ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਪਿੰਡ ਸਾਹੀਣਾ ‘ਚ ਆਪੇ ਤੋਂ ਬਾਹਰ ਹੋ ਗਏ। ਦਰਅਸਲ ਉਸੇ ਪਿੰਡ ਦੀ ਮਹਿਲਾ ਸਰਪੰਚ ਦਾ ਲੜਕਾ ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕਾਂ ਦਾ ਵਿਰੋਧ ਕਰ ਰਿਹਾ ਸੀ। ਜਾਣਕਾਰੀ ਮੁਤਾਬਿਕ ਗੁੱਸੇ ‘ਚ ਆ ਕੇ ਵਿਧਾਇਕ ਨੇ ਸਰਪੰਚ ਦੇ ਪੁੱਤਰ ਨੂੰ ਕਿਹਾ ਕਿ “ਜੇ ਤੈਨੂੰ ਥੱਪੜ ਮਾਰ ਕੇ ਅੰਦਰ ਕੀਤਾ ਹੁੰਦਾ ਫਿਰ ਪਤਾ ਲਗਦਾ।”
ਹੁਣ ਇਸ ਮਾਮਲੇ ‘ਤੇ ਵਿਧਾਇਕ ਉਗੋਕੇ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਥੱਪੜ ਮਾਰਨ ਵਰਗੀ ਕੋਈ ਗੱਲ ਨਹੀਂ ਕਹੀ। ਸਰਪੰਚ ਦਾ ਲੜਕਾ 17 ਬਿਸਤਰਿਆਂ ਦਾ ਹਸਪਤਾਲ ਬਣਾਉਣ ਬਾਰੇ ਝੂਠ ਬੋਲ ਰਿਹਾ ਸੀ। ਜੇਕਰ ਪਿੰਡ ਵਿੱਚ ਹਸਪਤਾਲ ਦੀ ਲੋੜ ਪਈ ਤਾਂ ਉਹ ਜ਼ਰੂਰ ਬਣਵਾ ਦੇਣਗੇ, ਪਰ ਉਨ੍ਹਾਂ ਚੋਣਾਂ ਦੌਰਾਨ ਅਜਿਹਾ ਕੋਈ ਵਾਅਦਾ ਨਹੀਂ ਕੀਤਾ।
ਓਧਰ ਸਰਪੰਚ ਦੇ ਪੁੱਤਰ ਨੇ ਕਿਹਾ ਕਿ ਉਹ ਸੰਵਿਧਾਨਕ ਤੌਰ ’ਤੇ ਸਰਪੰਚ ਨਹੀਂ ਹੈ, ਪਰ ਉਸ ਦੀ ਮਾਂ ਸਰਪੰਚ ਹੈ। ਪਰ ਪਿੰਡ ਦੇ ਲੋਕ ਉਸ ਨੂੰ ਸਰਪੰਚ ਮੰਨਦੇ ਹਨ। ਸਰਪੰਚ ਦੇ ਲੜਕੇ ਨੇ ਕਿਹਾ ਕਿ ਵਿਧਾਇਕ ਉਗੋਕੇ ਨੇ ਮੇਰਾ ਨਹੀਂ ਸਗੋਂ ਪੂਰੇ ਪਿੰਡ ਦਾ ਅਪਮਾਨ ਕੀਤਾ ਹੈ।
----------- Advertisement -----------
‘ਆਪ’ ਵਿਧਾਇਕ ਲਾਭ ਉਗੋਕੇ ਦਾ ਸਪੱਸ਼ਟੀਕਰਨ, ਕਿਹਾ- ਥੱਪੜ ਮਾਰਨ ਵਰਗੀ ਕੋਈ ਗੱਲ ਨਹੀਂ ਕਹੀ
Published on
----------- Advertisement -----------
----------- Advertisement -----------












