ਲੁਧਿਆਣਾ ‘ਚ ਗਰਮੀ ਤੋਂ ਰਾਹਤ ਪਾਉਣ ਲਈ ਸਤਲੁਜ ਦਰਿਆ ‘ਚ 6 ਦੋਸਤ ਨਹਾਉਣ ਗਏ ਸਨ। ਪਤਾ ਲੱਗਿਆ ਹੈ ਕਿ 4 ਨੌਜਵਾਨ ਪਾਣੀ ‘ਚ ਡੁੱਬ ਗਏ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਕਿਸ ਹਾਲਾਤ ਵਿੱਚ ਡੁੱਬੇ। ਉਸ ਦੇ ਦੋਸਤਾਂ ਨੇ ਡੁੱਬ ਰਹੇ ਨੌਜਵਾਨਾਂ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਉਨ੍ਹਾਂ ਨੂੰ ਨਹੀਂ ਬਚਾ ਸਕੇ। ਦੋ ਦੋਸਤਾਂ ਨੇ ਘਰ ਆ ਕੇ ਡੁੱਬੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਗੱਲ ਦੱਸੀ।
ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਫਿਲਹਾਲ ਥਾਣਾ ਸਲੇਮ ਟਾਬਰੀ ਦੀ ਪੁਲਸ ਨੌਜਵਾਨ ਦੀ ਭਾਲ ਕਰ ਰਹੀ ਹੈ। ਪੁਲਿਸ ਗੋਤਾਖੋਰਾਂ ਦੀ ਵੀ ਮਦਦ ਲੈ ਰਹੀ ਹੈ। ਡੁੱਬਣ ਵਾਲੇ ਦੋ ਨੌਜਵਾਨਾਂ ਦੀ ਪਛਾਣ ਕਰ ਲਈ ਗਈ ਹੈ। ਸਮੀਰ ਖਾਨ ਅਤੇ ਸ਼ਾਹਬਾਜ਼ ਅੰਸਾਰੀ। ਜਾਣਕਾਰੀ ਦਿੰਦਿਆਂ ਐੱਸਐੱਚਓ ਜਗਜੀਪ ਸਿੰਘ ਜਾਖੜ ਨੇ ਦੱਸਿਆ ਕਿ ਭਾਲ ਜਾਰੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
----------- Advertisement -----------
ਲੁਧਿਆਣਾ ‘ਚ ਸਤਲੁਜ ਦਰਿਆ ‘ਚ ਡੁੱਬੇ 4 ਬੱਚੇ, ਨਹਾਉਣ ਗਏ ਸਨ 6 ਦੋਸਤ
Published on
----------- Advertisement -----------
----------- Advertisement -----------











