ਦਿੱਗਜ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੇ ਦੋ ਗੋਲਾਂ ਦੀ ਮਦਦ ਨਾਲ ਮਾਨਚੈਸਟਰ ਯੂਨਾਈਟਿਡ ਨੇ ਇੰਗਲਿਸ਼ ਪ੍ਰਰੀਮੀਅਰ ਲੀਗ ਫੁੱਟਬਾਲ ਵਿਚ ਆਰਸੇਨਲ ‘ਤੇ 3-2 ਦੀ ਰੋਮਾਂਚਕ ਜਿੱਤ ਦਰਜ ਕੀਤੀ। ਸਟੀਆਨੋ ਰੋਨਾਲਡੋ 800 ਗੋਲ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਮਾਨਚੈਸਟਰ ਯੂਨਾਈਟਿਡ ਲਈ ਖੇਡਦੇ ਹੋਏ ਆਰਸਨਲ ਦੇ ਖਿਲਾਫ 2 ਗੋਲ ਕਰਕੇ ਆਪਣੇ ਨਾਂ ਇਹ ਪ੍ਰਾਪਤੀ ਕਰ ਲਈ। ਰੋਨਾਲਡੋ ਦੀ ਟੀਮ ਨੇ ਇਹ ਮੈਚ 3-2 ਨਾਲ ਜਿੱਤ ਲਿਆ। ਜਾਣੋ, ਰੋਨਾਲਡੋ ਨੇ ਆਪਣੇ ਕਰੀਅਰ ਵਿੱਚ ਹੁਣ ਤੱਕ ਕਿਸ ਟੀਮ ਲਈ ਸਭ ਤੋਂ ਵੱਧ ਗੋਲ ਕੀਤੇ ਹਨ।
ਉਨ੍ਹਾਂ ਨੇ ਇਸ ਤੋਂ ਬਾਅਦ 70ਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਟੀਮ ਦੀ ਜਿੱਤ ਪੱਕੀ ਕੀਤੀ। ਇਸ ਤੋਂ ਪਹਿਲਾਂ ਏਮਿਲ ਸਮਿਥ ਨੇ 14ਵੇਂ ਤੇ ਮਾਰਟਿਨ ਓਡੇਗਾਰਡ ਨੇ 54ਵੇਂ ਮਿੰਟ ਵਿਚ ਆਰਸੇਨਲ ਲਈ ਜਦਕਿ ਬਰੂਨੋ ਫਰਨਾਂਡੀਜ਼ ਨੇ 44ਵੇਂ ਮਿੰਟ ਵਿਚ ਮਾਨਚੈਸਟਰ ਯੂਨਾਈਟਿਡ ਲਈ ਗੋਲ ਕੀਤਾ ਸੀ। ਮਾਨਚੈਸਟਰ ਦੀ ਟੀਮ ਨੇ ਜਰਮਨੀ ਦੇ ਦਿੱਗਜ ਕੋਚ ਰਾਲਫ ਰੇਂਗਨਿਕ ਦੇ ਅਧਿਕਾਰਕ ਤੌਰ ‘ਤੇ ਕਾਰਜਭਾਲ ਸੰਭਾਲਣ ਤੋਂ ਪਹਿਲਾਂ ਇਹ ਜਿੱਤ ਦਰਜ ਕੀਤੀ।ਬ੍ਰਾਜ਼ੀਲ ਦੇ ਮਹਾਨ ਖਿਡਾਰੀ ਪੇਲੇ ਲਈ ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਉਸ ਨੇ 1000 ਤੋਂ ਵੱਧ ਗੋਲ ਕੀਤੇ ਹਨ। ਹਾਲਾਂਕਿ, ਇਸ ਬਾਰੇ ਕੋਈ ਅਧਿਕਾਰਤ ਅੰਕੜਾ ਨਹੀਂ ਹੈ।ਹਾਲ ਹੀ ਵਿੱਚ ਉਨ੍ਹਾਂ ਈਰਾਨ ਦੇ ਅਲੀ ਦੇਈ ਦੇ 109 ਗੋਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਅੰਤਰਰਾਸ਼ਟਰੀ ਪੱਧਰ ‘ਤੇ 184 ਮੈਚਾਂ ‘ਚ 115 ਗੋਲ ਕੀਤੇ ਹਨ। ਸਰਗਰਮ ਫੁਟਬਾਲ ਖਿਡਾਰੀਆਂ ਵਿੱਚ ਲਿਓਨਲ ਮੇਸੀ ਅਤੇ ਭਾਰਤੀ ਫੁਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਦੇ ਨਾਮ 80 ਗੋਲ ਹਨ।