ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ 23 ਮਾਰਚ ਨੂੰ ਭ੍ਰਿਸ਼ਟਾਚਾਰ ਵਿਰੋਧੀ ਇਕ ਨੰਬਰ ਜਾਰੀ ਕਰਦੇ ਹੋਏ ਲੋਕਾਂ ਨੂੰ ਸੁਵਿਧਾ ਦਿੱਤੀ ਹੈ ਕਿ ਜੇਕਰ ਕਿਸੇ ਵੀ ਵਿਭਾਗ ਵਿਚ ਉਨ੍ਹਾਂ ਨੂੰ ਕੋਈ ਤੰਗ-ਪ੍ਰੇਸ਼ਾਨ ਕਰਦਾ ਹਾਂ ਜਾਂ ਕੋਈ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਇਸ ਦੀ ਸ਼ਿਕਾਇਤ ਦਿੱਤੇ ਹੋਏ ਨੰਬਰ ‘ਤੇ ਕੀਤੀ ਜਾਵੇ। ਅੱਜ ਭ੍ਰਿਸ਼ਟਾਚਾਰ ਵਿਰੋਧੀ ਨੰਬਰ ਜਾਰੀ ਹੋਣ ਤੋਂ ਤੁਰੰਤ ਬਾਅਦ ਹੀ ਮੁੱਖ ਮੰਤਰੀ ਭਗਵੰਤ ਮਾਨ ਕੋਲ ਸਭ ਤੋਂ ਪਹਿਲੀ ਸ਼ਿਕਾਇਤ ਦਰਜ ਹੋ ਚੁੱਕੀ ਹੈ। ਸੀ.ਐਮ ਭਗਵੰਤ ਮਾਨ ਕੋਲ ਤਲਵੰਡੀ ਸਾਬੋ ਦੇ ਨਾਇਬ ਤਹਿਸੀਦਾਰ ਦੀ ਸਭ ਤੋਂ ਪਹਿਲਾ ਸ਼ਿਕਾਇਤ ਪੁੱਜੀ ਹੈ।
ਦੱਸ ਦਈਏ ਕਿ ਸੀ ਐਮ ਮਾਨ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਸ਼ਿਕਾਇਤ ਦੇਣ ਲਈ 9501 200 200 ਨੰਬਰ ਜਾਰੀ ਕੀਤਾ ਗਿਆ ਹੈ। ਭਗਵੰਤ ਮਾਨ ਵੱਲੋਂ ਨਾਲ ਹੀ ਬੇਨਤੀ ਕੀਤੀ ਗਈ ਹੈ ਕਿ ਇਸ ਨੰਬਰ ‘ਤੇ ਸਿਰਫ ਭ੍ਰਿਸ਼ਟਾਚਾਰ ਨਾਲ ਸਬੰਧਿਤ ਜਾਣਕਾਰੀ ਹੀ ਦਿੱਤੀ ਜਾਵੇ, ਹੋਰ ਸ਼ਿਕਾਇਤਾਂ ਸਬੰਧਿਤ ਵਿਭਾਗ ਕੋਲ ਹੀ ਦਿੱਤੀਆਂ ਜਾਣ।
----------- Advertisement -----------
ਐਂਟੀ ਕੁਰਪਸ਼ਨ ਹੈਲਪਲਾਈਨ ਨੰਬਰ ਜਾਰੀ ਹੁੰਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਕੋਲ ਪੁੱਜੀ ਪਹਿਲੀ ਸ਼ਿਕਾਇਤ
Published on
----------- Advertisement -----------
----------- Advertisement -----------