਸਦਾ ਅਸਲ ਸੱਚ ਜਲਦੀ ਹੀ ਸਾਰਿਆਂ ਦੇ ਸਾਹਮਣੇ ਆ ਜਾਵੇਗਾ। ‘ਕੇਜਰੀਵਾਲ ਸਟਾਈਲ ਦੀ ਰਾਜਨੀਤੀ’ ਦਾ ਡਰਾਮਾ ਆਪਣੇ ਸਿਖਰ ’ਤੇ ਪੁੱਜਣ ਕਾਰਨ ਕੇਜਰੀਵਾਲ ਭਰਮ ‘ਚ ਹਨ। ਸ਼ਰਮਾ ਨੇ ਕਿਹਾ ਕਿ ਇਸ ਦੇ ਲਈ ਸਭ ਤੋਂ ਪਹਿਲਾਂ ਕੇਜਰੀਵਾਲ ਨੂੰ ਆਪਣੀ ਪਾਰਟੀ ਨੂੰ ਜਿਤਾਉਣਾ ਹੋਵੇਗਾ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਅਤੇ ਕੇਂਦਰੀ ਲੀਡਰਸ਼ਿਪ ਦਰਮਿਆਨ ਤਿਖੀ ਗਰਮਾ-ਗਰਮੀ ਚੱਲ ਰਹੀ ਹੈ। ਬਦਕਿਸਮਤੀ ਨਾਲ ‘ਆਪ’ ਦੇ ਕੇਂਦਰੀ ਆਗੂ ਪੰਜਾਬੀ ਸੱਭਿਆਚਾਰ, ਪੰਜਾਬ ਦੇ ਅਮੀਰ ਇਤਿਹਾਸ ਦੇ ਗੌਰਵ ਦੀ ਬਾਰੀਕੀ ਨੂੰ ਨਹੀਂ ਸਮਝਦੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਆਪਣੇ ਆਪ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਪੇਸ਼ ਨਹੀਂ ਕਰ ਸਕਣਗੇ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਦੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣਨ ਲਈ ਬੜੇ ਕਾਹਲੇ ਹਨ। ਸ਼ਰਮਾ ਨੇ ਕਿਹਾ ਕਿ ਪਾਰਟੀਆਂ ਹਮੇਸ਼ਾ ਵਿਅਕਤੀ ਤੋਂ ਉੱਪਰ ਹੁੰਦੀਆਂ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਸਿਆਸਤ ਵਿੱਚ ਨੈਤਿਕਤਾ ਦਾ ਪੱਧਰ ਇੱਕ ਨੀਂਵੀਂ ਹੱਦ ਨੂੰ ਛੂਹ ਗਿਆ ਹੈ ਅਤੇ ਹੱਦੋਂ ਵੱਧ ਅਭਿਲਾਸ਼ੀ ਸਿਆਸਤਦਾਨ ਬੇਸ਼ਰਮੀ ਨਾਲ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਮੁੱਖ ਮੰਤਰੀ ਬਣਨ ਦੇ ਸੁਪਨੇ ਸਜਾਈ ਬੈਠੇ ਹਨ।

ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਅਹੁਦਾ ਸਾਰਿਆਂ ਦੀ ਭਲਾਈ ਲਈ ਵੱਡੀ ਜ਼ਿੰਮੇਵਾਰੀ ਅਤੇ ਵਚਨਬੱਧਤਾ ਦਾ ਤਾਜ ਹੈ। ਬਿਹਤਰ ਭਵਿੱਖ ਅਤੇ ਬਰਾਬਰੀ ਵਾਲੇ ਸਮਾਜ ਲਈ ਕੰਮ ਕਰਨਾ ਹਰ ਸਿਆਸੀ ਪਾਰਟੀ ਦਾ ਧਰਮ ਹੈ। ਬਦਕਿਸਮਤੀ ਨਾਲ, ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿੱਚ ਪਰਿਪੱਕਤਾ ਅਤੇ ਦੂਰਅੰਦੇਸ਼ੀ ਦੀ ਭਾਰੀ ਘਾਟ ਹੈ। ਇਨ੍ਹਾਂ ਦੋਵਾਂ ਵੱਲੋਂ ਮੁੱਖ ਮੰਤਰੀ ਬਣਨ ਲਈ ਰਚੀ ਗਈ ਸਾਜ਼ਿਸ਼ ਬਹੁਤ ਦੁਖਦਾਈ ਘਟਨਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪ੍ਰੇਮ ਵਿਆਹ ਕਰਾਉਣ ਵਾਲੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪਿਤਾ ਵੀ ਜ਼ਖਮੀ; ਘਰ ਆ ਕੇ ਕੀਤੀ ਫਾਇਰਿੰਗ

ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੇ ਥਾਣਾ ਝਬਾਲ ਦੇ ਪਿੰਡ ਪੰਜਵੜ ਵਿੱਚ ਪ੍ਰੇਮ ਵਿਆਹ...

ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੀ ਸਮਾਪਤੀ ਦੇ 5 ਦਿਨ ਬਾਕੀ; 10 ਅਕਤੂਬਰ ਨੂੰ ਬੰਦ ਹੋਣਗੇ ਕਪਾਟ

ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਸਮਾਪਤੀ ਲਈ ਸਿਰਫ਼ ਪੰਜ...

ਰਾਜਸਥਾਨ ਪੁਲੀਸ ਦੀ ਕਾਰਵਾਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ: ਐਡਵੋਕੇਟ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਦੇ ਗੰਗਾਨਗਰ...

ਡਰੱਗਜ਼ ਮਾਮਲੇ ‘ਚ ਅੱਜ SIT ਅੱਗੇ ਪੇਸ਼ ਹੋਣਗੇ ਬਿਕਰਮ ਮਜੀਠੀਆ ਤੇ ਜਗਦੀਸ਼ ਭੋਲਾ

ਚਪੰਜਾਬ ਦੇ ਕਰੀਬ 16 ਸਾਲ ਪੁਰਾਣੇ ਤੇ ਬਹੁਚਰਚਿਤ 6 ਹਜ਼ਾਰ ਕਰੋੜ ਰੁਪਏ ਦੇ ਡਰੱਗਜ਼...

‘ਕਾਂਗਰਸ ‘ਚ ਵਧਿਆ ਖਿਲਾਰਾ’,ਅਮਨ ਅਰੋੜਾ ਨੇ ਨਵੇਂ ਪੰਜਾਬ ਪ੍ਰਧਾਨ ਨੂੰ ਲੈ ਕੇ ਘੇਰੀ ਕਾਂਗਰਸ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਤੇਜ਼ ਹੋ...

ਅੰਮ੍ਰਿਤਸਰ ‘ਚ ASI ‘ਤੇ ਫਾਇਰਿੰਗ ਮਾਮਲੇ ‘ਚ ਵੱਡਾ ਖੁਲਾਸਾ, ਭਾਬੀ ‘ਤੇ ਸਾਜ਼ਿਸ਼ ਰਚਣ ਦਾ ਸ਼ੱਕ; 3 ਹਮਲਾਵਰਾਂ ਦੀ ਭਾਲ

ਅੰਮ੍ਰਿਤਸਰ ਵਿਚ ਜੀਆਰਪੀ ਵਿਚ ਤਾਇਨਾਤ ਏਐੱਸਆਈ ਸੁਖਚੈਨ ਸਿੰਘ ‘ਤੇ ਹੋਈ ਫਾਇਰਿੰਗ ਮਾਮਲੇ ਵਿਚ ਵੱਡੀ...

CM ਮਾਨ ਨੇ ਸੱਦੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਵਿਸ਼ੇਸ਼ ਸੈਸ਼ਨ ਦੀਆਂ ਤਾਰੀਕਾਂ ’ਤੇ ਲੱਗ ਸਕਦੀ ਮੋਹਰ

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਹੋਣ ਜਾ ਰਹੀ ਹੈ। ਇਹ ਮੀਟਿੰਗ ਦੁਪਹਿਰ 2...

ਨਵਾਂਸ਼ਹਿਰ ‘ਚ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਪੁਲ ਤੋਂ ਹੇਠਾਂ ਡਿੱਗੀ; ਕੰਡਕਟਰ ਸਣੇ 3 ਦੀ ਮੌਤ

ਨਵਾਂਸ਼ਹਿਰ ਦੇ ਬੰਗਾ ਵਿਚ ਮੋਹਾਲੀ ਤੋਂ ਅੰਮ੍ਰਿਤਸਰ ਜਾ ਰਹੀ ਯਾਤਰੀਆਂ ਦੇ ਨਾਲ ਭਰੀ ਬੱਸ...

ਬਠਿੰਡਾ ‘ਚ ਭਰੇ ਬਾਜ਼ਾਰ ਸਾਬਕਾ ਸਰਪੰਚ ਦਾ ਕਤਲ, ਵਾਰਦਾਤ ਮਗਰੋਂ ਇਲਾਕੇ ‘ਚ ਦਹਿਸ਼ਤ

ਬਠਿੰਡਾ ਦੇ ਜੱਸੀ ਚੌਕ ‘ਚ ਇਕ ਹੋਰ ਬੰਦੇ ਨੂੰ ਕਤਲ ਕੀਤੇ ਜਾਣ ਦੀ ਦਿਲ...