July 25, 2026, 7:10 pm
----------- Advertisement -----------
HomeNewsLatest Newsਪੰਜਾਬ ਬਜਟ ਵਿਕਾਸਮੁੱਖੀ; ਸ਼ਹਿਰਾਂ ਦੇ ਵਿਕਾਸ ਨੂੰ ਮਿਲੇਗੀ ਨਵੀਂ ਦਿਸ਼ਾ: ਡਾ.ਇੰਦਰਬੀਰ ਸਿੰਘ...

ਪੰਜਾਬ ਬਜਟ ਵਿਕਾਸਮੁੱਖੀ; ਸ਼ਹਿਰਾਂ ਦੇ ਵਿਕਾਸ ਨੂੰ ਮਿਲੇਗੀ ਨਵੀਂ ਦਿਸ਼ਾ: ਡਾ.ਇੰਦਰਬੀਰ ਸਿੰਘ ਨਿੱਜਰ

Published on

----------- Advertisement -----------

ਚੰਡੀਗੜ੍ਹ, 10 ਮਾਰਚ: ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਸਾਲ 2023-24 ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਬਜਟ ਨੂੰ ਵਿਕਾਸਮੁਖੀ ਐਲਾਨਦਿਆਂ ਕਿਹਾ ਕਿ ਇਹ ਬਜਟ ਸ਼ਹਿਰਾਂ ਦੇ ਵਿਕਾਸ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰੇਗਾ।

ਪੰਜਾਬ ਬਜਟ-2023 ਦੀ ਸਲਾਘਾ ਕਰਦਿਆਂ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਵਧਦੇ ਸ਼ਹਿਰੀਕਰਨ ਦੇ ਮੱਦੇਨਜ਼ਰ ਸੂਬਾ ਸਰਕਾਰ ਦੇ ਬਜਟ ਵਿੱਚ ਸ਼ਹਿਰਾਂ ਦੇ ਵਿਕਾਸ ਨੂੰ ਮੁੱਖ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਅਤੇ ਸ਼ਹਿਰੀ ਵਿਕਾਸ ਲਈ ਬਜਟ ਵਿੱਚ 6,596 ਕਰੋੜ ਰੁਪਏ ਦਾ ਉਪਬੰਧ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੁਤ ਲਈ 1149 ਕਰੋੜ ਰੁਪਏ, ਸਵੱਛ ਭਾਰਤ ਮਿਸ਼ਨ (ਸ਼ਹਿਰੀ) ਲਈ 425 ਕਰੋੜ ਰੁਪਏ, ਸਤਹੀ ਜਲ ਸਪਲਾਈ (ਲੁਧਿਆਣਾ ਅਤੇ ਅੰਮ੍ਰਿਤਸਰ) ਲਈ 460 ਕਰੋੜ ਰੁਪਏ, ਪ੍ਰਧਾਨ ਮੰਤਰੀ ਅਵਾਸ ਯੋਜਨਾ (ਸ਼ਹਿਰੀ) ਲਈ 412 ਕਰੋੜ ਰੁਪਏ, ਪੰਜਾਬ ਮਿਊਂਸਪਲ ਡਿਵੈਲਪਮੈਂਟ ਫੰਡ ਲਈ 250 ਕਰੋੜ ਰੁਪਏ ਅਤੇ ਮੌਜੂਦਾ ਬੀ.ਆਰ.ਟੀ.ਐਸ ਅੰਮ੍ਰਿਤਸਰ ਦੇ ਮਜ਼ਬੂਤੀਕਰਨ ਲਈ 5 ਕਰੋੜ ਰੁਪਏ ਰੱਖੇ ਗਏ ਹਨ।

ਡਾ.ਨਿੱਜਰ ਨੇ ਅੱਗੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਇਹ ਬਜਟ ਪੰਜਾਬ ਦੀ ਨੁਹਾਰ ਬਦਲੇਗਾ ਅਤੇ ਪੰਜਾਬ ਮੁੜ “ਰੰਗਲਾ ਪੰਜਾਬ” ਬਣੇਗਾ। ਉਨਾਂ ਕਿਹਾ ਕਿ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਇਸ ਬਜਟ ਵਿੱਚ ਸਿਹਤ, ਸਿੱਖਿਆ, ਉਦਯੋਗ, ਬਿਜਲੀ ਅਤੇ ਖੇਤੀਬਾੜੀ ਸਮੇਤ ਵੱਖ-ਵੱਖ ਖੇਤਰਾਂ ਦੀ ਤਰੱਕੀ ਲਈ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਬਜਟ ਸੂਬੇ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਅਤੇ ਅਪਗ੍ਰਡੇਸ਼ਨ ਲਈ ਵੀ ਲਾਭਦਾਇਕ ਸਿੱਧ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਰਮਚਾਰੀਆਂ ਦੀ ਹੜਤਾਲ ‘ਤੇ PSPCL ਸਖ਼ਤ, ਲਿਆ ਇਹ ਵੱਡਾ ਫੈਸਲਾ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਕਰਮਚਾਰੀ 21 ਜੁਲਾਈ ਤੋਂ ਸਮੂਹਿਕ ਛੁੱਟੀ ਲੈ...

Delhi Police ਦੀ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵੱਡੀ ਕਾਰਵਾਈ

ਦਿੱਲੀ ਦੇ ਜੰਤਰ-ਮੰਤਰ ਵਿਖੇ ਚੱਲ ਰਹੇ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਸੰਬੰਧੀ ਦਿੱਲੀ ਪੁਲਿਸ ਨੇ ਇੱਕ...

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਦਿੱਤਾ ਅਸਤੀਫ਼ਾ

ਜੰਤਰ ਮੰਤਰ ਵਿਖੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ...

PM ਮੋਦੀ ਦਾ ਨਵਾਂ World Record, ਇੰਸਟਾਗ੍ਰਾਮ ਰੀਲ ਨੂੰ 24 ਘੰਟਿਆਂ ‘ਚ ਮਿਲੇ 300 ਮਿਲੀਅਨ ਤੋਂ ਵੱਧ ਵਿਊਜ਼

CJP ਪ੍ਰਦਰਸ਼ਨਕਾਰੀਆਂ ਤੇ ਸਰਕਾਰ ਵਿਚਾਲੇ ਅੱਜ (ਸ਼ਨੀਵਾਰ) ਨੂੰ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ...

ਪੰਜਾਬ ‘ਚ ਐਕਟਿਵ ਹੋਇਆ ਮਾਨਸੂਨ, 30 ਜੁਲਾਈ ਤੱਕ ਪਏਗਾ ਮੀਂਹ!

ਮਾਨਸੂਨ ਇੱਕ ਵਾਰ ਫਿਰ ਪੰਜਾਬ ਵਿੱਚ ਸਰਗਰਮ ਹੋ ਗਿਆ ਹੈ। ਸੂਬੇ ਦੇ ਕਈ ਹਿੱਸਿਆਂ...

ਹੜ੍ਹ ਦਾ ਕਹਿਰ : 2 ਦਿਨਾਂ ‘ਚ 30 ਲੋਕਾਂ ਦੀ ਮੌਤ, ਅਹਿਮਦਾਬਾਦ ‘ਚ 20 ਸਾਲਾਂ ‘ਚ ਪਹਿਲੀ ਵਾਰ ਰਿਕਾਰਡ ਤੋੜ ਬਾਰਿਸ਼

ਗੁਜਰਾਤ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ, ਜਿਸ ਨਾਲ ਆਮ...

ਫਰੀਦਕੋਟ ਨਕਲ ਕਾਂਡ: 21 ਵਿਦਿਆਰਥੀ ਜੇਲ੍ਹ ਭੇਜੇ

ਫਰੀਦਕੋਟ ਨਕਲ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ 21 ਪ੍ਰੀਖਿਆਰਥੀਆਂ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ ਦਿਲਜੀਤ...

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਿੱਤਾ ਅਸਤੀਫ਼ਾ, ਰਾਸ਼ਟਰਪਤੀ ਨੇ ਤੁਰੰਤ ਪ੍ਰਭਾਵ ਨਾਲ ਕੀਤਾ ਸਵੀਕਾਰ

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਸ਼ਟਰਪਤੀ...

ਭਗਵੰਤ ਮਾਨ ਸਰਕਾਰ ਇਲਾਜ ਦੇ ਖ਼ਰਚ ਦਾ ਬੋਝ ਪਾਏ ਬਿਨਾਂ ਗੁਣਵੱਤਾਪੂਰਨ ਕੈਂਸਰ ਇਲਾਜ ਯਕੀਨੀ ਬਣਾ ਰਹੀ ਹੈ : ਡਾ. ਬਲਬੀਰ ਸਿੰਘ

ਚੰਡੀਗੜ੍ਹ, 24 ਜੁਲਾਈ 2026:ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 8,069 ਕੈਂਸਰ ਮਰੀਜ਼ਾਂ...