July 22, 2026, 2:13 am
----------- Advertisement -----------
HomeNewsBreaking Newsਚੰਡੀਗੜ੍ਹ 'ਚ 27 ਤੋਂ 31 ਮਾਰਚ ਤੱਕ ਹੋਵੇਗਾ ਫਿਲਮੀ ਸਿਤਾਰਿਆਂ ਦਾ ਇਕੱਠ

ਚੰਡੀਗੜ੍ਹ ‘ਚ 27 ਤੋਂ 31 ਮਾਰਚ ਤੱਕ ਹੋਵੇਗਾ ਫਿਲਮੀ ਸਿਤਾਰਿਆਂ ਦਾ ਇਕੱਠ

Published on

----------- Advertisement -----------

 ਚੰਡੀਗੜ੍ਹ ‘ਚ 27 ਤੋਂ 31 ਮਾਰਚ ਤੱਕ ਫਿਲਮੀ ਸਿਤਾਰਿਆਂ ਦਾ ਇਕੱਠ ਹੋਣ ਜਾ ਰਿਹਾ ਹੈ। ਇੱਥੇ ਸਿਨੇਵਿਸਟਾਰ ਇੰਟਰਨੈਸ਼ਨਲ ਫਿਲਮ ਫੈਸਟੀਵਲ (ਸੀਆਈਐਫਐਫ) ਕਰਵਾਇਆ ਜਾ ਰਿਹਾ ਹੈ। ਇਸ ਦਾ ਉਦਘਾਟਨ ਬੋਮਨ ਇਰਾਨੀ ਕਰਨਗੇ। ਜੂਲੀਅਟ ਬਿਨੋਚੇ ਦੀ ਕਾਨਸ-ਵਿਜੇਤਾ ਫ੍ਰੈਂਚ ਫਿਲਮ ‘ਦ ਟੇਸਟ ਆਫ ਥਿੰਗਜ਼’ ਸਮਾਗਮ ਦੀ ਸ਼ੁਰੂਆਤੀ ਫਿਲਮ ਹੋਵੇਗੀ। 

ਇਸ ਵਿੱਚ ਕਰਨ ਜੌਹਰ, ਅਦਾਕਾਰ ਰਿਚਾ ਚੱਢਾ, ਅਲੀ ਫਜ਼ਲ, ਰੋਸ਼ਨ ਮੈਥਿਊ, ਗੁਲਸ਼ਨ ਦੇਵਈਆ, ਵਰੁਣ ਗਰੋਵਰ, ਰਸਿਕਾ ਦੁੱਗਲ, ਰਸ਼ਮੀਤ ਕੌਰ, ਸ਼ੇਖਰ ਕਪੂਰ, ਸੁਧੀਰ ਮਿਸ਼ਰਾ ਅਤੇ ਤਾਹਿਰਾ ਕਸ਼ਯਪ ਖੁਰਾਣਾ ਖਿੱਚ ਦਾ ਕੇਂਦਰ ਹੋਣਗੇ। 

ਦੱਸ ਦਈਏ ਕਿ ਇਹ ਪ੍ਰੋਗਰਾਮ ਸੈਕਟਰ 17 ਦੇ ਇੱਕ ਨਿੱਜੀ ਮਾਲ ਵਿੱਚ ਕਰਵਾਇਆ ਜਾਵੇਗਾ। ਇਸ ਵਿੱਚ ਫਿਲਮਾਂ ਦੀ ਸਕ੍ਰੀਨਿੰਗ ਹੋਵੇਗੀ। ਇਸ ਤੋਂ ਇਲਾਵਾ ਸੈਕਟਰ 17 ਦੇ ਅੰਡਰਪਾਸ ਵਿੱਚ ਮਹਾਨ ਨਾਇਕਾਂ ਰਾਜ ਕਪੂਰ ਅਤੇ ਦੇਵਾਨੰਦ ਨੂੰ ਸਮਰਪਿਤ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।

ਇਸ ਤੋਂ ਇਲਾਵਾ ਹੋਟਲ ਤਾਜ ਵਿੱਚ ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਵਿੱਚ ਚਰਚਾ, ਇੰਟਰਐਕਟਿਵ ਸੈਸ਼ਨਾਂ ਸਮੇਤ ਹੋਰ ਕਈ ਤਰ੍ਹਾਂ ਦੇ ਸੈਸ਼ਨ ਵੀ ਆਯੋਜਿਤ ਕੀਤੇ ਗਏ ਹਨ।

ਇਸ ਪ੍ਰੋਗਰਾਮ ਦੀ ਸਮਾਪਤੀ ਦੱਖਣੀ ਕੋਰੀਆ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਡਰਾਉਣੀ ਫਿਲਮ ਐਕਸਹੂਮਾ ਨਾਲ ਹੋਈ, ਜਿਸਦਾ ਪ੍ਰੀਮੀਅਰ 2024 ਬਰਲਿਨ ਵਿੱਚ ਪ੍ਰੀਮੀਅਰ ਹੋਇਆ। ਇਹ ਇਸ ਪ੍ਰੋਗਰਾਮ ਦੀ ਸਮਾਪਤੀ ਫਿਲਮ ਹੋਵੇਗੀ।

ਫੈਸਟੀਵਲ ਸਲਾਹਕਾਰ ਬੋਰਡ ਵਿੱਚ ਬਾਹੂਬਲੀ ਸਟਾਰ ਅਤੇ ਉੱਘੇ ਫਿਲਮ ਨਿਰਮਾਤਾ ਰਾਣਾ ਡੱਗੂਬਾਤੀ, ਕਾਂਸ ਫਿਲਮ ਮਾਰਕੀਟ ਦੇ ਸਾਬਕਾ ਮੁਖੀ ਜੇਰੋਮ ਪੈਲਾਰਡ, ਕਾਂਸ ਫਿਲਮ ਫੈਸਟੀਵਲ ਦੇ ਸਾਬਕਾ ਨਿਰਦੇਸ਼ਕ ਨਿਕੋਲ, ਮਸ਼ਹੂਰ ਭਾਰਤੀ ਫਿਲਮ ਨਿਰਮਾਤਾ ਅਜੀਤ ਪਾਲ ਸਿੰਘ ਵਰਗੇ ਨਾਮ ਸ਼ਾਮਲ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪਿਛਲੀਆਂ ਸਰਕਾਰਾਂ ਨੇ ਸਿਰਫ਼ ਆਪਣੇ ਚਹੇਤਿਆਂ ਦੇ ਹੀ ਰਾਸ਼ਨ ਕਾਰਡ ਬਣਾਏ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ, 21 ਜੁਲਾਈ,2026*ਭੋਜਨ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਬਿਨਾਂ ਕਿਸੇ ਭ੍ਰਿਸ਼ਟਾਚਾਰ ਜਾਂ ਪੱਖਪਾਤ ਦੇ...

ਸੁਨਾਮ ਵਿਖੇ ਮੈਗਾ ਰੋਜ਼ਗਾਰ ਮੇਲੇ ਵਿੱਚ 562 ਨੌਜਵਾਨਾਂ ਦੀ ਨੌਕਰੀਆਂ ਲਈ ਚੋਣ; ਵੱਖ-ਵੱਖ ਕੰਪਨੀਆਂ ਨੇ 618 ਨੌਜਵਾਨਾਂ ਨੂੰ ਕੀਤਾ ਸ਼ਾਰਟਲਿਸਟ: ਅਮਨ ਅਰੋੜਾ

*ਚੰਡੀਗੜ੍ਹ/ ਸੁਨਾਮ, 20 ਜੁਲਾਈ,2026*:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ...

ਪ੍ਰਧਾਨ ਮੰਤਰੀ ਜੀ, ਨੌਜਵਾਨਾਂ ਦੇ ਗੁੱਸੇ ਨੂੰ ਸੰਭਾਲੋ, ਇਹ ਨੌਜਵਾਨ ਤੁਹਾਡਾ ਹੰਕਾਰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ- ਕੇਜਰੀਵਾਲ

*ਨਵੀਂ ਦਿੱਲੀ, 20 ਜੁਲਾਈ, 2026*ਦੇਸ਼ ਦੀ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ 'ਤੇ ਸਿੱਖਿਆ ਅਤੇ ਪ੍ਰੀਖਿਆ...

*ਪੰਜਾਬ ਦੀ ਮਿੱਟੀ ਬਹੁਤ ਉਪਜਾਊ ਹੈ, ਪਰ ਇੱਥੇ ਕਦੇ ਵੀ ਨਫ਼ਰਤ ਦੇ ਬੀਜ ਨਹੀਂ ਉੱਗ ਸਕਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਜਲੰਧਰ; 19 ਜੁਲਾਈ 2026:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨਕੋਦਰ ਵਿਖੇ...

’ਸੇਫ਼ ਪੰਜਾਬ’ ਹੈਲਪਲਾਈਨ ਬਣੀ ਨਸ਼ਾ ਵਿਰੋਧੀ ਮੁਹਿੰਮ ਦੀ ਵਿਸ਼ੇਸ਼ ਪਛਾਣ

ਚੰਡੀਗੜ੍ਹ, 19 ਜੁਲਾਈ 2026:ਪੰਜਾਬ ਪੁਲਿਸ ਦੀ ਤਿੰਨ-ਪੱਖੀ ਰਣਨੀਤੀ—ਸਖ਼ਤ ਕਾਨੂੰਨੀ ਕਾਰਵਾਈ, ਜਨ-ਭਾਗੀਦਾਰੀ ਅਤੇ ਨਿਵਾਰਕ ਜਾਗਰੂਕਤਾ—ਆਪਣੀ...

•ਨੀਟ ਪ੍ਰੀਖਿਆ ਵਿੱਚ ਸਫਲਤਾ “ਸਿੱਖਿਆ ਕ੍ਰਾਂਤੀ” ਦੇ ਵਿਆਪਕ ਪ੍ਰਭਾਵ ਨੂੰ ਕਰਦੀ ਹੈ ਉਜਾਗਰ: ਸਿੱਖਿਆ ਮੰਤਰੀ

*ਚੰਡੀਗੜ੍ਹ, 19 ਜੁਲਾਈ 2026*ਪੰਜਾਬ ਦੀ ਜਨਤਕ ਸਿੱਖਿਆ ਪ੍ਰਣਾਲੀ ਨੂੰ ਵੱਡਾ ਹੁਲਾਰਾ ਮਿਲਿਆ ਹੈ ਕਿਉਂਕਿ...

ਇੱਕ ਅਗਸਤ ਨੂੰ ਭਗਵੰਤ ਮਾਨ ਸਰਕਾਰ ਨਵੀਂ ਰਜਿਸਟ੍ਰੇਸ਼ਨ ਵਾਲੀਆਂ 50 ਲੱਖ ਔਰਤਾਂ ਦੇ ਖਾਤਿਆਂ ਵਿੱਚ ਪਾਵੇਗੀ ਸਨਮਾਨ ਰਾਸ਼ੀ- ਕੇਜਰੀਵਾਲ

*ਮੁਕੇਰੀਆਂ, 19 ਜੁਲਾਈ,2026*:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁਕੇਰੀਆਂ...