July 24, 2026, 4:52 am
----------- Advertisement -----------
HomeNewsLatest Newsਅਬੋਹਰ: ਸ਼ਾਰਟ ਸਰਕਟ ਕਾਰਨ ਘਰ 'ਚ ਲੱਗੀ ਅੱਗ, ਡੇਢ ਲੱਖ ਦਾ ਨੁਕਸਾਨ

ਅਬੋਹਰ: ਸ਼ਾਰਟ ਸਰਕਟ ਕਾਰਨ ਘਰ ‘ਚ ਲੱਗੀ ਅੱਗ, ਡੇਢ ਲੱਖ ਦਾ ਨੁਕਸਾਨ

Published on

----------- Advertisement -----------

ਅਬੋਹਰ ਦੇ ਇੰਦਰਾ ਨਗਰ ਦੀ ਗਲੀ ਨੰਬਰ 3 ਵਿੱਚ ਸਥਿਤ ਇੱਕ ਮਕਾਨ ਦੀ ਉਪਰਲੀ ਮੰਜ਼ਿਲ ਵਿੱਚ ਵੀਰਵਾਰ ਸ਼ਾਮ ਨੂੰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਕਰੀਬ ਡੇਢ ਲੱਖ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਮੰਗਾ ਭਟੂਰੇ ਵਾਲੇ ਦੇ ਪੁੱਤਰ ਤੇਲੂ ਰਾਮ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਪ੍ਰਦੀਪ ਦਾ ਕੁਝ ਸਮਾਂ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਘਰ ਦੀ ਪਹਿਲੀ ਮੰਜ਼ਿਲ ‘ਤੇ ਰਹਿੰਦਾ ਹੈ। ਉਸ ਦੇ ਵਿਆਹ ਦਾ ਸਮਾਨ ਵੀ ਇਸੇ ਕਮਰੇ ਵਿੱਚ ਰੱਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਕਮਰੇ ਵਿੱਚ ਅੱਗ ਲੱਗ ਗਈ। ਜਦੋਂ ਤੱਕ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਾ, ਉਦੋਂ ਤੱਕ ਅੱਗ ਪੂਰੇ ਕਮਰੇ ਵਿੱਚ ਫੈਲ ਚੁੱਕੀ ਸੀ।
ਉਨ੍ਹਾਂ ਦੱਸਿਆ ਕਿ ਇਸ ਕਾਰਨ ਕਮਰੇ ਵਿੱਚ ਰੱਖੀ 2 ਐਲ.ਈ.ਡੀ., ਵਾਸ਼ਿੰਗ ਮਸ਼ੀਨ, ਕੂਲਰ ਅਤੇ ਹੋਰ ਕੀਮਤੀ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਉਸਦਾ ਕਰੀਬ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

HSGMC ਨੇ SGPC ਨੂੰ ਤਿੰਨ ਦਿਨਾਂ ਦੇ ਅੰਦਰ ਮੀਰੀ ਪੀਰੀ ਇੰਸਟੀਚਿਊਟ ਦਾ ਕਬਜ਼ਾ ਸੌਂਪਣ ਲਈ ਕਿਹਾ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਨੇ ਆਪਣੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਸ਼ਾਹਾਬਾਦ...

CJP ਦਾ ਵੱਡਾ ਐਲਾਨ, ਭਲਕੇ ਪੂਰੇ ਦੇਸ਼ ‘ਚ ਕਰੇਗਾ ਪ੍ਰਦਰਸ਼ਨ, ਕਿਹਾ-‘…One Day. One Demand’

ਕਾਕਰੋਚ ਜਨਤਾ ਪਾਰਟੀ (CJP) ਨੇ ਵੀਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ। ਪਾਰਟੀ ਦੇਸ਼ ਭਰ...

 ਆਸਟਰੇਲੀਆ ’ਚ 20 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਮਿਲੀ ਸਥਾਈ ਰਿਹਾਇਸ਼

 ਸਿਡਨੀ ਦੇ ਬੌਂਡੀ ਬੀਚ 'ਤੇ ਹੋਏ ਭਿਆਨਕ ਹਮਲੇ ਦੌਰਾਨ ਭਾਰਤੀ ਮੂਲ ਦੇ 37 ਸਾਲਾ...

ਪਾਲਤੂ ਕੁੱਤੇ ਦੀ ਮਦਦ ਕਾਰਨ ਮਾਲਕ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਕਿਹਾ ਜਾਂਦਾ ਹੈ ਕਿ ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਹੈ ਅਤੇ...

ਰੇਲਵੇ ਪ੍ਰੋਜੈਕਟਾਂ ਵਿੱਚ ਦੇਰੀ ਨੂੰ ਲੈ ਕੇ ਰਵਨੀਤ ਬਿੱਟੂ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ

ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...

ਅੰਮ੍ਰਿਤਸਰ ‘ਚ 2 ਦਰਜਨ ਦੇ ਕਰੀਬ ਘਰਾਂ ‘ਚ ਭਰਿਆ 4-4 ਫੁੱਟ ਪਾਣੀ, ਇੱਕ ਘਰ ਦਾ ਡਿੱਗਿਆ ਲੈਂਟਰ !

ਅੰਮ੍ਰਿਤਸਰ ਵਿੱਚ ਸਵੇਰ ਤੜਕੇ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਸ਼ਹਿਰ ਦੇ ਕਈ ਇਲਾਕਿਆਂ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮਿਲ ਰਿਹਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ, ਹੁਣ ਤੱਕ 650 ਕਰੋੜ ਰੁਪਏ ਦਾ ਮੁਫ਼ਤ...

*ਫ਼ਰੀਦਕੋਟ, 28 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਕਾਲੀ...