December 5, 2023, 11:21 am
----------- Advertisement -----------
HomeNewsਦੋਸ਼ੀਆਂ ਨੂੰ ਭੁੱਕੀ ਚੂਰਾ ਪੋਸਤ ਸਮੇਤ ਕੀਤਾ ਗ੍ਰਿਫਤਾਰ

ਦੋਸ਼ੀਆਂ ਨੂੰ ਭੁੱਕੀ ਚੂਰਾ ਪੋਸਤ ਸਮੇਤ ਕੀਤਾ ਗ੍ਰਿਫਤਾਰ

Published on

----------- Advertisement -----------

ਐਸ.ਏ.ਐਸ ਨਗਰ, 27 ਸਤੰਬਰ 2023 (ਬਲਜੀਤ ਮਰਵਾਹਾ): ਰੂਪਨਗਰ ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀ ਟੀਮ ਵੱਲੋ 02 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ, ਉਨ੍ਹਾਂ ਪਾਸੋਂ ਟਰੱਕ ਨੰਬਰ ਪੀ.ਬੀ-65-ਏ.ਟੀ-4781 ਵਿੱਚੋਂ ਇੱਕ ਕੁਇੰਟਲ 15 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ., ਆਈ.ਜੀ. ਰੂਪਨਗਰ ਰੇਂਜ ਨੇ ਦੱਸਿਆ ਕਿ ਰੇਂਜ ਐਟੀ ਨਾਰਕੋਟਿਕ ਕਮ ਸਪੈਸ਼ਲ ਓਪਰੇਸ਼ਨ ਸੈੱਲ ਦੀ ਪੁਲਿਸ ਪਾਰਟੀ, ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਪਿੰਡ ਜਨੇਤਪੁਰ ਕੱਟ ਚੰਡੀਗੜ-ਅੰਬਾਲਾ ਮੇਨ ਹਾਈਵੇਅ ਤੇ ਮੌਜੂਦ ਸੀ ਤਾਂ ਸਹਾ: ਥਾਣੇ ਜੀਤ ਰਾਮ ਨੂੰ ਇਤਲਾਹ ਮਿਲੀ ਕਿ ਮੇਜਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਜੰਡਪੁਰ, ਥਾਣਾ ਸਦਰ ਖਰੜ੍ਹ, ਐਸ.ਏ.ਐਸ ਨਗਰ ਜੋ ਕਿ ਜ਼ਿਲ੍ਹਾ ਮੋਹਾਲੀ ਅੰਦਰ ਭੁੱਕੀ ਚੂਰਾ ਪੋਸਤ ਵੇਚਣ ਦਾ ਧੰਦਾ ਕਰਦੇ ਹਨ। ਜੋ ਅੱਜ ਵੀ ਟਰੱਕ ਨੰ ਪੀ.ਬੀ-65-ਏ.ਟੀ-4781 ਮਾਰਕਾ ਟਾਟਾ 3118 ਤੇ ਸਵਾਰ ਹੋ ਕੇ ਅੰਬਾਲਾ ਸਾਈਡ ਤੋਂ ਡੇਰਾਬੱਸੀ ਵਾਲੀ ਸਾਈਡ ਨੂੰ ਆ ਰਹੇ ਹਨ। ਮੁਖਬਰੀ ਦੇ ਆਧਾਰ ਤੇ ਉਕਤ ਦੋਸ਼ੀਆਨ ਵਿਰੁੱਧ ਮੁਕੱਦਮਾ ਨੰਬਰ 297 ਮਿਤੀ 27.09.2023 ਅ/ਧ 15,29/61/85 ਐਨ.ਡੀ.ਪੀ.ਐਸ.ਐਕਟ ਥਾਣਾ ਡੇਰਾਬੱਸੀ ਦਰਜ ਰਜਿਸਟਰ ਕਰਵਾਇਆ ਗਿਆ। ਉਕਤ ਦੋਸ਼ੀਆਨ ਨੂੰ ਸਮੇਤ ਟਰੱਕ ਪਿੰਡ ਜਨੇਤਪੁਰ ਕੱਟ ਚੰਡੀਗੜ-ਅੰਬਾਲਾ ਮੇਨ ਹਾਈਵੇਅ ਪਰ ਨਾਕਾਬੰਦੀ ਕਰਕੇ ਕਾਬੂ ਕੀਤਾ ਗਿਆ। ਮੌਕੇ ਤੇ ਅਮਰਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਨਾਰਕੋਟਿਕਸ ਜਿਲ੍ਹਾ ਐਸ.ਏ.ਐਸ.ਨਗਰ ਨੂੰ ਬੁਲਾਇਆ ਗਿਆ। ਜਿਨ੍ਹਾਂ ਦੀ ਹਾਜ਼ਰੀ ਵਿਚ ਦੋਸ਼ੀਆਨ ਅਤੇ ਉਨ੍ਹਾਂ ਦੇ ਟਰੱਕ ਦੀ ਤਲਾਸ਼ੀ ਕੀਤੀ ਗਈ। ਟਰੱਕ ਦੀ ਤਲਾਸ਼ੀ ਕਰਨ ਤੇ ਟਰੱਕ ਵਿਚ ਲੋਡ ਸੈਨਟਰੀ ਦੇ ਸਮਾਨ ਵਿਚੋ 07 ਬੋਰੀਆ ( ਇੱਕ ਕੁਇੰਟਲ 15 ਕਿਲੋਗ੍ਰਾਮ ) ਭੁੱਕੀ ਚੂਰਾ ਪੋਸਤ ਬ੍ਰਾਮਦ ਹੋਈ। ਦੋਸ਼ੀਆਨ ਨੇ ਆਪਣੀ ਪੁੱਛਗਿਛ ਦੌਰਾਨ ਮੰਨਿਆ ਕਿ ਉਹ ਕਾਫੀ ਸਮੇਂ ਤੋ ਆਪਣਾ ਟਰੱਕ ਚਲਾਉਦੇ ਹਨ ਅਤੇ ਜਿਆਦਾਤਰ ਉਹ ਬਾਹਰਲੀਆਂ ਸਟੇਟਾਂ ਦਾ ਮਾਲ ਲੈ ਕੇ ਆਉੇਦੇ ਤੇ ਜਾਂਦੇ ਹਨ। ਹੁਣ ਵੀ ਉਹ ਕਰੀਬ 10-12 ਦਿਨ ਪਹਿਲਾ ਪੰਚਕੂਲਾ ਤੋਂ ਸੇਬ ਲੋਡ ਕਰਕੇ ਅਨੰਦ ਸ਼ਹਿਰ ਗੁਜਰਾਤ ਦਾ ਮਾਲ ਲੈ ਕੇ ਗਏ ਸੀ। ਵਾਪਸੀ ਤੇ ਉਨ੍ਹਾ ਨੇ ਸੀਰਾ ਸੈਨਟਰੀ ਵੇਅਰ ਲਿਮਟਿਡ. ਕੰਪਨੀ ਕਾਂਡੀ ਅਹਿਮਦਾਬਾਦ ਗੁਜਰਾਤ ਤੋਂ ਸੀਰਾ ਸੈਨਟਰੀ ਵੇਅਰ ਲਿਮਟਿਡ. ਕੰਪਨੀ ਜੀਰਕਪੁਰ ਦਾ ਮਾਲ ਲੋਡ ਕੀਤਾ ਸੀ ਅਤੇ ਰਸਤੇ ਵਿਚੋ ਮੰਗਲਵਾੜਾ ਰਾਜਸਥਾਨ ਤੋਂ ਭੁੱਕੀ ਦੀ ਖੇਪ ਸੈਨਟਰੀ ਦੇ ਸਮਾਨ ਵਿਚ ਲੁਕਾ ਛੁਪਾ ਕੇ ਲਿਆਂਦੀ ਸੀ। ਦੋਸ਼ੀਆਨ ਪਾਸੋ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਹ ਖੇਪ ਕਿਸ ਪਾਸੋਂ ਲੈ ਕੇ ਆਏ ਸੀ ਅਤੇ ਅੱਗੇ ਕਿਸ ਕਿਸਨੂੰ ਵੇਚਣੀ ਸੀ। ਦੋਸ਼ੀ ਪਿਛਲੇ ਕਾਫੀ ਸਮੇਂ ਤੋ ਭੁੱਕੀ ਚੂਰਾ ਪੋਸਤ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ। ਜੋ ਕਿ ਹੁਣ ਤੱਕ ਫੜੇ ਨਹੀਂ ਗਏ ਸਨ। ਦੋਸ਼ੀਆਨ ਨੂੰ ਕੱਲ ਮਿਤੀ 28-09-2023 ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

ਵੇਰਵਾ ਦੋਸ਼ੀਆਨ :- 1. ਮੇਜਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਜੰਡਪੁਰ, ਥਾਣਾ ਸਦਰ ਖਰੜ੍ਹ, ਐਸ.ਏ.ਐਸ ਨਗਰ, ਉਮਰ ਕਰੀਬ 35 ਸਾਲ ਹੈ, ਸ਼ਾਦੀ ਸ਼ੁਦਾ ਹੈ। ਜੋ ਕਰੀਬ 15 ਸਾਲ ਤੋਂ ਡਰਾਇਵਰੀ ਕਰਦਾ ਹੈ।

  1. ਰਜਿੰਦਰ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਪਿੰਡ ਜੰਡਪੁਰ, ਥਾਣਾ ਸਦਰ ਖਰੜ੍ਹ, ਐਸ.ਏ.ਐਸ. ਨਗਰ, ਉਮਰ ਕਰੀਬ 55 ਸਾਲ ਹੈ, ਸ਼ਾਦੀ ਸ਼ੁਦਾ ਨਹੀਂ ਹੈ। ਜੋ ਕਰੀਬ 25 ਸਾਲ ਤੋ ਡਰਾਇਵਰੀ ਕਰਦਾ ਹੈ।
----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਰੂਤੀ-ਟਾਟਾ ਤੋਂ ਬਾਅਦ MG ਵੀ ਵਧਾਏਗੀ ਕਾਰਾਂ ਦੇ Price, ਜਾਣੋ ਨਵੀਆਂ ਕੀਮਤਾਂ

ਮਾਰੂਤੀ ਸੁਜ਼ੂਕੀ ਅਤੇ ਟਾਟਾ ਮੋਟਰਜ਼ ਤੋਂ ਬਾਅਦ MG ਮੋਟਰ ਇੰਡੀਆ ਨੇ ਵੀ 1 ਜਨਵਰੀ-2024...

ਸਿੱਕਮ ‘ਚ ਆਏ ਹੜ੍ਹਾਂ ਦੇ 60 ਦਿਨਾਂ ਬਾਅਦ ਵੀ 7 ਫੌਜੀ ਜਵਾਨਾਂ ਸਮੇਤ 77 ਲੋਕ ਲਾਪਤਾ

ਬੀਤੇ 4 ਅਕਤੂਬਰ ਨੂੰ ਸਿੱਕਮ ਦੀ ਲਹੋਨਾਕ ਝੀਲ ਵਿੱਚ ਬੱਦਲ ਫਟਣ ਕਾਰਨ ਤੀਸਤਾ ਨਦੀ...

ਘਰ ਦੇ ਬਾਹਰ ਧੁੱਪ ਸੇਕ ਰਿਹਾ ਸੀ ਬਜ਼ੁਰਗ, ਬਾਈਕ ਸਵਾਰ ਲੁਟੇਰਿਆਂ ਨੇ ਹੱਥ ‘ਚੋਂ ਖੋਹਿਆ ਮੋਬਾਈਲ

ਅੰਮ੍ਰਿਤਸਰ, 5 ਦਸੰਬਰ 2023 - ਅੰਮ੍ਰਿਤਸਰ 'ਚ ਬਾਈਕ 'ਤੇ ਆਏ ਦੋ ਲੁਟੇਰਿਆਂ ਨੇ ਘਰ...

ਰੈਪਰ ਹਨੀ ਸਿੰਘ ਨੂੰ ਰਾਹਤ: ਗੀਤ ‘ਮੈਂ ਹਾਂ ਬ+ਲਾ+ਤਕਾਰੀ’ ਗੀਤ ਖਿਲਾਫ ਦਰਜ FIR ਰੱਦ ਹੋਵੇਗੀ

ਪੰਜਾਬ ਪੁਲਿਸ ਨੇ ਕੈਂਸਲੇਸ਼ਨ ਰਿਪੋਰਟ ਕੀਤੀ ਤਿਆਰ ਨਵਾਂਸ਼ਹਿਰ, 5 ਦਸੰਬਰ 2023 - ਪੰਜਾਬੀ ਗਾਇਕ ਅਤੇ...

ਨਕੋਦਰ ਦੇ ਕਾਨਵੈਂਟ ਸਕੂਲ ‘ਚ 12 ਬੱਚੇ ਹੋਏ ਬਿਮਾਰ, RO ਦਾ ਪਾਣੀ ਪੀਣ ਤੋਂ ਬਾਅਦ ਹੋਣ ਲੱਗਿਆ ਪੇਟ ਦਰਦ

ਬੱਚਿਆਂ ਨੂੰ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਕਰਵਾਇਆ ਗਿਆ ਦਾਖਲ, ਡਾਕਟਰਾਂ ਮੁਤਾਬਕ ਬੱਚਿਆਂ 'ਚ ਫੂਡ ਪੁਆਇਜ਼ਨਿੰਗ...

CM ਮਾਨ ਕਰਨਗੇ ਪੁਲਿਸ ਅਫਸਰਾਂ ਨਾਲ ਮੀਟਿੰਗ, ਸਾਰੇ CP ਤੇ SSP ਮੀਟਿੰਗ ‘ਚ ਹੋਣਗੇ ਸ਼ਾਮਿਲ

ਚੰਡੀਗੜ੍ਹ, 5 ਦਸੰਬਰ 2023 (ਬਲਜੀਤ ਮਰਵਾਹਾ) - ਮੁੱਖ ਮੰਤਰੀ ਭਗਵੰਤ ਮਾਨ ਅੱਜ ਪੁਲਿਸ ਅਫਸਰਾਂ...

ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨ ‘ਚ ਮੌ+ਤ

ਪਾਬੰਦੀਸ਼ੁਦਾ ਸੰਗਠਨ KLF ਦਾ ਮੁਖੀ ਸੀ ਲਖਬੀਰ ਸਿੰਘ ਰੋਡੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਭਤੀਜਾ...

ਚੰਡੀਗੜ੍ਹ ‘ਚ ਬਣੇਗਾ ਈਡੀ ਦਫ਼ਤਰ: ਉੱਤਰੀ ਖੇਤਰੀ ਦਫ਼ਤਰ ਬਣਾਉਣ ‘ਤੇ ਖਰਚੇ ਜਾਣਗੇ 59.13 ਕਰੋੜ ਰੁਪਏ

220 ਕਰਮਚਾਰੀਆਂ ਲਈ ਬਣਾਏ ਜਾਣਗੇ ਫਲੈਟ ਚੰਡੀਗੜ੍ਹ, 5 ਦਸੰਬਰ 2023 - ਚੰਡੀਗੜ੍ਹ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ...

ਅੱਜ ਆਂਧਰਾ ਪ੍ਰਦੇਸ਼ ਨਾਲ ਟਕਰਾਏਗਾ ਚੱਕਰਵਾਤੀ ਤੂਫ਼ਾਨ ਮਿਚੌਂਗ, 8 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ

ਬੀਤੇ ਕੱਲ੍ਹ ਚੇਨਈ ਵਿੱਚ ਮਚਾਈ ਸੀ ਤਬਾਹੀ 5 ਦੀ ਹੋਈ ਸੀ ਮੌ+ਤ 204 ਟਰੇਨਾਂ ਅਤੇ...