ਪੰਜਾਬ ਦੇ ਅਬੋਹਰ ਦੇ ਪਿੰਡ ਰਾਏਪੁਰਾ ਵਿੱਚ ਇੱਕ ਵਿਆਹੁਤਾ ਔਰਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਸਹੁਰੇ ਪਰਿਵਾਰ ‘ਤੇ ਕਤਲ ਦਾ ਦੋਸ਼ ਲਾਇਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ‘ਚ ਰਖਵਾ ਦਿੱਤਾ ਹੈ। ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਨੀਤੂ (26) ਵਜੋਂ ਹੋਈ ਹੈ। ਉਸ ਦੇ ਚਚੇਰੇ ਭਰਾਵਾਂ ਨੇ ਦੱਸਿਆ ਕਿ ਉਸ ਦਾ ਵਿਆਹ 6 ਸਾਲ ਪਹਿਲਾਂ ਪ੍ਰਦੀਪ ਕੁਮਾਰ ਵਾਸੀ ਢਾਣੀ, ਬਹਾਦਰਖੇੜਾ ਨਾਲ ਹੋਇਆ ਸੀ। ਉਨ੍ਹਾਂ ਦੀ ਇੱਕ 5 ਸਾਲ ਦੀ ਬੇਟੀ ਜੀਵਿਕਾ ਵੀ ਹੈ।
ਉਨ੍ਹਾਂ ਆਰੋਪ ਲਗਾਇਆ ਕਿ ਉਸ ਦਾ ਜੀਜਾ ਪ੍ਰਦੀਪ ਕੁਮਾਰ ਅਕਸਰ ਸ਼ਰਾਬ ਦੇ ਨਸ਼ੇ ਵਿੱਚ ਨੀਤੂ ਨਾਲ ਲੜਦਾ ਰਹਿੰਦਾ ਸੀ। ਤੰਗ-ਪ੍ਰੇਸ਼ਾਨ ਕਾਰਨ ਨੀਤੂ ਪਰੇਸ਼ਾਨ ਰਹਿੰਦੀ ਸੀ। ਐਤਵਾਰ ਸ਼ਾਮ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਨੀਤੂ ਨੇ ਘਰ ‘ਚ ਫਾਹਾ ਲੈ ਲਿਆ ਹੈ। ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਉਸ ਦੇ ਪਤੀ ਅਤੇ ਸੱਸ ‘ਤੇ ਕਤਲ ਦਾ ਦੋਸ਼ ਲਾਉਂਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
----------- Advertisement -----------
ਅਬੋਹਰ ‘ਚ ਵਿਆਹੁਤਾ ਨੇ ਫਾਹਾ ਲੈ ਜੀਵਨਲੀਲਾ ਕੀਤੀ ਖਤਮ, ਰਿਸ਼ਤੇਦਾਰਾਂ ਨੇ ਸਹੁਰੇ ਪਰਿਵਾਰ ‘ਤੇ ਲਗਾਏ ਕ+ਤ+ਲ ਦੇ ਦੋਸ਼
Published on
----------- Advertisement -----------
----------- Advertisement -----------












