June 28, 2026, 7:46 pm
----------- Advertisement -----------
HomeNewsLatest Newsਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਨੇ ਜ਼ੀਰਕਪੁਰ ਤੋਂ ਫਿਲੌਰ ਗੋਲੀਕਾਂਡ ਦੇ ਮੁੱਖ ਮੁਲਜ਼ਮ...

ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਨੇ ਜ਼ੀਰਕਪੁਰ ਤੋਂ ਫਿਲੌਰ ਗੋਲੀਕਾਂਡ ਦੇ ਮੁੱਖ ਮੁਲਜ਼ਮ ਨੂੰ ਕੀਤਾ ਕਾਬੂ

Published on

----------- Advertisement -----------

ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਅੱਜ ਜ਼ੀਰਕਪੁਰ ਵਿਖੇ ਸੰਖੇਪ ਮੁਕਾਬਲੇ ਤੋਂ ਬਾਅਦ ਫਿਲੌਰ ਗੋਲੀਕਾਂਡ ਦੇ ਮੁੱਖ ਦੋਸ਼ੀ ਯੁਵਰਾਜ ਸਿੰਘ ਉਰਫ ਜੋਰਾ ਨੂੰ ਗ੍ਰਿਫਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦਾ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਫਿਲੌਰ ਵਿਖੇ ਡਿਊਟੀ ਦੌਰਾਨ ਸਮਾਜ ਵਿਰੋਧੀ ਅਨਸਰਾਂ ਦਾ ਮੁਕਾਬਲਾ ਕਰਦਿਆਂ ਸ਼ਹੀਦ ਹੋ ਗਿਆ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਦੋਸ਼ੀ ਯੁਵਰਾਜ ਸਿੰਘ ਉਰਫ ਜੋਰਾ ਰਮਜਾਨ ਮਲਿਕ ਵਜੋਂ ਜਾਅਲੀ ਪਛਾਣ ‘ਤੇ ਜ਼ੀਰਕਪੁਰ ਦੇ ਢਕੋਲੀ ਵਿਖੇ ਹੋਟਲ ਐਲਪਸ ਵਿਖੇ ਰਹਿ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਇਸ ਬਾਰੇ ਇਤਲਾਹ ਮਿਲਣ ‘ਤੇ ਕਾਰਵਾਈ ਕਰਦਿਆਂ ਏ.ਆਈ.ਜੀ. ਸੰਦੀਪ ਗੋਇਲ ਅਤੇ ਡੀ.ਐਸ.ਪੀ. ਬਿਕਰਮ ਬਰਾੜ ਦੀ ਅਗਵਾਈ ਵਿੱਚ ਏ.ਜੀ.ਟੀ.ਐਫ. ਦੀ ਟੀਮ ਨੇ ਹੋਟਲ ਐਲਪਸ ਨੂੰ ਘੇਰਾ ਪਾ ਲਿਆ ਅਤੇ ਹੋਟਲ ਦੇ ਮੈਨੇਜਰ ਤੋਂ ਹੋਟਲ ਦੇ ਕਮਰਾ ਨੰਬਰ 105 ਵਿੱਚ ਮੁਲਜ਼ਮ ਜੋਰਾ ਦੇ ਹੋਣ ਦੀ ਪੁਸ਼ਟੀ ਕੀਤੀ। ਪੁਸ਼ਟੀ ਤੋਂ ਬਾਅਦ ਏ.ਜੀ.ਟੀ.ਐਫ. ਦੀ ਟੀਮ ਨੇ ਦੋਸ਼ੀ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਜੋਰੇ ਨੇ ਏ.ਜੀ.ਟੀ.ਐਫ. ਟੀਮ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਦੀ ਗੋਲੀਬਾਰੀ ਤੋਂ ਬਾਅਦ, ਏ.ਜੀ.ਟੀ.ਐਫ. ਦੀ ਟੀਮ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਮੁਕਾਬਲੇ ਦੌਰਾਨ ਜੋਰੇ ਨੂੰ ਗੋਲੀ ਲੱਗਣ ਕਰਕੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਡੀ.ਜੀ.ਪੀ. ਨੇ ਅੱਗੇ ਦੱਸਿਆ ਕਿ ਮੁਲਜ਼ਮ ਦੇ ਕਬਜ਼ੇ ਵਿੱਚੋਂ ਦੋ .32 ਬੋਰ ਦੇ ਪਿਸਤੌਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਦੇ ਜੱਦੀ ਪਿੰਡ ਵਿਖੇ ਉਨ੍ਹਾਂ ਦੇ ਘਰ ਜਾ ਕੇ ਦੇਸ਼ ਲਈ ਇਸ ਮਹਾਨ ਕੁਰਬਾਨੀ ਦੇ ਸਨਮਾਨ ਵਜੋਂ ਮ੍ਰਿਤਕ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦੇ ਚੈੱਕ ਸੌਂਪੇ ਸਨ। ਉਨ੍ਹਾਂ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਨਾਂ ’ਤੇ ਸਟੇਡੀਅਮ ਬਣਾਉਣ ਅਤੇ ਸੜਕ ਦਾ ਨਾਂ ਰੱਖਣ ਦਾ ਵੀ ਐਲਾਨ ਕੀਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ AAP ਦੇ ਮੰਤਰੀ-ਵਿਧਾਇਕ, CM ਮਾਨ ਬੋਲੇ- “ਸਾਰੇ ਲਿਖਤੀ ਰੂਪ ‘ਚ ਰੱਖਣਗੇ ਪੱਖ”

ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ...

ਸਿਆ ਨੂੰ ਲੈ ਕੇ ਲੋਹਗੜ੍ਹ ਕਿਲ੍ਹੇ ਪਹੁੰਚੀ ਪੁਲਿਸ: ਕੇਤਨ ਮਰਡਰ ਦਾ ਸੀਨ ਕੀਤਾ ਰੀਕ੍ਰਿਏਟ, ਦੀਵਾਰ ਤੋਂ ਸੁੱਟੀ ਗਈ ਡਮੀ

ਪੁਣੇ ਕਤਲ ਕੇਸ ਵਿੱਚ, ਪੁਲਿਸ ਨੇ ਐਤਵਾਰ ਨੂੰ ਲੋਹਗੜ੍ਹ ਕਿਲ੍ਹੇ ਤੋਂ ਕੇਤਨ ਨੂੰ ਸੁੱਟੇ...

ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮੌਕੇ ਯੂਐਨਓਡੀਸੀ ਅਤੇ ਪੰਜਾਬ ਜੇਲ੍ਹ ਵਿਭਾਗ ਨੇ ਨਸ਼ਾ, ਐਚਆਈਵੀ ਅਤੇ ਜੇਲ੍ਹਾਂ ‘ਚ ਕੈਦੀਆਂ ਦੀ ਸਿਹਤ ‘ਤੇ ਵਿਚਾਰ-ਵਟਾਂਦਰਾ ਕੀਤਾ

ਚੰਡੀਗੜ੍ਹ/ਲੁਧਿਆਣਾ, 27 ਜੂਨ: ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਮੁੜ ਵਸੇਬਾ ਸੇਵਾਵਾਂ...

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...