September 11, 2026, 10:17 am
----------- Advertisement -----------
HomeNewsLatest Newsਮੋਹਾਲੀ 'ਚ ਪੁਲਿਸ ਮੁਲਾਜ਼ਮਾਂ ਨਾਲ 313 ਕਰੋੜ ਦੀ ਠੱਗੀ, ਸਸਤੇ ਪਲਾਟ ਦੇਣ...

ਮੋਹਾਲੀ ‘ਚ ਪੁਲਿਸ ਮੁਲਾਜ਼ਮਾਂ ਨਾਲ 313 ਕਰੋੜ ਦੀ ਠੱਗੀ, ਸਸਤੇ ਪਲਾਟ ਦੇਣ ਲਈ ਕਰਵਾਇਆ ਨਿਵੇਸ਼

Published on

----------- Advertisement -----------

ਪੰਜਾਬ ਦੇ ਮੋਹਾਲੀ ‘ਚ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਸਤੇ ਪਲਾਟ ਦਿਵਾਉਣ ਦੇ ਨਾਂ ‘ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਲ 2009 ‘ਚ ਪੰਜਾਬ ਪੁਲਿਸ ਪ੍ਰਾਇਮਰੀ ਕੰਜ਼ਿਊਮਰ ਕੋ-ਆਪਰੇਟਿਵ ਸੋਸਾਇਟੀ ਨੇ ਬਿਲਡਰ ਨਾਲ ਮਿਲ ਕੇ 700 ਲੋਕਾਂ ਨੂੰ ਪਲਾਟ ਦੇਣ ਦੇ ਨਾਂਅ ‘ਤੇ ਕਰੀਬ 313 ਕਰੋੜ ਰੁਪਏ ਹੜੱਪ ਲਏ ਸਨ।
ਸੁਸਾਇਟੀ ਦੇ ਮੌਜੂਦਾ ਅਹੁਦੇਦਾਰ ਨਿਊ ਚੰਡੀਗੜ੍ਹ ਵਿਖੇ ਇਕੱਤਰ ਹੋਏ। ਉਨ੍ਹਾਂ ਦੱਸਿਆ ਕਿ ਸਾਰਿਆਂ ਨੇ 500 ਰੁਪਏ ਦੇ ਕੇ ਸੁਸਾਇਟੀ ਦੀ ਮੈਂਬਰਸ਼ਿਪ ਲਈ ਸੀ। 2010 ਵਿੱਚ ਸੁਸਾਇਟੀ ਦੇ ਕੁਝ ਅਹੁਦੇਦਾਰਾਂ ਨੇ ਫੈਸਲਾ ਕੀਤਾ ਸੀ ਕਿ ਰਾਸ਼ਨ ਦੇ ਨਾਲ-ਨਾਲ ਪੁਲੀਸ ਮੁਲਾਜ਼ਮਾਂ ਨੂੰ ਸਸਤੇ ਭਾਅ ’ਤੇ ਪਲਾਟ ਦੇਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਜਾਵੇ। ਕੁਝ ਮੈਂਬਰਾਂ ਨੇ ਇਕ ਪ੍ਰਾਈਵੇਟ ਬਿਲਡਰ ਨਾਲ ਕਰਾਰ ਕੀਤਾ। ਇਸ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਪ੍ਰਤੀ ਮੈਂਬਰ ਨੂੰ 6200 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਪਲਾਟ ਦਿੱਤੇ ਜਾਣਗੇ।
ਸੁਸਾਇਟੀ ਦੇ ਮੌਜੂਦਾ ਮੁਖੀ ਗੁਰਮੀਤ ਸਿੰਘ (ਸੇਵਾਮੁਕਤ ਐਸਐਸਪੀ) ਨੇ ਦੱਸਿਆ ਕਿ ਬਿਲਡਰ ਨੇ ਮੈਂਬਰਾਂ ਨੂੰ ਪਲਾਟ ਦੇਣ ਲਈ 2014 ਵਿੱਚ ਗਮਾਡਾ ਤੋਂ ਪ੍ਰਾਜੈਕਟ ਮਨਜ਼ੂਰ ਕਰਵਾਇਆ ਸੀ ਪਰ ਕੁਝ ਅਹੁਦੇਦਾਰਾਂ ਦੀ ਮਿਲੀਭੁਗਤ ਕਾਰਨ ਇਸ ਨੂੰ ਵਿਕਸਤ ਨਹੀਂ ਕੀਤਾ ਗਿਆ। ਉਹ ਪ੍ਰੋਜੈਕਟ ਦਾ ਵਿਸਥਾਰ ਲੈ ਕੇ ਚਲਾ ਗਿਆ। ਜਦੋਂ ਇਹ ਅਹੁਦੇਦਾਰ 2022 ਵਿੱਚ ਸੇਵਾਮੁਕਤ ਹੋਏ ਤਾਂ ਉਨ੍ਹਾਂ ਦੋਵਾਂ ਖ਼ਿਲਾਫ਼ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਅਗਸਤ 2022 ਵਿੱਚ ਇਸ ਦੀਆਂ ਮੁੜ ਚੋਣਾਂ ਹੋਈਆਂ ਅਤੇ ਇੱਕ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ।
ਜਨਰਲ ਸਕੱਤਰ ਦਿਲਬਾਗ ਸਿੰਘ ਨੇ ਦੱਸਿਆ ਕਿ ਬਿਲਡਰ ਨੇ ਉਹ ਜ਼ਮੀਨ 45 ਕਰੋੜ ਵਿੱਚ ਵੇਚ ਦਿੱਤੀ। ਪਹਿਲੇ ਪ੍ਰੋਜੈਕਟ ਦੇ ਨਾਂ ‘ਤੇ ਜੋ ਜ਼ਮੀਨ ਖਰੀਦੀ ਗਈ ਸੀ, ਉਸ ‘ਚੋਂ 10 ਏਕੜ ਜ਼ਮੀਨ ਵੀ ਕਿਸੇ ਹੋਰ ਬਿਲਡਰ ਨੂੰ ਵੇਚ ਦਿੱਤੀ ਗਈ ਸੀ। ਵਿਚਕਾਰ ਬਣੀ ਸੜਕ ਦਾ ਮੁਆਵਜ਼ਾ ਸੁਸਾਇਟੀ ਨੂੰ ਦੇਣ ਦੀ ਬਜਾਏ ਬਿਲਡਰ ਨੇ ਕੁਝ ਮੈਂਬਰਾਂ ਨਾਲ ਮਿਲ ਕੇ ਆਪ ਹੀ ਲੈ ਲਿਆ ਅਤੇ ਬਿਲਡਰ ਦੀ ਮਿਲੀਭੁਗਤ ਕਾਰਨ 700 ਲੋਕਾਂ ਨਾਲ 313 ਕਰੋੜ ਰੁਪਏ ਦੀ ਠੱਗੀ ਮਾਰੀ ਗਈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ, ਡਰੱਗਜ਼ ਮਾਮਲੇ ‘ਚ ਮੋਹਾਲੀ ਅਦਾਲਤ ਨੇ ਕੀਤਾ ਬਰੀ

ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਗਾਇਕ ਗੁਰਿੰਦਰਪਾਲ ਸਿੰਘ ਉਰਫ ਵੱਡਾ ਗਰੇਵਾਲ (ਵਾਸੀ ਕਾਮੋਮਾਜਰਾ...

ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਹੋਏ ਵਿਲੀਨ

 ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ।...

ਦੋਸਤ ਹੀ ਨਿਕਲਿਆ ਕਾਤਲ, ਨਸ਼ੇ ਦੀ ਡੋਜ਼ ਦੇ ਕੇ ਲਈ ਸੀ ਨੌਜਵਾਨ ਦੀ ਜਾਨ; ਪੁਲਿਸ ਹੱਥ ਚੜ੍ਹਿਆ ਮੁੱਖ ਦੋਸ਼ੀ

ਤਪਾ ਸਿਟੀ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ...

ਅੰਮ੍ਰਿਤਸਰ ਦੇ ਯੂਨੀਅਨ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼, ਅਸਫਲ ਹੋਣ ਤੇ ਭੱਜੇ 5 ਨਕਾਬਪੋਸ਼

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਲੁੱਟ ਦਾ ਮਾਮਲਾ...

ਸਕੂਲ ਵੱਲੋਂ ਫਰਮਾਨ ਜਾਰੀ: ਦੁਪਹਿਰ ਦੇ ਖਾਣੇ ‘ਚ ਨਾਨ-ਵੇਜ ਤੇ ਪਿਆਜ਼-ਲਸਣ ਲਿਆਉਣ ‘ਤੇ ਬੈਨ

ਮਹਾਰਾਸ਼ਟਰ ਦੇ ਭਾਇੰਦਰ ’ਚ ਭਾਜਪਾ ਵਿਧਾਇਕ ਨਰੇਂਦਰ ਮਹਿਤਾ ਦੇ 'ਸੇਵਨ ਸਕੁਆਇਰ ਸਕੂਲ' ਦਾ ਇੱਕ...

 ਸੈਮਸੰਗ ਨੂੰ ਟੱਕਰ ਦੇਣ ਆਇਆ 3 ਲੱਖ ਦਾ Apple foldable ਫੋਨ, ਜਾਣੋ ਕੀ ਹਨ ਖ਼ਾਸ ਵਿਸ਼ੇਸ਼ਤਾਵਾਂ

 ਐਪਲ ਵੱਲੋਂ 9 ਸਤੰਬਰ ਨੂੰ ਲਾਂਚ ਕੀਤਾ ਗਿਆ ਆਈਫੋਨ ਡੂਓ, ਸੈਮਸੰਗ ਦੁਆਰਾ ਇਸ ਸ਼੍ਰੇਣੀ...

ਅਰਵਿੰਦ ਕੇਜਰੀਵਾਲ ਫਿਰ ਤੋਂ ਚੁਣੇ ਗਏ ਰਾਸ਼ਟਰੀ ਕਨਵੀਨਰ, AAP ਦੀ 23 ਮੈਂਬਰੀ ਨਵੀਂ ਟੀਮ ਦਾ ਹੋਇਆ ਗਠਨ

ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੂੰ ਆਪਣਾ ਕੌਮੀ ਕਨਵੀਨਰ ਚੁਣਿਆ...

‘ਪੰਜਾਬ ‘ਚ ਬਿਨ੍ਹਾਂ CM ਚਿਹਰੇ ਦੇ ਚੋਣ ਮੈਦਾਨ ‘ਚ ਉਤਰੇਗੀ ਕਾਂਗਰਸ, ਰਾਹੁਲ ਗਾਂਧੀ ਹੀ ਕੈਂਪੇਨ ਦਾ ਚਿਹਰਾ ਹੋਣਗੇ’- ਸਚਿਨ ਪਾਇਲਟ

ਪੰਜਾਬ ਕਾਂਗਰਸ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ਵਿਚਾਲੇ AICC ਦੀ ਲੀਡਰਸ਼ਿਪ ਨੇ ਭੁਪੇਸ਼ ਬਘੇਲ...