August 10, 2026, 4:14 am
----------- Advertisement -----------
HomeNewsBreaking Newsਗੁਰਦਾਸਪੁਰ ਦੀ ਰਹਿਣ ਵਾਲੀ 16 ਸਾਲਾ ਅਜਨੀਤ ਨੂੰ ਹੈ 7 ਭਾਸ਼ਾਵਾਂ ਦਾ...

ਗੁਰਦਾਸਪੁਰ ਦੀ ਰਹਿਣ ਵਾਲੀ 16 ਸਾਲਾ ਅਜਨੀਤ ਨੂੰ ਹੈ 7 ਭਾਸ਼ਾਵਾਂ ਦਾ ਗਿਆਨ, ਡੀਸੀ ਨੇ ਕੀਤਾ ਸਨਮਾਨਿਤ

Published on

----------- Advertisement -----------
  • ਲੌਕਡਾਊਨ ਦੌਰਾਨ ਯੂਟਿਊਬ ਤੋਂ ਕੋਰੀਅਨ ਸਿੱਖੀ

ਗੁਰਦਾਸਪੁਰ, 13 ਦਸੰਬਰ 2023 – ਗੁਰਦਾਸਪੁਰ ਦੇ ਸੰਤ ਨਗਰ ਇਲਾਕੇ ਦੀ ਰਹਿਣ ਵਾਲੀ 16 ਸਾਲਾ ਅਜਨੀਤ ਕੌਰ ਨੇ ਲੌਕਡਾਊਨ ਦੌਰਾਨ ਯੂ-ਟਿਊਬ ਰਾਹੀਂ ਕੋਰੀਅਨ ਭਾਸ਼ਾ ਸਿੱਖੀ। ਜਦੋਂ ਉਹ ਇੱਕ ਭਾਸ਼ਾ ਨੂੰ ਸਮਝ ਗਈ ਤਾਂ ਉਸਨੇ ਦੂਜੀਆਂ ਭਾਸ਼ਾਵਾਂ ਵੀ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ। ਹੌਲੀ-ਹੌਲੀ ਅਜਨੀਤ ਲਈ ਸਾਰੀਆਂ ਭਾਸ਼ਾਵਾਂ ਆਸਾਨ ਹੋ ਗਈਆਂ ਅਤੇ ਉਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਵਿੱਚ ਆਯੋਜਿਤ ਵਿਦੇਸ਼ੀ ਭਾਸ਼ਾ ਦੇ ਟੈਸਟ ਵਿੱਚ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ।

ਇਸ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ: ਹਿਮਾਂਸ਼ੂ ਅਗਰਵਾਲ ਨੇ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਹੌਸਲਾ ਅਫਜਾਈ ਕੀਤੀ। ਅੱਜ ਅਜਨੀਤ ਨੂੰ 7 ਭਾਸ਼ਾਵਾਂ ਦਾ ਗਿਆਨ ਹੈ।

ਜਾਣਕਾਰੀ ਦਿੰਦਿਆਂ ਬੇਟੀ ਅਜਨੀਤ ਕੌਰ ਦੇ ਪਿਤਾ ਮਨਦੀਪ ਸਿੰਘ ਅਤੇ ਮਾਤਾ ਮਨਪ੍ਰੀਤ ਕੌਰ ਨੇ ਦੱਸਿਆ ਕਿ ਸਾਲ 2020 ‘ਚ ਲੌਕਡਾਊਨ ਦੌਰਾਨ ਉਨ੍ਹਾਂ ਦੀ ਬੇਟੀ ਯੂ-ਟਿਊਬ ‘ਤੇ ਕੋਰੀਅਨ ਭਾਸ਼ਾ ਸਿੱਖਦੀ ਸੀ। ਜੋ ਉਸ ਨੇ ਕੁਝ ਦਿਨਾਂ ਵਿੱਚ ਹੀ ਸਿੱਖ ਲਈ ਅਤੇ ਜਦੋਂ ਉਹ ਇੱਕ ਭਾਸ਼ਾ ਸਮਝ ਗਈ ਤਾਂ ਉਸ ਨੇ ਦੂਜੀਆਂ ਭਾਸ਼ਾਵਾਂ ਵੀ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ। ਹੌਲੀ-ਹੌਲੀ ਅਜਨੀਤ ਲਈ ਸਾਰੀਆਂ ਭਾਸ਼ਾਵਾਂ ਆਸਾਨ ਹੋ ਗਈਆਂ। ਕੈਲੇਡੋਨੀਅਨ ਸਕੂਲ, ਪਠਾਨਕੋਟ ਦੀ ਇਹ ਲੜਕੀ ਹੁਣ ਬਹੁਤ ਸਾਰੀਆਂ ਵਿਦੇਸ਼ੀ ਭਾਸ਼ਾਵਾਂ ਆਸਾਨੀ ਨਾਲ ਬੋਲਦੀ ਹੈ।

ਅਜਨੀਤ ਦਾ ਕਹਿਣਾ ਹੈ ਕਿ ਉਹ ਭਾਰਤੀ, ਕੋਰੀਆਈ ਜਾਂ ਜਿਹੜੀਆਂ ਭਾਸ਼ਾਵਾਂ ਨੂੰ ਜਾਣਦੀ ਹੈ ਉਸ ਨਾਲ ਸਬੰਧਤ ਦੂਤਾਵਾਸ ਵਿੱਚ ਕੰਮ ਕਰਨਾ ਚਾਹੁੰਦੀ ਹੈ। ਜਿਸ ਲਈ ਪਰਿਵਾਰ ਵੀ ਅਜਨੀਤ ਦਾ ਪੂਰਾ ਸਾਥ ਦੇ ਰਿਹਾ ਹੈ। ਅਜਨੀਤ ਨੇ ਦੱਸਿਆ ਕਿ ਉਸ ਦਾ ਦਿੱਲੀ ਦੀ ਪੰਡਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਵਿਦੇਸ਼ੀ ਕੋਰੀਅਨ ਭਾਸ਼ਾ ਦਾ ਟੈਸਟ ਹੋਇਆ, ਜਿਸ ਵਿੱਚ 5 ਰਾਜਾਂ ਦੇ ਬੱਚਿਆਂ ਨੇ ਭਾਗ ਲਿਆ। ਉਹ ਇਸ ਟੈਸਟ ਲਈ ਅਪਲਾਈ ਕਰਨ ਵਾਲੀ ਪੰਜਾਬ ਦੀ ਪਹਿਲੀ ਲੜਕੀ ਸੀ।

ਉਨ੍ਹਾਂ ਨੇ ਵਧੀਆ ਅੰਕ ਪ੍ਰਾਪਤ ਕੀਤੇ ਹਨ, ਉਨ੍ਹਾਂ ਦੱਸਿਆ ਕਿ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਦਿੱਲੀ, ਉੱਤਰ ਪ੍ਰਦੇਸ਼ ਆਦਿ ਰਾਜਾਂ ਦੇ 750 ਬੱਚਿਆਂ ਨੇ ਭਾਗ ਲਿਆ ਸੀ। ਉਹਨਾਂ ਦੱਸਿਆ ਕਿ ਉਹਨਾਂ ਨੂੰ 7 ਭਾਸ਼ਾਵਾਂ ਦਾ ਗਿਆਨ ਹੋਣ ਦੇ ਬਾਵਜੂਦ ਪੰਜਾਬੀ ਅਤੇ ਹਿੰਦੀ ਉਹ ਭਾਸ਼ਾਵਾਂ ਹਨ ਜਿਹਨਾਂ ਵਿੱਚ ਸਾਡੇ ਬਜ਼ੁਰਗਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ। ਜਦੋਂ ਕਿ ਹੋਰ ਵਿਦੇਸ਼ੀ ਭਾਸ਼ਾਵਾਂ ਵਿੱਚ ਅਜਿਹਾ ਨਹੀਂ ਹੈ। ਇਸੇ ਲਈ ਉਹ ਸਿਰਫ਼ ਹਿੰਦੀ ਅਤੇ ਪੰਜਾਬੀ ਬੋਲਣਾ ਪਸੰਦ ਕਰਦੀ ਹੈ।

ਪਿਤਾ ਮਨਦੀਪ ਸਿੰਘ ਅਤੇ ਮਾਤਾ ਮਨਪ੍ਰੀਤ ਕੌਰ ਨੇ ਅਜਨੀਤ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਦੀ ਇਹ ਪਹਿਲੀ ਲੜਕੀ ਹੈ ਜਿਸ ਨੇ ਵਿਦੇਸ਼ੀ ਭਾਸ਼ਾਵਾਂ ਸਿੱਖੀਆਂ ਹਨ। ਇਸ ‘ਤੇ ਪੂਰੀ ਲਗਨ ਨਾਲ ਕੰਮ ਕਰ ਰਹੇ ਹਾਂ। ਆਉਣ ਵਾਲੇ ਦਿਨਾਂ ਵਿੱਚ, ਉਹ ਇਹਨਾਂ ਭਾਸ਼ਾਵਾਂ ਵਿੱਚ ਆਪਣੀ ਬੈਚਲਰ ਡਿਗਰੀ ਪੂਰੀ ਕਰੇਗੀ। ਇਸ ਤੋਂ ਬਾਅਦ ਉਹ ਦੂਤਾਵਾਸ ਵਿੱਚ ਨੌਕਰੀ ਲਈ ਅਪਲਾਈ ਕਰੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਖੇਤੀ ਕਾਨੂੰਨਾਂ ਦਾ ਸਮਰਥਨ ਕਰਨ ਤੋਂ ਬਾਅਦ ਹੁਣ ਸੁਖਬੀਰ ਬਾਦਲ ਭਾਜਪਾ ਦੇ ਬਿਲਾਂ ਨਾਲ ਸਹਿਮਤੀ ਪ੍ਰਗਟਾ ਰਹੇ ਹਨ: ਬਲਤੇਜ ਪੰਨੂ

ਚੰਡੀਗੜ੍ਹ 8 ਅਗਸਤ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼ਨੀਵਾਰ...

ਨਾ ਕੈਸ਼, ਨਾ ਫਰਮਾਇਸ਼: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 866 ਨੌਜਵਾਨਾਂ ਨੂੰ ਸੌਂਪੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ

ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ); 8 ਅਗਸਤ 2026:ਆਮ ਆਦਮੀ ਪਾਰਟੀ (ਆਪ) ਦੀ ਸਰਕਾਰ, ਪੰਜਾਬ...

ਪੰਜਾਬ ਪੁਲਿਸ ਨੇ ਸੰਗਠਿਤ ਅਪਰਾਧ ਦੇ ਪੂਰੇ ਨੈੱਟਵਰਕ ’ਤੇ ਕੀਤਾ ਵਾਰ; ‘ਗੈਂਗਸਟਰਾਂ ’ਤੇ ਵਾਰ’ ਤਹਿਤ 58,000 ਤੋਂ ਵੱਧ ਅਪਰਾਧੀਆਂ ਖ਼ਿਲਾਫ਼ ਕਾਰਵਾਈ

ਮੋਹਾਲੀ (ਐੱਸ.ਏ.ਐੱਸ. ਨਗਰ); 08 ਅਗਸਤ 2026:ਪੰਜਾਬ ਪੁਲਿਸ ਦਾ ਪ੍ਰਮੁੱਖ ਐਂਟੀ-ਗੈਂਗਸਟਰ ਅਭਿਆਨ ‘ਗੈਂਗਸਟਰਾਂ ’ਤੇ ਵਾਰ’...

ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ ਦੀ ਦਮਦਾਰ ਅਦਾਕਾਰੀ ਨੇ ‘ਹਮਾਰੇ ਰਾਮ’ ਨਾਟਕ ਨੂੰ ਹੋਰ ਵੀ ਸ਼ਾਨਦਾਰ ਬਣਾਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 8 ਅਗਸਤ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ...

ਜਗਤਾਰ ਸਿੰਘ ਹਵਾਰਾ ਦੀ ਪੈਰੋਲ ਨੂੰ ਲੈ ਕੇ CM ਮਾਨ ਨੇ ਗਵਰਨਰ ਕਟਾਰੀਆ ਨੂੰ ਲਿਖਿਆ ਪੱਤਰ

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖਿਆ, ਜਿਸ ਵਿਚ...

ਹਲਵਾਰਾ ਤੋਂ ਦਿੱਲੀ ਦੀ ਉਡਾਣ ਵਿੱਚ ਤਕਨੀਕੀ ਖਰਾਬੀ; 27 ਵੱਲੋਂ ਯਾਤਰਾ ਰੱਦ

ਕੁਝ ਤਕਨੀਕੀ ਸਮੱਸਿਆ ਕਾਰਨ ਬੀਤੇ ਦਿਨ ਦੁਪਹਿਰ ਦੀ ਉਡਾਣ ਦੌਰਾਨ ਹਲਵਾਰਾ ਹਵਾਈ ਅੱਡੇ ਤੋਂ...

ਡੀਏ ਦੀ ਮੰਗ ਨੂੰ ਲੈ ਕੇ CM Bhagwant Mann ਨਾਲ ਮੀਟਿੰਗ 27 ਅਗਸਤ ਨੂੰ ਤੈਅ

ਮਹਿੰਗਾਈ ਭੱਤਾ (ਡੀਏ) ਦਾ ਬਕਾਇਆ ਜਾਰੀ ਕਰਨ ਦੀ ਮੰਗ ਕਰ ਰਹੇ ਪੰਜਾਬ ਦੇ ਸਰਕਾਰੀ...

 ਸਟੋਰ ਵਿੱਚ ਲੁੱਟ ਦੌਰਾਨ ਪੰਜਾਬੀ ਕਾਰੋਬਾਰੀ ਦੀ ਹੱਤਿਆ

 ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਵਾਪਰੀ ਇੱਕ ਘਟਨਾ ਵਿੱਚ ਆਪਣੇ ਕਾਰੋਬਾਰ ਨੂੰ ਲੁੱਟ ਤੋਂ...

ਰੀਲ ਬਣਾਉਣ ਦੀ ਆਦਤ ਬਣੀ ਕਲੇਸ਼ ਦੀ ਵਜ੍ਹਾ, ਪਤੀ ਨੇ ਚੁੰਨੀ ਨਾਲ ਗਲਾ ਘੁੱਟ ਕੇ ਪਤਨੀ ਨੂੰ ਮਾਰਿਆ

ਕਰਨਾਟਕ ਦੇ ਬੈਂਗਲੁਰੂ ਤੋਂ ਪਤੀ-ਪਤਨੀ ਦੇ ਰਿਸ਼ਤੇ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ...