October 23, 2026, 4:19 am
----------- Advertisement -----------
HomeNewsBreaking Newsਜਲੰਧਰ 'ਚ ਟਰੇਨ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ

ਜਲੰਧਰ ‘ਚ ਟਰੇਨ ਦੀ ਲਪੇਟ ‘ਚ ਆਉਣ ਨਾਲ ਵਿਅਕਤੀ ਦੀ ਮੌਤ

Published on

----------- Advertisement -----------


ਪੰਜਾਬ ਦੇ ਜਲੰਧਰ ਵਿੱਚ ਜ਼ਿੰਦਾ ਰੇਲਵੇ ਟ੍ਰੈਕ ਨੇੜੇ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਮਾਮਲੇ ਦੀ ਜਾਂਚ ਲਈ ਜਲੰਧਰ ਜੀਆਰਪੀ ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਲਾਸ਼ ਨੂੰ ਸ਼ਨਾਖਤ ਲਈ ਕਰੀਬ 72 ਘੰਟਿਆਂ ਲਈ ਰੱਖਿਆ ਜਾਵੇਗਾ। ਜੇਕਰ ਉਸਦੀ ਪਹਿਚਾਣ ਨਹੀਂ ਹੋ ਸਕੀ ਤਾਂ ਪੁਲਿਸ ਮ੍ਰਿਤਕ ਦਾ ਅੰਤਿਮ ਸੰਸਕਾਰ ਕਰੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਮ੍ਰਿਤਕ ਦਾ ਸਰੀਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਸਰੀਰ ਦਾ ਉਪਰਲਾ ਹਿੱਸਾ ਟਰੈਕ ‘ਤੇ ਪਿਆ ਸੀ ਅਤੇ ਦੂਜਾ ਹਿੱਸਾ ਟਰੈਕ ਤੋਂ ਬਾਹਰ ਸੀ। ਹਾਲਾਂਕਿ ਮ੍ਰਿਤਕ ਦਾ ਚਿਹਰਾ ਸਾਫ ਦਿਖਾਈ ਦੇ ਰਿਹਾ ਸੀ। ਪੁਲਿਸ ਨੇ ਦੋਵੇਂ ਅੰਗਾਂ ਨੂੰ ਇਕੱਠਾ ਕਰਕੇ ਤੁਰੰਤ ਹਸਪਤਾਲ ਭੇਜ ਦਿੱਤਾ।

ਦੱਸ ਦਈਏ ਕਿ ਇਹ ਹਾਦਸਾ ਜਲੰਧਰ-ਫ਼ਿਰੋਜ਼ਪੁਰ ਰੇਲਵੇ ਲਾਈਨ ‘ਤੇ ਵਾਪਰਿਆ। ਮ੍ਰਿਤਕ ਦੀ ਪਛਾਣ ਕਰਨ ਲਈ ਪੁਲੀਸ ਨੇ ਆਸ-ਪਾਸ ਦੇ ਲੋਕਾਂ ਨੂੰ ਉਸ ਦੀ ਫੋਟੋ ਅਤੇ ਕੱਪੜੇ ਵੀ ਦਿਖਾਏ। ਪਰ ਕੋਈ ਵੀ ਉਸ ਦੀ ਪਛਾਣ ਨਹੀਂ ਕਰ ਸਕਿਆ। ਨਾ ਹੀ ਮ੍ਰਿਤਕ ਕੋਲੋਂ ਕੋਈ ਆਧਾਰ ਕਾਰਡ ਜਾਂ ਹੋਰ ਸਮਾਨ ਬਰਾਮਦ ਹੋਇਆ ਹੈ, ਜਿਸ ਰਾਹੀਂ ਉਸ ਦੀ ਪਛਾਣ ਹੋ ਸਕੇ।

ਪ੍ਰਾਪਤ ਜਾਣਕਾਰੀ ਅਨੁਸਾਰ ਨਾਗਰਾ, ਜ਼ਿੰਦਾ ਫਾਟਕ, ਰਾਮ ਨਗਰ ਅਤੇ ਮਕਸੂਦਾ ਦੇ ਆਸ-ਪਾਸ ਕਈ ਝੁੱਗੀਆਂ-ਝੌਂਪੜੀਆਂ ਹਨ। ਪੁਲਸ ਨੇ ਉਸ ਦੀ ਫੋਟੋ ਅਤੇ ਕੱਪੜਿਆਂ ਨੂੰ ਪੂਰੇ ਇਲਾਕੇ ‘ਚ ਫੈਲਾ ਦਿੱਤਾ ਹੈ। ਇਸ ਦੇ ਨਾਲ ਹੀ ਇਹ ਫੋਟੋ ਸ਼ਹਿਰ ਦੇ ਸਾਰੇ ਥਾਣਿਆਂ ਨੂੰ ਵੀ ਭੇਜ ਦਿੱਤੀ ਗਈ ਹੈ। ਤਾਂ ਜੋ ਉਸ ਦੀ ਪਛਾਣ ਹੋ ਸਕੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਕਰਾਰਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੀ ਬਿਸੌਲੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਸਾਬਕਾ...

ਵਾਲ ਕਟਵਾਉਣ ਆਏ ਵਿਅਕਤੀ ਦਾ ਗੋਲ਼ੀਆਂ ਮਾਰਕੇ ਕਤਲ, ਦੋ ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਨੌਸ਼ਹਿਰਾ ਪੰਨੂਆਂ ਵਿਖੇ ਬੁੱਧਵਾਰ ਸ਼ਾਮ ਕਰੀਬ 7 ਵਜੇ ਸੈਲੂਨ ਵਿਚ ਵਾਲ ਕਟਵਾਉਣ ਆਏ ਵਿਅਕਤੀ...

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਝੋਟੇ ਨੂੰ ਦਿੱਤੀ ਗਈ ਸ਼ਰਧਾਂਜਲੀ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਪਹਿਲਾ ਦਿਨ ਸੀ। ਸੈਸ਼ਨ ਦੀ ਸ਼ੁਰੂਆਤ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਸਰਕਾਰ ਸਖਤ! ਬਿਨ੍ਹਾਂ ਪ੍ਰਵਾਨਗੀ ਗੈਰ-ਹਾਜ਼ਰਾਂ ਦੀ ਮੰਗੀ ਸੂਚੀ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਮੁੱਖ ਸਕੱਤਰ ਵਿਚਕਾਰ ਬੁੱਧਵਾਰ ਦੇਰ ਰਾਤ ਤੱਕ ਚੱਲੀ ਮੀਟਿੰਗ...

‘ਨੰਨ੍ਹੀ ਛਾਂ’ ਹਰਸਿਮਰਤ ਬਾਦਲ ਹੁਣ ਮਲੂਕਾ ਦੇ ਬਿਆਨ ’ਤੇ ਬੋਲਣਗੇ? ਬਲਤੇਜ ਪੰਨੂ ਦਾ ਸਵਾਲ

ਚੰਡੀਗੜ੍ਹ 21 ਅਕਤੂਬਰ:ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁੱਧਵਾਰ ਨੂੰ ਸੀਨੀਅਰ ਅਕਾਲੀ...

 ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜਲੰਧਰ ’ਚ ਅੰਤਰਰਾਸ਼ਟਰੀ ਹਾਕੀ, ਮੀਤ ਹੇਅਰ ਦੀ ਪੰਜਾਬੀਆਂ ਨੂੰ ਅਪੀਲ

ਚੰਡੀਗੜ੍ਹ 21 ਅਕਤੂਬਰ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ...

4 ਤੇ 5 ਨਵੰਬਰ ਨੂੰ ਮੋਹਾਲੀ ’ਚ ਹਾਕੀ ਦਾ ਰੋਮਾਂਚ, ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ

ਮੋਹਾਲੀ,21 ਅਕਤੂਬਰ:ਮੋਹਾਲੀ ਦੇ ਮੇਅਰ ਸਰਬਜੀਤ ਸਿੰਘ ਨੇ ਅੱਜ ਇੱਕ ਮੀਡੀਆ ਬਿਆਨ ਜਾਰੀ ਕਰਦਿਆਂ ਕਿਹਾ...

ਝੋਟਾ ਕਤਲਕਾਂਡ ’ਤੇ ਰਾਜੋਆਣਾ ਦਾ ਵੱਡਾ ਬਿਆਨ, ਸ਼ਹਾਦਤ ਨੂੰ ਕੀਤਾ ਸਲਾਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ...

ਟਾਈਗਰ ਸ਼ਰਾਫ ਫਾਇਰਿੰਗ ਮਾਮਲਾ, ਹਥਿਆਰ ਪਹੁੰਚਾਉਣ ਵਾਲੀਆਂ 2 ਕੁੜੀਆਂ ਸਣੇ ਚਾਰ ਹੋਰ ਕਾਬੂ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ‘ਤੇ ਹੋਈ ਫਾਇਰਿੰਗ...