ਚੰਡੀਗੜ੍ਹ, 9 ਦਸੰਬਰ 2021 – ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਵੀਰਵਾਰ 9 ਦਸੰਬਰ ਨੂੰ ਦੁਪਹਿਰ ਸਾਢੇ 3 ਵਜੇ ਪੰਜਾਬ ਭਵਨ ਸੈਕਟਰ ਤਿੰਨ ਚੰਡੀਗੜ੍ਹ ਵਿਖੇ ਹੋਏਗੀ। ਇਸ ਮੀਟਿੰਗ ‘ਚ ਪੰਜਾਬ ਸਰਕਾਰ ਵੱਲੋਂ ਕਈ ਅਹਿਮ ਅਤੇ ਵੱਡੇ ਫ਼ੈਸਲੇ ਲਏ ਜਾ ਸਕਦੇ ਹਨ। ਕਿਉਂਕੇ ਪੰਜਾਬ ‘ਚ ਚੋਣਾਂ ਨੇੜੇ ਹਨ ਅਤੇ ਹੁਣ ਜਲਦ ਹੀ ਚੋਣ ਜਾਬਤਾ ਵੀ ਲੱਗਣ ਵਾਲਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕੇ ਪੰਜਾਬ ਕੈਬਨਿਟ ਪੰਜਾਬੀਆਂ ਲਈ ਕੋਈ ਅਹਿਮ ਐਲਾਨ ਕਰ ਸਕਦੀ ਹੈ।
ਪੰਜਾਬ ਕੈਬਨਿਟ ਦੀ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਕਿਸਾਨਾਂ ਤੇ ਮੁਲਾਜ਼ਮਾਂ ਨਾਲ ਸਬੰਧਤ ਮਸਲੇ ਵਿਚਾਰੇ ਜਾਣਗੇ। ਮੀਟਿੰਗ ਵਿੱਚ ਪੰਜਾਬ ਸਰਕਾਰ ਕਿਸਾਨਾਂ ਤੇ ਮੁਲਾਜ਼ਮਾਂ ਨਾਲ ਜੁੜੇ ਮੁੱਦਿਆਂ ਉੱਪਰ ਅਹਿਮ ਫੈਸਲੇ ਲੈ ਸਕਦੀ ਹੈ।