ਚੰਡੀਗੜ੍ਹ ਵਿੱਚ ਕਰੋਨਾ ਦੇ ਨਵੇਂ ਵੇਰੀਏਂਟ ਦਾ ਮਾਮਲਾ ਸਾਹਮਣੇ ਆਇਆ ਹੈ ਇੱਕ 39 ਸਾਲਾ ਵਿਅਕਤੀ ਜੋ ਕਿ ਦੱਖਣੀ ਅਫ਼ਰੀਕਾ ਤੋਂ ਵਾਪਸ ਆਇਆ ਹੈ, ਉਸ ਦਾ ਕੋਵਿਡ ਟੈਸਟ ਸਕਾਰਾਤਮਕ ਪਾਇਆ ਗਿਆ ਹੈ. ਉਸ ਦੇ ਨਾਲ ਪਤਨੀ ਅਤੇ ਡਾਕਟਰ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਓਮਾਈਕਰੋਨ ਵੇਰੀਐਂਟ ਹੈ ਜਾਂ ਡੈਲਟਾ ਵੇਰੀਐਂਟ। ਵਿਅਕਤੀ ਦੇ ਟੈਸਟ ਸੈਪਲ ਚੰਡੀਗੜ੍ਹ ਸਿਹਤ ਵਿਭਾਗ ਜੀਨੋਮ ਸੀਕਵੈਂਸਿੰਗ ਲਈ ਦਿੱਲੀ ਭੇਜ ਦਿਤੇ ਗਏ ਹਨ
ਜਿਕਰ ਯੋਗ ਹੈ ਕਿ ਜੋੜੇ ਅਤੇ ਉਨ੍ਹਾਂ ਦੀ ਨੌਕਰਾਣੀ ਨੂੰ ਸਾਵਧਾਨੀ ਦੇ ਤੌਰ ‘ਤੇ ਉਨ੍ਹਾਂ ਨੂੰ ਸੈਕਟਰ 32 ਸਥਿਤ ਜੀਐਮਸੀਐਚ ਵਿੱਚ ਭੇਜ ਦਿੱਤਾ ਗਿਆ ਹੈ। ਜਿੱਥੇ ਉਸ ਨੂੰ ਦੂਜੇ ਕੋਰੋਨਾ ਮਰੀਜ਼ਾਂ ਤੋਂ ਅਲੱਗ ਰੱਖਿਆ ਗਿਆ ਹੈ। ਪਰਿਵਾਰ ਦੇ 2 ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਕੁਝ ਮੈਂਬਰਾਂ ਦੀਆਂ ਰਿਪੋਰਟਾਂ ਦੀ ਉਡੀਕ ਹੈ।
ਬੀਤੇ ਦਿਨੀਂ ਚੰਡੀਗੜ੍ਹ ਵਿਖੇ ਓਮਿਕਰੋਨ ਨਾਲ ਸਬੰਧਤ ਮੁੱਦਿਆਂ ‘ਤੇ ਚਰਚਾ ਕਰਨ ਲਈ ਸਿਹਤ ਸਕੱਤਰ, ਚੰਡੀਗੜ੍ਹ ਦੇ ਦਫਤਰ ਵਿਖੇ ਇੱਕ ਸਮੀਖਿਆ ਮੀਟਿੰਗ ਕੀਤੀ ਗਈ। ਸ਼ਹਿਰ ਵਿੱਚ ਕੋਵਿਡ ਟੈਸਟਿੰਗ ਅਤੇ ਟੀਕਾਕਰਨ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।