September 11, 2026, 10:16 am
----------- Advertisement -----------
HomeNewsLatest Newsਆਨਲਾਈਨ ਕੈਬ ਬੁੱਕ ਕਰ ਲੁੱਟਣ ਵਾਲੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਆਨਲਾਈਨ ਕੈਬ ਬੁੱਕ ਕਰ ਲੁੱਟਣ ਵਾਲੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

Published on

----------- Advertisement -----------

ਐਸ.ਏ.ਐਸ ਨਗਰ 3 ਦਸੰਬਰ:ਮੁਹਾਲੀ ਜ਼ਿਲ੍ਹੇ ਵਿੱਚ ਕਾਰ ਲੁੱਟਣ ਵਾਲਾ ਗਰੋਹ ਸਰਗਰਮ ਰਿਹਾ। ਬੀਤੀ 2 ਦਸੰਬਰ ਦੀ ਰਾਤ ਨੂੰ ਵੀ ਇੱਕ ਕਾਰ ਲੁੱਟੀ ਗਈ ਸੀ। ਇਸ ਮਾਮਲੇ ‘ਚ ਪੁਲਸ ਨੇ 24 ਘੰਟਿਆਂ ‘ਚ ਲੁਟੇਰਿਆਂ ਨੂੰ ਫੜ ਲਿਆ ਹੈ। ਸੰਦੀਪ ਗਰਗ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ ਨਗਰ, ਨਵਰੀਤ ਸਿੰਘ ਵੀਰਕ, ਪੀ.ਪੀ.ਐਸ, (ਐਸ.ਪੀ ਰੂਲਰ) ਮੋਹਾਲੀ ਦੇ ਦਿਸ਼ਾ ਨਿਰਦੇਸ਼ ਹੇਠ ਡਾਕਟਰ ਦਰਪਣ ਆਹਲੋਵਾਲੀਆ, ਆਈ.ਪੀ.ਸੀ ਸਹਾਇਕ ਕਪਤਾਨ ਪੁਲਿਸ, ਸਬ ਡਵੀਜਨ ਡੇਰਾਬੱਸੀ ਦੀ ਯੋਗ ਰਹਿਨੂਮਾਈ ਹੇਠ, ਐਸ.ਆਈ ਜਸਕੰਵਲ ਸਿੰਘ ਸੇਖੋ ਮੁੱਖ ਅਫਸਰ ਥਾਣਾ ਡੇਰਾਬੱਸੀ ਨਿਗਰਾਨੀ ਹੇਠ ਮਿਤੀ 02-12-2022 ਨੂੰ ਪਰ ਦਸਰਥ ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੰਬਰ 1859 ਸੈਕਟਰ 15 ਪੰਚਕੂਲਾ ਹਰਿਆਣਾ ਪੱਕਾ ਪਤਾ ਮਕਾਨ ਨੰਬਰ 216 ਪਿੰਡ ਗਰਖਰੀ ਥਾਣਾ ਬਾਲਾਮੋ ਉਤਰ ਪ੍ਰਦੇਸ ਨੂੰ ਉਬਰ ਕੰਪਨੀ ਵਲੋਂ ਕੰਪਨੀ ਦੀ ਸਾਇਡ ਤੇ ਇੱਕ ਮੈਸਜ ਆਇਆ ਅਤੇ ਲੋਕੇਸ਼ਨ ਮਿਲੀ ਜਿਥੋ ਉਸ ਵੱਲੋ ਸਵਾਰੀ ਲੈਣੀ ਸੀ ਤਾ ਦਸਰਥ ਉਕਤ ਲੋਕੇਸਨ ਨੇੜੇ ਏ.ਟੀ.ਐਸ ਵੈਲੀ ਸਕੂਲ ਡੇਰਾਬੱਸੀ ਪੁੱਜਾ ਜਿਥੇ ਉਸ ਨੂੰ 04 ਨੋਜਵਾਨ ਲੜਕੇ ਮਿਲੇ ਜਿਨ੍ਹਾ ਪਾਸ ਜਾ ਕੇ ਦਸਰਥ ਵਲੋ ਆਪਣੀ ਕਾਰ ਦਾ ਸੀਸਾ ਥੱਲੇ ਕਰਕੇ ਗੱਲ ਕੀਤੀ ਅਤੇ ਦਸਰਥ ਵਲੋ ਉਨ੍ਹਾ ਪਾਸੋ ਓ.ਟੀ.ਪੀ ਮੰਗਿਆ ਜਿਨ੍ਹਾ ਨੇ ਓ.ਟੀ.ਪੀ ਦੇ ਦਿੱਤਾ ਜਿਸ ਤੇ ਪਤਾ ਲੱਗਾ ਕਿ ਉਕਤ ਨਾਮਲੂਮ ਲੜਕਿਆ ਵਲੋ ਹੀ ਕਾਰ ਬੁੱਕ ਕੀਤੀ ਹੈ।

4 ਲੜਕਿਆ ਨੂੰ ਕਾਰ ਵਿੱਚ ਬਿਠਾ ਲਿਆ, ਜਿਨ੍ਹਾ ਨੇ ਕਿਹਾ ਕਿ ਅਸੀ ਆਪਣੇ ਘਰ ਤੋ ਚਾਬੀ ਲੈ ਕੇ ਆਉਣੀ ਹੈ ਤੇ ਫਿਰ ਅਸੀ ਪੁਰਾਣੇ ਪੰਚਕੂਲਾ ਜਾਣਾ ਹੈ ਜੋ ਉਸ ਨੂੰ ਰਸਤਾ ਦੱਸਣ ਲੱਗ ਪਏ ਤਾ ਉਨ੍ਹਾ ਦੇ ਕਹਿਣ ਮੁਤਾਬਿਕ ਦਸਰਥ ਨੇ ਆਪਣੀ ਕਾਰ ਏ.ਟੀ.ਐਸ ਤੋ ਸੈਦਪੁਰਾ ਲਿੰਕ ਰੋਡ ਪਰ ਲੈ ਜਾ ਰਿਹਾ ਸੀ ਤਾ ਦਸਰਥ ਦੀ ਨਾਲ ਵਾਲੀ ਸੀਟ ਤੇ ਬੈਠੇ ਲੜਕੇ ਨੇ ਬੰਦੁਕ ਦਸਰਥ ਦੀ ਖੱਬੀ ਪੁੜਪੁੜੀ ਤੇ ਰੱਖ ਦਿੱਤੀ ਅਤੇ ਕਾਰ ਰੋਕਣ ਨੂੰ ਕਿਹਾ। ਉਸੇ ਵਕਤ ਪਿਛੇ ਬੈਠੇ ਲੜਕੇ ਨੇ ਵੀ ਮੇਰੇ ਸਿਰ ਦੇ ਪਿਛਲੇ ਪਾਸੇ ਬੰਦੁਕ ਰੱਖ ਲਈ ਅਤੇ ਗੱਡੀ ਵਿੱਚੋ ਧੱਕਾ ਮਾਰ ਕੇ ਉਤਾਰ ਦਿੱਤਾ ਅਤੇ ਜਿਨ੍ਹਾ ਨੇ ਕਿਹਾ ਕਿ ਤੂੰ ਗੱਡੀ ਛੱਡ ਕੇ ਭੱਜ ਜਾ ਨਹੀ ਤਾਂ ਤੈਨੂੰ ਮਾਰ ਦੇਵਾਗੇ। ਜਿਸ ਦੇ ਬਿਆਨ ਪਰ ਮੁਕੱਦਮਾ ਨੰਬਰ 376 ਮਿਤੀ 02-12-2022 ਅ/ਧ 379ਬੀ,506 ਹਿੰ.ਦੰ 25/27/54/59 ਅਸਲਾ ਐਕਟ ਥਾਣਾ ਡੇਰਾਬੱਸੀ ਬਰਖਿਲਾਫ 04 ਨਾਮਲੂਮ ਲੜਕੇ ਦਰਜ ਰਜਿਸਟਰ ਕੀਤਾ ਗਿਆ ਸੀ ਅਤੇ ਮੁਕੱਦਮਾ ਦੀ ਤਫਤੀਸ਼ ਅਮਲ ਵਿੱਚ ਲਿਆਦੀ ਗਈ ਜੋ ਦੋਰਾਨੇ ਤਫਤੀਸ਼ ਮੁਕੱਦਮਾ ਉਕਤ ਨੂੰ ਟਰੇਸ ਕਰਕੇ ਦੋਸੀਆ
1) ਬਬਲੂ ਦਿਸਵਾ ਪੁੱਤਰ ਫਿਰਨ ਦਿਸਵਾ ਵਾਸੀ ਪਿੰਡ ਥੁਕਾ, ਥਾਣਾ ਨਰਕਟੀਆ ਗੰਜ, ਜਿਲ੍ਹਾ ਰਾਮਪੁਰ ਮਿਸਨ ਬਿਹਾਰ ਹਾਲ ਕਿਰਾਏਦਾਰ ਪਿੰਡ ਸੈਦਪੁਰਾ ਥਾਣਾ ਡੇਰਾਬੱਸੀ
2) ਬਿਰੇਦਰ ਮੁਖਿਆ ਪੁੱਤਰ ਰਾਮ ਸਰਨ ਮੁਖਿਆ ਵਾਸੀ ਪਿੰਡ ਕੁਪਹੀ , ਥਾਣਾ ਛਿਮਮਤਾ , ਜਿਲ੍ਹਾ ਮਪਤਾਰੀ ਨੇਪਾਲ ਹਾਲ ਵਾਸੀ ਕਿਰਾਏਦਾਰ ਪਿੰਡ ਸੈਦਪੁਰਾ ਥਾਣਾ ਡੇਰਾਬੱਸੀ
3) ਸਮੀਰ ਖਾਨ ਪੁੱਤਰ ਰਮੀਦ ਖਾਨ ਵਾਸੀ ਪਿੰਡ ਕਿਰਤਪੁਰ ਥਾਣਾ ਬਸੀ ਜਿਲ੍ਹਾ ਕਿਰਤਪੁਰ ਯੂ.ਪੀ ਹਾਲ ਵਾਸੀ ਕਿਰਾਏਦਾਰ ਪਿੰਡ ਸੈਦਪੁਰਾ ਥਾਣਾ ਡੇਰਾਬੱਸੀ ਅਤੇ

4. ਆਮੀਨ ਪੁੱਤਰ ਬਾਬੂ ਖਾਨ ਵਾਸੀ ਸੈਣੀ ਮੁਹੱਲਾ ਬਰਵਾਲਾ ਰੋਡ ਡੇਰਾਬੱਸੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ
ਦੋਸੀਆ ਨੂੰ ਅਦਾਲਤ ਡੇਰਾਬੱਸੀ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।ਦੋਸੀਆ ਪਾਸੋ ਹੋਰ ਡੁੰਘਾਈ ਨਾਲ ਪੁੱਛ ਗਿਛ ਕੀਤੀ ਜਾ ਰਹੀ ਹੈ।ਪੁਛਗਿਛ ਦੋਰਾਨ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ, ਡਰੱਗਜ਼ ਮਾਮਲੇ ‘ਚ ਮੋਹਾਲੀ ਅਦਾਲਤ ਨੇ ਕੀਤਾ ਬਰੀ

ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਗਾਇਕ ਗੁਰਿੰਦਰਪਾਲ ਸਿੰਘ ਉਰਫ ਵੱਡਾ ਗਰੇਵਾਲ (ਵਾਸੀ ਕਾਮੋਮਾਜਰਾ...

ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਹੋਏ ਵਿਲੀਨ

 ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ।...

ਦੋਸਤ ਹੀ ਨਿਕਲਿਆ ਕਾਤਲ, ਨਸ਼ੇ ਦੀ ਡੋਜ਼ ਦੇ ਕੇ ਲਈ ਸੀ ਨੌਜਵਾਨ ਦੀ ਜਾਨ; ਪੁਲਿਸ ਹੱਥ ਚੜ੍ਹਿਆ ਮੁੱਖ ਦੋਸ਼ੀ

ਤਪਾ ਸਿਟੀ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ...

ਅੰਮ੍ਰਿਤਸਰ ਦੇ ਯੂਨੀਅਨ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼, ਅਸਫਲ ਹੋਣ ਤੇ ਭੱਜੇ 5 ਨਕਾਬਪੋਸ਼

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਲੁੱਟ ਦਾ ਮਾਮਲਾ...

ਸਕੂਲ ਵੱਲੋਂ ਫਰਮਾਨ ਜਾਰੀ: ਦੁਪਹਿਰ ਦੇ ਖਾਣੇ ‘ਚ ਨਾਨ-ਵੇਜ ਤੇ ਪਿਆਜ਼-ਲਸਣ ਲਿਆਉਣ ‘ਤੇ ਬੈਨ

ਮਹਾਰਾਸ਼ਟਰ ਦੇ ਭਾਇੰਦਰ ’ਚ ਭਾਜਪਾ ਵਿਧਾਇਕ ਨਰੇਂਦਰ ਮਹਿਤਾ ਦੇ 'ਸੇਵਨ ਸਕੁਆਇਰ ਸਕੂਲ' ਦਾ ਇੱਕ...

 ਸੈਮਸੰਗ ਨੂੰ ਟੱਕਰ ਦੇਣ ਆਇਆ 3 ਲੱਖ ਦਾ Apple foldable ਫੋਨ, ਜਾਣੋ ਕੀ ਹਨ ਖ਼ਾਸ ਵਿਸ਼ੇਸ਼ਤਾਵਾਂ

 ਐਪਲ ਵੱਲੋਂ 9 ਸਤੰਬਰ ਨੂੰ ਲਾਂਚ ਕੀਤਾ ਗਿਆ ਆਈਫੋਨ ਡੂਓ, ਸੈਮਸੰਗ ਦੁਆਰਾ ਇਸ ਸ਼੍ਰੇਣੀ...

ਅਰਵਿੰਦ ਕੇਜਰੀਵਾਲ ਫਿਰ ਤੋਂ ਚੁਣੇ ਗਏ ਰਾਸ਼ਟਰੀ ਕਨਵੀਨਰ, AAP ਦੀ 23 ਮੈਂਬਰੀ ਨਵੀਂ ਟੀਮ ਦਾ ਹੋਇਆ ਗਠਨ

ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੂੰ ਆਪਣਾ ਕੌਮੀ ਕਨਵੀਨਰ ਚੁਣਿਆ...

‘ਪੰਜਾਬ ‘ਚ ਬਿਨ੍ਹਾਂ CM ਚਿਹਰੇ ਦੇ ਚੋਣ ਮੈਦਾਨ ‘ਚ ਉਤਰੇਗੀ ਕਾਂਗਰਸ, ਰਾਹੁਲ ਗਾਂਧੀ ਹੀ ਕੈਂਪੇਨ ਦਾ ਚਿਹਰਾ ਹੋਣਗੇ’- ਸਚਿਨ ਪਾਇਲਟ

ਪੰਜਾਬ ਕਾਂਗਰਸ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ਵਿਚਾਲੇ AICC ਦੀ ਲੀਡਰਸ਼ਿਪ ਨੇ ਭੁਪੇਸ਼ ਬਘੇਲ...