May 5, 2024, 7:26 pm
----------- Advertisement -----------
HomeNewsLatest Newsਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਭਾਜਪਾ 'ਚ ਸ਼ਾਮਲ ਹੋਏ ਅਕਾਲੀ ਆਗੂ ਵਿਪਨ...

ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਭਾਜਪਾ ‘ਚ ਸ਼ਾਮਲ ਹੋਏ ਅਕਾਲੀ ਆਗੂ ਵਿਪਨ ਸੂਦ ਕਾਕਾ

Published on

----------- Advertisement -----------

ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਆਗੂ ਵਿਪਨ ਸੂਦ ਕਾਕਾ ਨੇ ਵੀਰਵਾਰ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਭਾਜਪਾ ਵਿੱਚ ਸ਼ਾਮਲ ਹੋ ਗਏ। ਕਾਕਾ ਵੀਰਵਾਰ ਨੂੰ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਭਾਜਪਾ ਵਿੱਚ ਸ਼ਾਮਲ ਹੋਏ।
ਲੁਧਿਆਣਾ ਦੇ ਵਿਪਨ ਸੂਦ ਕਾਕਾ (ਸੀਨੀਅਰ ਵਾਈਸ ਪ੍ਰਧਾਨ ਅਕਾਲੀ ਦਲ ਬਾਦਲ, ਪੰਜਾਬ) ਦਾ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਸੁਨੀਲ ਜਾਖੜ ਨੇ ਨਿੱਘਾ ਸਵਾਗਤ ਕੀਤਾ। ਕਾਕਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਸਮੇਂ ਸੁਨੀਲ ਜਾਖੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਵਿਪਨ ਸੂਦ ਕਾਕਾ ਨੂੰ ਉਮੀਦਵਾਰ ਐਲਾਨਿਆ ਸੀ। ਮੌਕੇ ਦੇ ਹਾਲਾਤ ਅਨੁਸਾਰ ਵਿਪਨ ਸੂਦ ਕਾਕਾ ਨੂੰ ਸੀਟ ਦੇਣ ਦੀ ਬਜਾਏ ਸੀਟ ਰਣਜੀਤ ਸਿੰਘ ਢਿੱਲੋਂ ਨੂੰ ਦਿੱਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਸੀਨੀਅਰ ਆਗੂ ਸੁਖਬੀਰ ਤੋਂ ਕਿਨਾਰਾ ਕਰ ਰਹੇ ਹਨ। ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਆਗੂ ਵਰਕਰਾਂ ਸਮੇਤ ਲਗਾਤਾਰ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।
ਦੱਸ ਦੇਈਏ ਕਿ ਕਰੀਬ 7 ਮਹੀਨੇ ਪਹਿਲਾਂ ਵਿਪਨ ਸੂਦ ਕਾਕਾ ਦੇ ਘਰ ਇਨਕਮ ਟੈਕਸ ਦੀ ਛਾਪੇਮਾਰੀ ਹੋਈ ਸੀ। ਇਨਕਮ ਟੈਕਸ ਨੇ ਕੁਝ ਹੋਟਲ ਡੀਲ ਦੇ ਮਾਮਲੇ ‘ਚ ਕਾਕਾ ਦੇ ਘਰ ਛਾਪਾ ਮਾਰਿਆ ਸੀ। ਟੀਮ ਨੇ ਉਨ੍ਹਾਂ ਦੇ ਕਈ ਟਿਕਾਣਿਆਂ ਤੋਂ ਕਈ ਮਹੱਤਵਪੂਰਨ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਵਸਤੂਆਂ ਜ਼ਬਤ ਕੀਤੀਆਂ ਸਨ। ਕਾਕਾ ਸੂਦ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਫਰੀਦਾਬਾਦ ‘ਚ ਨੈਪਕਿਨ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਹਰਿਆਣਾ ਦੇ ਫਰੀਦਾਬਾਦ ਦੇ ਪੱਲਾ ਇਲਾਕੇ 'ਚ ਸਥਿਤ ਨੈਪਕਿਨ ਬਣਾਉਣ ਵਾਲੀ ਫੈਕਟਰੀ 'ਚ ਅਚਾਨਕ...

ਸਿਪਲਾ-ਗਲੇਨਮਾਰਕ ਨੇ ਅਮਰੀਕੀ ਬਾਜ਼ਾਰ ਤੋਂ ਵਾਪਸ ਮੰਗਵਾਈਆਂ ਦਵਾਈਆਂ, ਜਾਣੋ ਵਜ੍ਹਾ

ਦਵਾਈ ਬਣਾਉਣ ਵਾਲੀਆਂ ਕੰਪਨੀਆਂ ਸਿਪਲਾ ਅਤੇ ਗਲੇਨਮਾਰਕ ਨਿਰਮਾਣ ਮੁੱਦਿਆਂ ਕਾਰਨ ਅਮਰੀਕੀ ਬਾਜ਼ਾਰ ਤੋਂ ਆਪਣੀਆਂ...

ਸਕੂਲ ‘ਚ AC ਦਾ ਖਰਚਾ ਮਾਤਾ-ਪਿਤਾ ਨੂੰ ਚੁੱਕਣਾ ਹੋਵੇਗਾ – ਦਿੱਲੀ ਹਾਈਕੋਰਟ

ਸਕੂਲ 'ਚ AC ਦਾ ਖਰਚਾ ਮਾਤਾ-ਪਿਤਾ ਨੂੰ ਚੁੱਕਣਾ ਹੋਵੇਗਾ - ਦਦਿੱਲੀ ਹਾਈ ਕੋਰਟ ਨੇ...

ਪਲਵਲ ‘ਚ ਲੜਕੀ ਨਾਲ ਬਲਾਤਕਾਰ, ਵਿਰੋਧ ਕਰਨ ‘ਤੇ ਦਿੱਤੀ ਜਾਨੋਂ ਮਾਰਨ ਦੀ ਧਮਕੀ

ਹਰਿਆਣਾ ਦੇ ਪਲਵਲ 'ਚ ਇਕ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ...

ਅਨੰਤਨਾਗ ‘ਚ ਗੁਰਦਾਸਪੁਰ ਦਾ ਜਵਾਨ ਸ਼ਹੀਦ, ਫੌਜੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ

ਸ਼੍ਰੀਨਗਰ ਦੇ ਅਨੰਤਨਾਗ 'ਚ ਅੱਤਵਾਦੀ ਗਤੀਵਿਧੀਆਂ ਦੇ ਇਨਪੁਟ ਤੋਂ ਬਾਅਦ ਫੌਜ ਦੇ ਜਵਾਨਾਂ ਵਲੋਂ...

ਫਾਜ਼ਿਲਕਾ ‘ਚ ਮਿੱਟੀ ਦੀ ਨਾਜਾਇਜ਼ ਮਾਈਨਿੰਗ, 2 ਟਿੱਪਰ ਕਾਬੂ

 ਫਾਜ਼ਿਲਕਾ ਦੇ ਮਾਈਨਿੰਗ ਵਿਭਾਗ ਨੇ ਫਾਜ਼ਿਲਕਾ ਸਲੇਮਸ਼ਾਹ ਰੋਡ 'ਤੇ ਮਿੱਟੀ ਦੀ ਗੈਰ-ਕਾਨੂੰਨੀ ਮਾਈਨਿੰਗ ਕਰਨ...

ਅੰਮ੍ਰਿਤਸਰ ‘ਚ ਘਰ ਨੂੰ ਲੱਗੀ ਭਿਆਨਕ ਅੱਗ, ਸਮਾਨ ਸੜ ਕੇ ਸੁਆਹ

ਅੰਮ੍ਰਿਤਸਰ ਦੇ ਬਟਾਲਾ ਰੋਡ ਪਵਨ ਨਗਰ ਇਲਾਕ਼ੇ ਦੀ ਗਲੀ ਨੰਬਰ 15 ਵਿੱਚ ਉਸ ਸਮੇਂ...

ਆਪ ਸਰਕਾਰ ਦੇ ਰਾਜ ‘ਚ ਸੂਬਾ ਤਰੱਕੀ ਦੇ ਰਾਹ ‘ਤੇ – ਇੰਦਰਦੀਪ ਸਿੰਘ ਸਾਨੀਪੁਰ

ਪਿੰਡ ਸਾਨੀਪੁਰ ਵਿਖੇ ਸੀਨੀਅਰ ਆਪ ਨੇਤਾ ਇੰਦਰਦੀਪ ਸਿੰਘ ਸਾਨੀਪੁਰ ਦੀ ਅਗਵਾਈ ਵਿੱਚ ਮੀਟਿੰਗ ਹੋਈ।...

ਸਲਮਾਨ ਖਾਨ ਦੇ ਘਰ ਗੋਲੀਬਾਰੀ ਦੇ ਮਾਮਲੇ ‘ਚ ਖੁਦਕੁਸ਼ੀ ਕਰਨ ਵਾਲੇ ਦੋਸ਼ੀ ਦੀ ਲਾਸ਼ ਪਹੁੰਚੀ ਪਿੰਡ

ਮੁੰਬਈ ਕ੍ਰਾਈਮ ਬ੍ਰਾਂਚ ਦੀ ਹਿਰਾਸਤ 'ਚ ਅਬੋਹਰ ਦੇ ਪਿੰਡ ਸੁਖਚੈਨ ਦੇ ਰਹਿਣ ਵਾਲੇ ਅਨੁਜ...