ਪੰਜਾਬ ਦੇ ਅਬੋਹਰ ਦੇ ਪਿੰਡ ਆਲਮਗੜ੍ਹ ਧਰਮਪੁਰਾ ਰੋਡ ‘ਤੇ ਬਣੀ ਚੌਲ ਮਿੱਲ ‘ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਇਆ ਗਿਆ ਪਰ ਅੱਗ ਲੱਗਣ ਕਾਰਨ ਚੌਲ ਮਿੱਲ ਮਾਲਕ ਦਾ ਕਾਫੀ ਨੁਕਸਾਨ ਹੋਇਆ।
ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਆਰ.ਐਲ.ਬੀ ਰਾਈਸ ਮਿੱਲ ‘ਚ ਅਚਾਨਕ ਬਾਇਲਰ ‘ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਮਜ਼ਦੂਰਾਂ ਨੇ ਇਸ ਦੀ ਸੂਚਨਾ ਮਾਲਕ ਨੂੰ ਦਿੱਤੀ। ਮਾਲਕ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ। ਫਾਇਰ ਵਿਭਾਗ ਦੇ ਕਰਮਚਾਰੀਆ ਨੇ ਬੜੀ ਮੁਸ਼ੱਕਤ ਨਾਲ ਉਚਾਈ ‘ਤੇ ਸਥਿਤ ਬੁਆਇਲਰ ਦੀ ਅੱਗ ਨੂੰ ਬੁਝਾਇਆ। ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਦੱਸਿਆ ਗਿਆ ਹੈ ਕਿ ਬੁਆਇਲਰ ਨੂੰ ਅੱਗ ਗਰਮੀ ਕਾਰਨ ਲੱਗੀ।
----------- Advertisement -----------
ਅਬੋਹਰ ‘ਚ ਰਾਈਸ ਮਿੱਲ ਦੇ ਬਾਇਲਰ ਨੂੰ ਲੱਗੀ ਭਿਆਨਕ ਅੱਗ
Published on
----------- Advertisement -----------
----------- Advertisement -----------











