ਪੰਜਾਬ ‘ਚ ਹੱਡ ਚੀਰਵੀ ਠੰਢ ਦਾ ਕਹਿਰ ਜ਼ੋਰਾਂ ‘ਤੇ ਹੈ। ਧੁੰਦ ਘੱਟ ਰਹੀ ਪਰ ਤੇਜ਼ ਠੰਢੀਆਂ ਹਵਾਵਾਂ ਚੱਲਣ ਨਾਲ ਠੁਰ-ਠੁਰ ਵਧ ਗਈ। ਮੌਸਮ ਵਿਭਾਗ ਨੇ ਸ਼ਨਿੱਚਰਵਾਰ ਨੂੰ ਵੀ ਮੌਸਮ ਦੇ ਹਾਲਾਤ ਵਿਗੜੇ ਰਹਿਣ ਦੀ ਸੰਭਾਵਨਾ ਪ੍ਰਗਟਾਉਂਦੇ ਹੋਏ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ‘ਚ ਸਵੇਰੇ ਤੇ ਰਾਤ ਦੇ ਸਮੇਂ ਧੁੰਦ ਦੇ ਨਾਲ ਨਾਲ ਤੇਜ਼ ਰਫ਼ਤਾਰ ਠੰਢੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਉਥੇ ਜੋ 25 ਦਸੰਬਰ ਨੂੰ ਬੱਦਲ ਛਾਏ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ ਉਹ ਵੀ ਹੁਣ ਬਦਲ ਗਈ ਹੈ। 26 ਤਕ ਧੁੰਦ ਦੇ ਨਾਲ ਨਾਲ ਠੰਢੀਆਂ ਹਵਾਵਾਂ ਚੱਲਣੀਆਂ ਜਾਰੀ ਰਹਿਣਗੀਆਂ। ਇਸ ਤੋਂ ਬਾਅਦ ਅਸਮਾਨ ਸਾਫ਼ ਰਹਿ ਸਕਦਾ ਹੈ।
----------- Advertisement -----------
ਪੰਜਾਬ ਹੱਡ ਚੀਰਵੀਂ ਠੰਢ ਦਾ ਕਹਿਰ ਜ਼ੋਰਾਂ ‘ਤੇ, ਤੇਜ਼ ਠੰਢੀਆਂ ਹਵਾਵਾਂ ਚੱਲਣ ਨਾਲ ਵਧੇਗੀ ਠੁਰ-ਠੁਰ
Published on
----------- Advertisement -----------












