July 23, 2026, 8:39 pm
----------- Advertisement -----------
HomeNewsBreaking NewsBJP ਅੱਜ ਕਰ ਸਕਦੀ ਉਮੀਦਵਾਰਾਂ ਦਾ ਐਲਾਨ, ਬੀਜੇਪੀ, ਢੀਂਡਸਾ ਅਤੇ ਕੈਪਟਨ ਨੇ...

BJP ਅੱਜ ਕਰ ਸਕਦੀ ਉਮੀਦਵਾਰਾਂ ਦਾ ਐਲਾਨ, ਬੀਜੇਪੀ, ਢੀਂਡਸਾ ਅਤੇ ਕੈਪਟਨ ਨੇ ਸੀਟਾਂ ‘ਤੇ ਫਸਿਆ ਪੇਚ ਕੀਤਾ ਕਲੀਅਰ

Published on

----------- Advertisement -----------

ਨਵੀਂ ਦਿੱਲੀ, 21 ਜਨਵਰੀ 2022 – ਭਾਰਤੀ ਜਨਤਾ ਪਾਰਟੀ ਦੇ ਪਾਰਲੀਮਾਨੀ ਬੋਰਡ ਵੱਲੋਂ ਪੰਜਾਬ ਚੋਣਾਂ ਦੇ ਉਮੀਦਵਾਰਾਂ ਦੀ ਅੰਤਿਮ ਸੂਚੀ ਨੂੰ ਡੂੰਘੀ ਵਿਚਾਰ-ਵਟਾਂਦਰੇ ਤੋਂ ਬਾਅਦ ਹੁਣ ਕੇਂਦਰੀ ਚੋਣ ਕਮੇਟੀ ਨੇ ਵੀ ਸੂਚੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹੁਣ ਸਿਰਫ਼ ਇਸ ਦਾ ਰਸਮੀ ਐਲਾਨ ਬਾਕੀ ਹੈ, ਜੋ ਕੇ ਅੱਜ ਹੋ ਸਕਦਾ ਹੈ। ਪਾਰਟੀ ਸੂਤਰਾਂ ਅਨੁਸਾਰ 10 ਸੀਟਾਂ ‘ਤੇ ਕੈਪਟਨ ਅਮਰਿੰਦਰ ਸਿੰਘ ਨਾਲ ਉਲਝਿਆ ਪੇਚ ਸਾਫ਼ ਹੋ ਗਿਆ ਹੈ। ਸਾਰੀਆਂ ਸੀਟਾਂ ‘ਤੇ ਭਾਜਪਾ, ਲੋਕ ਪੰਜਾਬ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿਚਾਲੇ ਸਮਝੌਤਾ ਹੋ ਗਿਆ ਹੈ। ਜਦਕਿ ਬੈਂਸ ਭਰਾ ਇਸ ਗਠਜੋੜ ਤੋਂ ਬਾਹਰ ਹਨ।

ਪੰਜਾਬ ਵਿਧਾਨ ਸਭਾ ਚੋਣਾਂ ਦੇ ਦੰਗਲ ਵਿੱਚ ਭਾਜਪਾ ਨੇ ਆਪਣੇ 70 ਉਮੀਦਵਾਰ ਮੈਦਾਨ ਵਿੱਚ ਉਤਾਰ ਸਕਦਾ ਹੈ। 5 ਸੀਟਾਂ ਜੋ ਲੋਕ ਇਨਸਾਫ ਪਾਰਟੀ ਨੂੰ ਮਿਲਣੀਆਂ ਸਨ, ਉਹ ਵੀ ਹੁਣ ਕੈਪਟਨ ਅਤੇ ਢੀਂਡਸਾ ਤੇ ਬੀਜੇਪੀ ‘ਚ ਵੰਡੀਆਂ ਜਾਣਗੀਆਂ। ਇਸ ਤੋਂ ਬਾਅਦ ਭਾਜਪਾ ਦੀਆਂ ਸੀਟਾਂ ਵਧ ਸਕਦੀਆਂ ਹਨ ਅਤੇ 10 ਸੀਟਾਂ, ਜਿਨ੍ਹਾਂ ‘ਤੇ ਪੇਚ ਫਸਿਆ ਹੋਇਆ ਸੀ, ਜੇਕਰ ਕੈਪਟਨ ਨੂੰ ਦਿੱਤੀਆਂ ਗਈਆਂ ਤਾਂ ਉਹ ਵੀ ਘੱਟ ਸਕਦੀਆਂ ਹਨ।

ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਉਮੀਦਵਾਰਾਂ ਦੀ ਸੂਚੀ ਵਿੱਚ ਦੇਰੀ ਦੇ ਦੋ ਕਾਰਨ ਸਨ। ਇੱਕ ਲੋਕ ਇਨਸਾਫ ਪਾਰਟੀ ਵੱਲੋਂ ਸੀਟਾਂ ਵਧਾਉਣ ਦੀ ਮੰਗ ਅਤੇ ਦੂਸਰਾ ਕੈਪਟਨ ਅਮਰਿੰਦਰ ਸਿੰਘ ਦੀ ਪੁਆੜ, ਦੋਆਬਾ ਅਤੇ ਮਾਝੇ ਦੀਆਂ 10 ਸੀਟਾਂ ‘ਤੇ ਅਸਹਿਮਤੀ। ਭਾਜਪਾ ਨੇ ਗਠਜੋੜ ਵਿੱਚ ਆਈ ਲੋਕ ਇਨਸਾਫ ਪਾਰਟੀ ਨੂੰ 5 ਸੀਟਾਂ ਦਿੱਤੀਆਂ ਸਨ ਪਰ ਬੈਂਸ ਭਰਾਵਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਘੱਟੋ-ਘੱਟ 15 ਤੋਂ 18 ਸੀਟਾਂ ਦਿੱਤੀਆਂ ਜਾਣ। ਉਹ ਉਨ੍ਹਾਂ ਸੀਟਾਂ ਦੀ ਵੀ ਮੰਗ ਕਰ ਰਹੇ ਸਨ ਜਿਨ੍ਹਾਂ ‘ਤੇ ਭਾਜਪਾ ਨੇ ਆਪਣੇ ਉਮੀਦਵਾਰ ਪਹਿਲਾਂ ਹੀ ਤੈਅ ਕਰ ਲਏ ਹਨ। ਦੋ ਦਿਨਾਂ ਤੱਕ ਚੱਲੀ ਗਹਿਗੱਚ ਵਿਚਾਰ-ਵਟਾਂਦਰੇ ਤੋਂ ਬਾਅਦ ਵੀ ਦੋਵਾਂ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੋ ਸਕਿਆ ਅਤੇ ਲੋਕ ਇਨਸਾਫ ਪਾਰਟੀ ਵਿਚਕਾਰੋਂ ਵੱਖ ਹੋ ਗਈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

HSGMC ਨੇ SGPC ਨੂੰ ਤਿੰਨ ਦਿਨਾਂ ਦੇ ਅੰਦਰ ਮੀਰੀ ਪੀਰੀ ਇੰਸਟੀਚਿਊਟ ਦਾ ਕਬਜ਼ਾ ਸੌਂਪਣ ਲਈ ਕਿਹਾ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਨੇ ਆਪਣੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਸ਼ਾਹਾਬਾਦ...

CJP ਦਾ ਵੱਡਾ ਐਲਾਨ, ਭਲਕੇ ਪੂਰੇ ਦੇਸ਼ ‘ਚ ਕਰੇਗਾ ਪ੍ਰਦਰਸ਼ਨ, ਕਿਹਾ-‘…One Day. One Demand’

ਕਾਕਰੋਚ ਜਨਤਾ ਪਾਰਟੀ (CJP) ਨੇ ਵੀਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ। ਪਾਰਟੀ ਦੇਸ਼ ਭਰ...

 ਆਸਟਰੇਲੀਆ ’ਚ 20 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਮਿਲੀ ਸਥਾਈ ਰਿਹਾਇਸ਼

 ਸਿਡਨੀ ਦੇ ਬੌਂਡੀ ਬੀਚ 'ਤੇ ਹੋਏ ਭਿਆਨਕ ਹਮਲੇ ਦੌਰਾਨ ਭਾਰਤੀ ਮੂਲ ਦੇ 37 ਸਾਲਾ...

ਪਾਲਤੂ ਕੁੱਤੇ ਦੀ ਮਦਦ ਕਾਰਨ ਮਾਲਕ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਕਿਹਾ ਜਾਂਦਾ ਹੈ ਕਿ ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਹੈ ਅਤੇ...

ਰੇਲਵੇ ਪ੍ਰੋਜੈਕਟਾਂ ਵਿੱਚ ਦੇਰੀ ਨੂੰ ਲੈ ਕੇ ਰਵਨੀਤ ਬਿੱਟੂ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ

ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...

ਅੰਮ੍ਰਿਤਸਰ ‘ਚ 2 ਦਰਜਨ ਦੇ ਕਰੀਬ ਘਰਾਂ ‘ਚ ਭਰਿਆ 4-4 ਫੁੱਟ ਪਾਣੀ, ਇੱਕ ਘਰ ਦਾ ਡਿੱਗਿਆ ਲੈਂਟਰ !

ਅੰਮ੍ਰਿਤਸਰ ਵਿੱਚ ਸਵੇਰ ਤੜਕੇ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਸ਼ਹਿਰ ਦੇ ਕਈ ਇਲਾਕਿਆਂ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮਿਲ ਰਿਹਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ, ਹੁਣ ਤੱਕ 650 ਕਰੋੜ ਰੁਪਏ ਦਾ ਮੁਫ਼ਤ...

*ਫ਼ਰੀਦਕੋਟ, 28 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਕਾਲੀ...