ਬੇਰਹਿਮ ਪਿਓ ਦਾ ਹੈਵਾਨੀਅਤ ਭਰਿਆ ਕਾਰਾ ਸਾਮਹਣੇ ਆਇਆ ਜਿਥੇ ਭੈਣ-ਭਰਾ ਤੇ ਮਾਂ ਨਾਲ ਮਿਲ ਕੇ ਕੀਤਾ ਆਪਣੇ 2 ਬੱਚਿਆਂ ਦਾ ਕਤਲ ਕਰ ਦਿਤਾ ।ਜਲੰਧਰ ’ਚ ਇਕ ਸਾਲ ਪਹਿਲਾਂ ਦਸੰਬਰ 2020 ਵਿਚ ਆਪਣੇ ਮਾਸੂਮ ਬੱਚਿਆਂ ਦਾ ਗਲਾ ਘੁੱਟ ਕੇ ਕੀਤੇ ਗਏ ਕਤਲ ਦੇ ਮਾਮਲੇ ਨੂੰ ਪੁਲਸ ਨੇ ਟਰੇਸ ਕਰ ਲਿਆ ਹੈ। ਇਸ ਮਾਮਲੇ ਦੇ ਮੁੱਖ ਮੁਲਜ਼ਮ ਬੱਚਿਆਂ ਦੇ ਪਿਓ ਰਣਜੀਤ ਮੰਡਲ ਤੇ ਉਸ ਦੀ ਮਾਂ ਵੀਨਾ ਮੰਡਲ, ਭਰਾ ਸੰਗੀਤ ਮੰਡਲ ਅਤੇ ਭੈਣ ਪੂਜਾ ਪਤਨੀ ਜਤਿੰਦਰ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁੱਖ ਮੁਲਜ਼ਮ ਰਣਜੀਤ ਮੰਡਲ ਨੇ ਆਪਣੀ ਮਾਂ ਅਤੇ ਭੈਣ-ਭਰਾ ਨਾਲ ਮਿਲ ਕੇ ਆਪਣੇ 2 ਮਾਸੂਮ ਬੱਚਿਆਂ 5 ਸਾਲ ਦੀ ਬੱਚੀ ਅਨਮੋਲ ਅਤੇ 3 ਸਾਲ ਦੇ ਲੜਕੇ ਰਾਕੇਸ਼ ਦੀ ਗਲਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਪਿੰਡ ਤੱਲ੍ਹਣ ਦੇ ਛੱਪੜ ਵਿਚ ਸੁੱਟ ਦਿੱਤੀਆਂ ਸਨ।

ਬੇਰਹਿਮ ਪਿਓ ਨੇ ਦੱਸਿਆ ਕਿ ਉਸ ਦੀ ਪਤਨੀ ਹਮੇਸ਼ਾ ਉਸ ਨਾਲ ਝਗੜਾ ਕਰਦੀ ਰਹਿੰਦੀ ਸੀ ਤੇ ਮਾਂ-ਭੈਣ ਅਤੇ ਭਰਾ ਨੇ ਕਿਹਾ ਕਿ ਪਤਨੀ ਰੰਗੀਲੀ ਨੂੰ ਛੱਡ ਦਿਓ ਅਤੇ ਦੋਵੇਂ ਬੱਚਿਆਂ ਨੂੰ ਮਾਰ ਦਿਓ। ਇਸ ਦੇ ਬਾਅਦ ਉਹ ਰਣਜੀਤ ਦਾ ਦੂਜਾ ਵਿਆਹ ਕਰਵਾ ਦੇਣਗੇ। ਫਿਰ ਉਸ ਨੇ ਅਜਿਹਾ ਹੀ ਕੀਤਾ। ਸੋਚਿਆ ਕਿ ਕਤਲ ਕਰਨ ਦੇ ਬਾਅਦ ਲਾਸ਼ਾਂ ਨੂੰ ਛੱਪੜ ’ਚ ਸੁੱਟ ਦੇਵਾਂਗਾ ਅਤੇ ਕਦੇ ਵੀ ਨਹੀਂ ਮਿਲਣਗੀਆਂ। ਵਾਅਦੇ ਮੁਤਾਬਕ ਹੀ ਪਰਿਵਾਰ ਨੇ 7 ਮਹੀਨੇ ਪਹਿਲਾਂ ਉਸ ਦਾ ਦੂਜਾ ਵਿਆਹ ਕਰਵਾ ਦਿੱਤਾ। ਹੁਣ ਪੁਲਸ ਰਣਜੀਤ, ਉਸ ਦੀ ਮਾਂ ਬੀਨਾ ਦੇਵੀ, ਭਰਾ ਸੰਗੀਤ ਮੰਜਲ ਅਤੇ ਭੈਣ ਪੂਜਾ ਤੋਂ ਪੁੱਛਗਿੱਛ ਕਰ ਰਹੀ ਹੈ। ਬਹਿਰਾਲ ਪੁਲਿਸ ਨੇ ਰਣਜੀਤ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਦੀ ਤਲਾਸ਼ ਕਰ ਰਹੀ ਸੀ। ਉਸ ਨੂੰ ਫੜਨ ਲਈ ਇਕ ਵਿਸ਼ੇਸ਼ ਟੀਮ ਉਸ ਦੇ ਮੂਲ ਨਿਵਾਸ ਦਰਭੰਗਾ ਤੱਕ ਵੀ ਗਈ ਸੀ।