ਜਲੰਧਰ ‘ਚ ਪੈਟਰੋਲ ਪੰਪ ਦੀ ਪੁਰਾਣੀ ਇਮਾਰਤ ਦੀ ਮੁਰੰਮਤ ਕਰਦੇ ਸਮੇਂ ਵੱਡਾ ਹਾਦਸਾ ਵਾਪਰ ਗਿਆ। ਮੁਰੰਮਤ ਕਰਦੇ ਸਮੇਂ ਅਚਾਨਕ ਛੱਤ ਡਿੱਗ ਗਈ, ਜਿਸ ਕਰਕੇ ਮਜ਼ਦੂਰ ਮਲਬੇ ਹੇਠਾਂ ਦੱਬੇ ਗਏ।
ਦੱਸ ਦਈਏ ਹਾਦਸੇ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਜਦਕਿ ਦੋ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਦੱਸ ਦਈਏ ਕਿ ਫਿਲੌਰ ਤੋਂ ਨਵਾਂ ਸ਼ਹਿਰ ਰੋਡ ‘ਤੇ ਸਥਿਤ ਲਸਾੜਾ ਪੈਟਰੋਲ ਪੰਪ ਦੀ ਹੈ।
ਘਟਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਸ ਦਾ ਕਹਿਣਾ ਹੈ ਕਿ ਜਦੋਂ ਕੰਮ ਚੱਲ ਰਿਹਾ ਸੀ ਤਾਂ ਦੋ ਮਜ਼ਦੂਰ ਛੱਤ ‘ਤੇ ਖੜ੍ਹੇ ਸਨ। ਅਚਾਨਕ ਛੱਤ ਡਿੱਗ ਗਈ ਅਤੇ ਮਜ਼ਦੂਰ ਹੇਠਾਂ ਦੱਬ ਗਏ। ਛੱਤ ‘ਤੇ ਖੜ੍ਹੇ ਦੋਵੇਂ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।












