ਅੰਮ੍ਰਿਤਸਰ ਵਿੱਚ ਚਾਈਨਾ ਡੋਰ ਦਾ ਕਹਿਰ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ। ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੇ ਚਾਈਨਾ ਡੋਰ ਨਾਲ 58 ਸਾਲਾ ਵਿਅਕਤੀ ਦਾ ਜਬਾੜਾ ਕਟਿਆ ਗਿਆ ਜਿਸ ਤੋਂ ਬਾਅਦ ਉਸ ਨੂੰ ਨੇੜੇ ਦੇ ਹਸਪਤਾਲ ਵਿਚ ਦਾਖਿਲ ਕਰਾਉਣਾ ਪਿਆ ਦਸ ਦਇਏ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਉਸ ਦਾ ਜਬਾੜਾ ਕੱਟਣ ਤੋਂ ਬਾਅਦ ਡਾਕਟਰਾਂ ਨੇ 60 ਟਾਂਕੇ ਲਗਾ ਕੇ ਉਸ ਦੀ ਜਾਨ ਬਚਾਈ ਪਰ ਉਸ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਅਤੇ ਵਿਅਕਤੀ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਹੈ।
ਮਿਲੀ ਜਾਣਕਾਰੀ ਅਨੁਸਾਰ 58 ਸਾਲਾ ਮਨਜੀਤ ਸਿੰਘ ਗੁਰਦੁਆਰੇ ਮੱਥਾ ਟੇਕ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ ਕਿ ਅਚਾਨਕ ਫਲਾਈਓਵਰ ’ਤੇ ਲਟਕਦਾ ਚਾਈਨਾ ਡੋਰ ਉਸ ਨਾਲ ਟਕਰਾ ਗਿਆ। ਮਨਜੀਤ ਸਿੰਘ ਨੇ ਡੋਰ ਤੋਂ ਬੱਚਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਦਾ ਜਬਾੜਾ ਕੱਟਿਆ ਗਿਆ। ਦੂਜੇ ਪਾਸੇ ਪੀੜਤ ਮਨਜੀਤ ਸਿੰਘ ਦੇ ਪੁੱਤਰ ਸਰਵਜੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਡੇ-ਵੱਡੇ ਦਾਅਵੇ ਤਾ ਕਰਦੀ ਹੈ ਕਿ ਪੰਜਾਬ ਵਿੱਚ ਚਾਈਨਾ ਡੋਰ ਦੀ ਵਿਕਰੀ ਨਹੀਂ ਹੋਵੇਗੀ ਅਤੇ ਪਰ ਚਾਈਨਾ ਡੋਰ ਦਾ ਕਾਰੋਬਾਰ ਖੁੱਲ੍ਹੇਆਮ ਚੱਲਦਾ ਹੈ। ਪੁੱਤਰ ਸਰਵਜੀਤ ਸਿੰਘ ਨੇ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ।