ਚੰਡੀਗੜ੍ਹ, 19 ਜਨਵਰੀ 2022 – ਗੁਰਨਾਮ ਚਡੂਨੀ ਨੇ ਆਪਣੀ ਪਾਰਟੀ ਸੰਯੁਕਤ ਸੰਘਰਸ਼ ਪਾਰਟੀ ਵਲੋਂ 9 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿਨ੍ਹਾਂ ‘ਚ ਰਛਪਾਲ ਸਿੰਘ ਮਾਨਸਾ ਤੋਂ, ਸਰਬਜੀਤ ਸਿੰਘ ਫਤਹਿਗੜ੍ਹ ਸਾਹਿਬ ਤੋਂ, ਬਰਿੰਦਰ ਕੁਮਾਰ ਨਾਭਾ ਤੋਂ, ਇੰਦਰਪਾਲ ਗੁਰਦਾਸਪੁਰ ਤੋਂ, ਡਾ. ਜਗਤਾਰ ਸਿੰਘ ਸ਼ਾਹਕੋਟ ਤੋਂ, ਚਰਨਜੀਤ ਸਿੰਘ ਅਜਨਾਲਾ ਤੋਂ, ਮਾਲਵਿੰਦਰ ਸਿੰਘ ਦ੍ਰਿੜਬਾ ਤੋਂ, ਹਰਪ੍ਰੀਤ ਸਿੰਘ ਮੱਖੂ ਦਾਖਾ ਤੋਂ ਅਤੇ ਜਗਦੀਪ ਸਿੰਘ ਮਿੰਟੂ ਤੂਰ ਸੰਗਰੂਰ ਤੋਂ ਚੋਣ ਲੜਨਗੇ। ਇਸ ਤੋਂ ਬਿਨਾ 10ਵੀਂ ਸੀਟ ਭੁਲੱਥ ਦੀ ਹੈ ਤੇ ਆਉਣ ਵਾਲੇ ਦਿਨਾਂ ਚ ਐਲਾਨ ਹੋਵੇਗਾ ਇਸ ਬਾਰੇ ਵੀ ਐਲਾਨ ਕਰ ਦਿੱਤਾ ਜਾਵੇਗਾ।
ਗੁਰਨਾਮ ਚਡੂਨੀ ਦੀ ਪਾਰਟੀ ਦਾ ਚੋਣ ਨਿਸ਼ਾਨ ਕੱਪ ਪਲੇਟ ਹੈ ਅਤੇ ਉਨ੍ਹਾਂ ਦਾ ਸੰਯੁਕਤ ਸਮਾਜ ਪਾਰਟੀ ਨਾਲ ਪੰਜਾਬ ‘ਚ ਚੋਣ ਲੜਨ ਲਈ 10 ਸੀਟਾਂ ਸਮਝੌਤਾ ਹੋਇਆ ਸੀ।












