ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ ਇਸ ਵਾਰ ਕਾਫੀ ਦਿਲਚਸਪ ਹਨ। ਪਹਿਲੀ ਵਾਰ ਅਕਾਲੀ ਦਲ ਭਾਜਪਾ ਤੋਂ ਵੱਖ ਹੋ ਚੋਣ ਲੜ ਰਿਹਾ ਹੈ। ਅਕਾਲੀ ਦਲ ਬਸਪਾ ਨਾਲ ਗਠਜੋੜ ‘ਚ ਹੈ ਤਾਂ ਭਾਜਪਾ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਤੇ ਢੀਂਡਸਾ ਦੀ ਪਾਰਟੀ ਨਾਲ ਗਠਜੋੜ ‘ਚ ਹੈ। ਇਸ ਵਾਰ 5 ਸੀਟਾਂ ਹੌਟ ਸੀਟਾਂ ਬਣੀਆਂ ਹੋਇਆ ਹਨ ‘ਤੇ ਕਾਫੀ ਦਿਲਚਸਪ ਮੁਕਾਬਲਾ ਹੋਣ ਜਾ ਰਿਹਾ ਹੈ। ਲੰਬੀ, ਅੰਮ੍ਰਿਤਸਰ ਪੂਰਬੀ, ਸ੍ਰੀ ਚਮਕੌਰ ਸਾਹਿਬ, ਪਟਿਆਲਾ ਅਰਬਨ, ਜਲਾਬਾਦ ਤੇ ਧੂਰੀ ਇਹ ਸੀਟਾਂ ‘ਤੇ ਪੰਜਾਬ ਦੇ ਦਿੱਗਜ ਆਗੂ ਚੋਣ ਲੜ੍ਹ ਰਹੇ ਹਨ। ਆਓ ਇਨ੍ਹਾਂ ਬਾਰੇ ਥੋੜੇ ਵਿਸਤਾਰ ਨਾਲ ਗੱਲ ਕਰਦੇ ਹਾਂ।
ਲੰਬੀ: ਲੰਬੀ ਦਿੱਗਜ ਸਿਆਸੀ ਆਗੂ ਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਗੜ੍ਹ ਹੈ। ਪ੍ਰਕਾਸ਼ ਸਿੰਘ ਬਾਦਲ 95 ਸਾਲ ਦੀ ਉਮਰ ‘ਚ ਇਸ ਵਾਰ ਫਿਰ ਇੱਥੋਂ ਦੀ ਚੋਣ ਮੈਦਾਨ ‘ਚ ਹਨ। ਇਸ ਸੀਟ ਤੋਂ 7 ਉਮੀਦਵਾਰ ਮੈਦਾਨ ‘ਚ ਹਨ। ਆਪ ਨੇ ਗੁਰਮੀਤ ਖੁੱਡੀਆਂ, ਕਾਂਗਰਸ ਜਗਪਾਲ ਸਿੰਘ ਚੋਣ ਮੈਦਾਨ ‘ਚ ਹਨ।
ਅੰਮ੍ਰਿਤਸਰ ਪੂਰਬੀ: ਪੰਜਾਬ ‘ਚ ਸਭ ਤੋਂ ਦਿਲਚਸਪ ਮੁਕਾਬਲਾ ਇਸ ਸੀਟ ‘ਤੇ ਹੈ। ਇਥੋ ਦੀ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਆਗੂ ਬਿਕਰਮ ਮਜੀਠੀਆ ਚੋਣ ਮੈਦਾਨ ‘ਚ ਹਨ। । ਭਾਜਪਾ ਗਠਜੋੜ ਨੇ ਜਗਮੋਹਨ ਸਿੰਘ ਰਾਜੂ ਜੋ ਕਿ ਤਾਮਿਲਨਾਡੂ ਕੈਡਰ ਦੇ ਆਈਏਐਸ ਸੀ। ਜਦਕਿ ਆਪ ਵੱਲੋਂ ਜੀਵਨਜੋਤ ਕੌਰ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ।
ਸ੍ਰੀ ਚਮਕੌਰ ਸਾਹਿਬ: ਇੱਥੋਂ ਦੀ ਪੰਜਾਬ ਦੇ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਐਮ ਫੇਸ ਚਰਨਜੀਤ ਸਿੰਘ ਚੰਨੀ ਚੋਣ ਲੜ ਰਹੇ ਹਨ। ਸ੍ਰੀ ਚਮਕੌਰ ਸਾਹਿਬ ਤੋਂ ਇਲਾਵਾ ਚੰਨੀ ਭਦੌੜ ਸੀਟ ਤੋਂ ਚੋਣ ਮੈਦਾਨ ‘ਚ ਹਨ। ਆਪ ਨੇ ਇੱਥੋਂ ਚਰਨਜੀਤ ਸਿੰਘ ਤੇ ਅਕਾਲੀ ਦਲ-ਬਸਪਾ ਗਠਜੋੜ ਨੇ ਹਰਮੋਹਨ ਸਿੰਘ ਨੂੰ ਟਿਕਟ ਦਿੱਤੀ ਹੈ। ਦੋਵੇਂ ਉਮੀਦਵਾਰ ਚੰਨੀ ਨੂੰ ਸਖਤ ਟੱਕਰ ਦਿੰਦੇ ਨਜ਼ਰ ਆ ਰਹੇ ਹਨ।
ਪਟਿਆਲਾ ਅਰਬਨ: ਇੱਥੋਂ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਚੋਣ ਲੜ ਰਹੇ ਹਨ। ਇੱਥੋਂ ਕੁੱਲ 17 ਉਮੀਦਵਾਰ ਚੋਣ ਲੜ ਰਹੇ ਹਨ। ਆਪ ਨੇ ਸਾਬਕਾ ਮੇਅਰ ਅਜੀਤਪਾਲ ਕੋਹਲੀ ਤੇ ਕਾਂਗਰਸ ਨੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਨੂੰ ਇੱਥੋਂ ਟਿਕਟ ਦਿੱਤੀ ਹੈ।
ਜਲਾਲਬਾਦ: ਜਲਾਲਾਬਾਦ ਤੋਂ ਅਕਾਲੀ-ਬਸਪਾ ਗਠਜੋੜ ਦੇ ਸੀਐਮ ਚਿਹਰੇ ਸੁਖਬੀਰ ਬਾਦਲ ਚੋਣ ਮੈਦਾਨ ‘ਚ ਹਨ। ਕਾਂਗਰਸ ਨੇ ਮੋਹਨ ਸਿੰਘ ਫਲੀਆਂਵਾਲਾਂ ਤੇ ਆਪ ਨੇ ਜਗਦੀਪ ਕੰਬੋਜ਼ ਨੂੰ ਟਿਕਟ ਦਿੱਤਾ ਹੈ।
ਧੁਰੀ: ਇਥੋਂ ਆਮ ਆਦਮੀ ਪਾਰਟੀ ਦੇ ਸੀਐਮ ਚਿਹਰੇ ਭਗਵੰਤ ਮਾਨ ਚੋਣ ਲੜ ਰਹੇ ਹਨ। ਅਕਾਲੀ ਦਲ ਨੇ ਪ੍ਰਕਾਸ਼ ਚੰਦ ਗਰਗ ਤੇ ਕਾਂਗਰਸ ਨੇ ਦਲਵੀਰ ਸਿੰਘ ਗੋਲਡੀ ਨੂੰ ਟਿਕਟ ਦਿੱਤਾ ਗਿਆ ਹੈ।












