ਪੰਜਾਬ ਦੇ ਅਬੋਹਰ ਦੇ ਪਿੰਡ ਆਜ਼ਮਵਾਲਾ ਦੀ ਅਨਾਜ ਮੰਡੀ ਵਿੱਚ ਅੱਜ ਸਰ੍ਹੋਂ ਦੀ ਭਰੀ ਟਰਾਲੀ ਨੂੰ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਕਿਸਾਨ ਹੈਪੀ ਸਿੰਘ ਸ਼ੁੱਕਰਵਾਰ ਨੂੰ ਅਨਾਜ ਮੰਡੀ ਆਜ਼ਮਵਾਲਾ ਵਿੱਚ ਸਰ੍ਹੋਂ ਲੈ ਕੇ ਪੁੱਜਿਆ ਸੀ। ਬਿਜਲੀ ਦੀਆਂ ਤਾਰਾਂ ‘ਚ ਸਪਾਰਕਿੰਗ ਹੋਣ ਕਾਰਨ ਉਥੇ ਖੜ੍ਹੀ ਟਰੈਕਟਰ ਟਰਾਲੀ ਨੂੰ ਅੱਗ ਲੱਗ ਗਈ। ਕਿਸਾਨ ਕਿਸੇ ਤਰ੍ਹਾਂ ਟਰਾਲੀ ਨੂੰ ਖੁੱਲ੍ਹੀ ਜਗ੍ਹਾ ‘ਤੇ ਲੈ ਗਿਆ ਅਤੇ ਸਮੂਹ ਕਿਸਾਨਾਂ ਦੇ ਸਹਿਯੋਗ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚ ਗਈ। ਫਾਇਰ ਕਰਮੀਆਂ ਰਮਨ ਕੁਮਾਰ, ਗੁਰਮੀਤ ਸਿੰਘ, ਜੱਗਾ ਰਾਮ ਅਤੇ ਜਸਪ੍ਰੀਤ ਸਿੰਘ ਨੇ ਅੱਗ ’ਤੇ ਕਾਬੂ ਪਾਇਆ। ਅੱਗ ਨਾਲ ਸਰ੍ਹੋਂ ਸੜ ਕੇ ਸੁਆਹ ਹੋ ਗਈ ਅਤੇ ਟਰੈਕਟਰ ਦਾ ਕੁਝ ਹਿੱਸਾ ਵੀ ਨੁਕਸਾਨਿਆ ਗਿਆ। ਕਿਸਾਨ ਹੈਪੀ ਦਾ ਕਹਿਣਾ ਹੈ ਕਿ ਅੱਗ ਨਾਲ ਉਸ ਦਾ ਕਾਫੀ ਨੁਕਸਾਨ ਹੋਇਆ ਹੈ।
----------- Advertisement -----------
ਅਬੋਹਰ ‘ਚ ਸਰ੍ਹੋਂ ਨਾਲ ਭਰੀ ਟਰੈਕਟਰ-ਟਰਾਲੀ ਨੂੰ ਲੱਗੀ ਅੱ+ਗ
Published on
----------- Advertisement -----------
----------- Advertisement -----------












