September 11, 2026, 3:21 am
----------- Advertisement -----------
HomeNewsBreaking Newsਆਪ ਆਗੂ ਡਾ.ਕੇ ਡੀ ਸਿੰਘ ਵੱਲੋਂ ਬਟਾਲਾ ਦਾ ਦੌਰਾ, ਕਿਹਾ ਪਾਰਟੀ ਦੇਵੇਗੀ...

ਆਪ ਆਗੂ ਡਾ.ਕੇ ਡੀ ਸਿੰਘ ਵੱਲੋਂ ਬਟਾਲਾ ਦਾ ਦੌਰਾ, ਕਿਹਾ ਪਾਰਟੀ ਦੇਵੇਗੀ ਟਿਕਟ ਤਾਂ ਜ਼ਰੂਰ ਲੜਾਂਗਾ ਚੋਣ, ਨਾਲੇ ਪੜ੍ਹੋ ਸੰਨੀ ਦਿਓਲ ਬਾਰੇ ਕੀ ਕਿਹਾ ?

Published on

----------- Advertisement -----------
  • 2024 ਦੀਆਂ ਲੋਕ ਸਭਾ ਚੋਣਾਂ ਨੂੰ ਆਪ ਦੇ ਸੰਭਾਵੀ ਉਮੀਦਵਾਰ ਡਾਕਟਰ ਕੇ ਡੀ ਸਿੰਘ ਨੇ ਬਟਾਲਾ ਦਾ ਕੀਤਾ ਦੌਰਾ
  • ਵਰਕਰਾਂ ਨਾਲ ਮਿਲਕੇ ਕੀਤੀ ਮੀਟਿੰਗ
    -ਸੰਨੀ ਦਿਓਲ ਤੇ ਸਾਧੇ ਨਿਸ਼ਾਨੇ
  • ਕਿਹਾ ਪਾਰਟੀ ਦੇਵੇਗੀ ਟਿਕਟ ਤਾਂ ਜ਼ਰੂਰ ਲੜਾਂਗਾ ਚੋਣ

ਬਟਾਲਾ, 23 ਅਕਤੂਬਰ 2023 – 2024 ਦੀਆਂ ਲੋਕ ਸਭਾ ਚੋਣਾਂ ਦਾ ਸਮਾਂ ਨਜਦੀਕ ਆ ਰਿਹਾ ਹੈ ਤਾਂ ਪਾਰਟੀਆਂ ਦੇ ਸੰਭਾਵੀ ਉਮੀਦਵਾਰ ਵੀ ਲੋਕਾਂ ਚ ਵਿਚਰਦੇ ਨਜਰ ਆ ਰਹੇ ਹਨ। ਇਵੇਂ ਹੀ ਆਪ ਦੇ ਸੰਭਾਵੀ ਉਮੀਦਵਾਰ ਅੱਖਾਂ ਦੇ ਸਰਜਨ ਡਾਕਟਰ ਕੇ ਡੀ ਸਿੰਘ ਨੇ ਬਟਾਲਾ ਦਾ ਦੌਰਾ ਕੀਤਾ ਅਤੇ ਵਰਕਰਾਂ ਨੂੰ ਮਿਲਕੇ ਮੀਟਿੰਗ ਕੀਤੀ।

ਇਸ ਮੌਕੇ ਉਨ੍ਹਾਂ ਸਿਆਸਤ ਨੂੰ ਲੈਕੇ ਕਿਹਾ ਕਿ ਡਾਕਟਰੀ ਅਤੇ ਸਿਆਸਤ ਇੱਕੋ ਜਿਹੇ ਹੀ ਹਨ। ਡਾਕਟਰ ਵੀ ਮਰੀਜ਼ ਦੀ ਨਬਜ਼ ਫੜ ਕੇ ਇਲਾਜ ਕਰਦਾ ਹੈ ਅਤੇ ਸਿਆਸਤ ਵੀ ਇਹੋ ਕਹਿੰਦੀ ਹੈ ਕੇ ਵੋਟਰ ਦੀ ਨਬਜ਼ ਫੜੋ ਅਤੇ ਸਿਆਸਤ ਨੂੰ ਇਸ ਕਦਰ ਕਰੋ ਕੇ ਵੋਟਰ ਖੁਸ਼ ਹੋ ਜਾਵੇ ਅਤੇ ਹਮੇਸ਼ਾ ਤੁਹਾਡੇ ਨਾਲ ਜੁੜ ਜਾਵੇ।

ਉਨ੍ਹਾਂ ਕਿਹਾ ਆਪ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਦੇਖ ਕੇ ਹੀ ਉਹ ਆਮ ਵਰਕਰ ਵਾਂਗ ਆਪ ਪਾਰਟੀ ਵਿਚ ਸ਼ਾਮਿਲ ਹੋਏ ਅਤੇ ਉਸ ਦਿਨ ਤੋਂ ਹੀ ਪਾਰਟੀ ਲਈ ਕੰਮ ਕਰ ਰਹੇ ਹਨ ਬਾਕੀ ਟਿਕਟ ਦੇਣਾ ਜਾਂ ਉਮੀਦਵਾਰ ਦੀ ਚੋਣ ਕਰਨੀ ਹਾਈ ਕਮਾਂਡ ਦੇ ਹੱਥ ਵਿਚ ਹੈ। ਅਗਰ ਪਾਰਟੀ ਦੇਵੇਗੀ ਟਿਕਟ ਤਾਂ ਜ਼ਰੂਰ ਚੋਣ ਲੜਾਂਗਾ। ਬਾਕੀ ਰਾਜਨੀਤਿਕ ਪਾਰਟੀਆਂ ਨੂੰ ਜਰੂਰ ਕਹਾਂਗਾ ਕੇ ਹਲਕੇ ਅੰਦਰ ਪੈਰਾਸ਼ੂਟ ਉਮੀਦਵਾਰ ਨਾ ਉਤਾਰਨ, ਕਿਉਕਿ ਉਹ ਲੋਕ ਹਿੱਤ ਵਿਚ ਨਹੀਂ ਹੁੰਦਾ ਉਹਨਾਂ ਸੰਨੀ ਦਿਓਲ ਤੇ ਵੀ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਓਹਨੂੰ ਦੇਖਣਾ ਹੋਵੇ ਤਾਂ ਉਸਦੀ ਫਿਲਮ ਦੀਆਂ ਟਿਕਟਾਂ ਖਰੀਦ ਕੇ ਦੇਖ ਲਵੋ।

ਓਥੇ ਹੀ ਬਟਾਲਾ ਦੇ ਆਪ ਆਗੂ ਵਿਜੈ ਤ੍ਰੇਹਨ ਨੇ ਕਿਹਾ ਕਿ ਟਿਕਟ ਦੇਣਾ ਪਾਰਟੀ ਦਾ ਫੈਂਸਲਾ ਹੁੰਦਾ ਹੈ ਬਾਕੀ ਅਗਰ ਡਾਕਟਰ ਕੇ ਡੀ ਸਿੰਘ ਜੋ ਬਹੁਤ ਹੀ ਪੜ੍ਹੇ ਲਿਖੇ ਅਤੇ ਸੂਝਵਾਨ ਵਿਅਕਤੀ ਨੂੰ ਆਪ ਉਮੀਦਵਾਰ ਬਣਾ ਕੇ ਭੇਜੇ ਤਾਂ ਇਹ ਲੋਕ ਹਿਤ ‘ਚ ਵੀ ਰਹੇਗਾ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਚ ਸੰਨੀ ਦਿਓਲ ਕਾਰਨ ਪਏ ਸੋਕੇ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ, ਡਰੱਗਜ਼ ਮਾਮਲੇ ‘ਚ ਮੋਹਾਲੀ ਅਦਾਲਤ ਨੇ ਕੀਤਾ ਬਰੀ

ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਗਾਇਕ ਗੁਰਿੰਦਰਪਾਲ ਸਿੰਘ ਉਰਫ ਵੱਡਾ ਗਰੇਵਾਲ (ਵਾਸੀ ਕਾਮੋਮਾਜਰਾ...

ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਹੋਏ ਵਿਲੀਨ

 ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ।...

ਦੋਸਤ ਹੀ ਨਿਕਲਿਆ ਕਾਤਲ, ਨਸ਼ੇ ਦੀ ਡੋਜ਼ ਦੇ ਕੇ ਲਈ ਸੀ ਨੌਜਵਾਨ ਦੀ ਜਾਨ; ਪੁਲਿਸ ਹੱਥ ਚੜ੍ਹਿਆ ਮੁੱਖ ਦੋਸ਼ੀ

ਤਪਾ ਸਿਟੀ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ...

ਅੰਮ੍ਰਿਤਸਰ ਦੇ ਯੂਨੀਅਨ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼, ਅਸਫਲ ਹੋਣ ਤੇ ਭੱਜੇ 5 ਨਕਾਬਪੋਸ਼

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਲੁੱਟ ਦਾ ਮਾਮਲਾ...

ਸਕੂਲ ਵੱਲੋਂ ਫਰਮਾਨ ਜਾਰੀ: ਦੁਪਹਿਰ ਦੇ ਖਾਣੇ ‘ਚ ਨਾਨ-ਵੇਜ ਤੇ ਪਿਆਜ਼-ਲਸਣ ਲਿਆਉਣ ‘ਤੇ ਬੈਨ

ਮਹਾਰਾਸ਼ਟਰ ਦੇ ਭਾਇੰਦਰ ’ਚ ਭਾਜਪਾ ਵਿਧਾਇਕ ਨਰੇਂਦਰ ਮਹਿਤਾ ਦੇ 'ਸੇਵਨ ਸਕੁਆਇਰ ਸਕੂਲ' ਦਾ ਇੱਕ...

 ਸੈਮਸੰਗ ਨੂੰ ਟੱਕਰ ਦੇਣ ਆਇਆ 3 ਲੱਖ ਦਾ Apple foldable ਫੋਨ, ਜਾਣੋ ਕੀ ਹਨ ਖ਼ਾਸ ਵਿਸ਼ੇਸ਼ਤਾਵਾਂ

 ਐਪਲ ਵੱਲੋਂ 9 ਸਤੰਬਰ ਨੂੰ ਲਾਂਚ ਕੀਤਾ ਗਿਆ ਆਈਫੋਨ ਡੂਓ, ਸੈਮਸੰਗ ਦੁਆਰਾ ਇਸ ਸ਼੍ਰੇਣੀ...

ਅਰਵਿੰਦ ਕੇਜਰੀਵਾਲ ਫਿਰ ਤੋਂ ਚੁਣੇ ਗਏ ਰਾਸ਼ਟਰੀ ਕਨਵੀਨਰ, AAP ਦੀ 23 ਮੈਂਬਰੀ ਨਵੀਂ ਟੀਮ ਦਾ ਹੋਇਆ ਗਠਨ

ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੂੰ ਆਪਣਾ ਕੌਮੀ ਕਨਵੀਨਰ ਚੁਣਿਆ...

‘ਪੰਜਾਬ ‘ਚ ਬਿਨ੍ਹਾਂ CM ਚਿਹਰੇ ਦੇ ਚੋਣ ਮੈਦਾਨ ‘ਚ ਉਤਰੇਗੀ ਕਾਂਗਰਸ, ਰਾਹੁਲ ਗਾਂਧੀ ਹੀ ਕੈਂਪੇਨ ਦਾ ਚਿਹਰਾ ਹੋਣਗੇ’- ਸਚਿਨ ਪਾਇਲਟ

ਪੰਜਾਬ ਕਾਂਗਰਸ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ਵਿਚਾਲੇ AICC ਦੀ ਲੀਡਰਸ਼ਿਪ ਨੇ ਭੁਪੇਸ਼ ਬਘੇਲ...