ਪਾਕਿਸਤਾਨੀ ਡਰੋਨ ਦੀਆਂ ਭਾਰਤੀ ਖੇਤਰ ਵਿੱਚ ਦਸਤਕ ਦੇਣ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਹਨ। ਜਿਸ ਦੇ ਚਲਦਿਆਂ ਥਾਣਾ ਖਾਲੜਾ ਦੀ ਪੁਲਸ ਨੇ ਬੀਤੀ ਰਾਤ ਪਾਕਿ ਡਰੋਨ ਦੀਆਂ ਭਾਰਤ ਖੇਤਰ ‘ਚ ਦਾਖਲ ਹੋਣ ਦੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਏਅਰਕ੍ਰਾਫਟ ਐਕਟ 1934 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਬੀ.ਐਸ.ਐਫ ਤੇ ਖਾਲੜਾ ਪੁਲਸ ਵੱਲੋਂ ਚਲਾਏ ਗਏ ਸਾਝੇ ਸਰਚ ਅਭਿਆਨ ਦੌਰਾਨ 2 ਪੈਕੇਟ ਹੈਰੋਇਨ ਬਰਾਮਦ ਕੀਤੀ ਗਈ ਹੈ ਜੋ ਕਿ ਦੌਰਾਨੇ ਤਲਾਸ਼ੀ ਅਭਿਆਨ ਗੋਪਾਲ ਸਿੰਘ ਪੁੱਤਰ ਮੋਹਨ ਸਿੰਘ ਅਤੇ ਪਾਲ ਸਿੰਘ ਪੁੱਤਰ ਹਰਨਾਮ ਸਿੰਘ ਦੇ ਖੇਤਾਂ ਚੋਂ ਬਰਾਮਦ ਹੋਈ ਹੈ । ਡੀਐਸਪੀ ਭਿੱਖੀਵਿੰਡ ਨੇ ਕਿਹਾ ਕਿ ਪਾਕਿਸਤਾਨ ਦੀਆਂ ਨਾਪਾਕ ਇਰਾਦਿਆਂ ਚ ਕਦੇ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ ।
----------- Advertisement -----------
ਪਾਕਿ ਡਰੋਨ ਵੱਲੋਂ ਸੁੱਟੀ 2 ਪੈਕੇਟ ਹੈਰੋਇਨ ਬਰਾਮਦ,ਪੁਲਸ ਨੇ ਕੀਤਾ ਮਾਮਲਾ ਦਰਜ
Published on
----------- Advertisement -----------












