September 25, 2026, 11:13 pm
----------- Advertisement -----------
HomeNewsBreaking Newsਡੇਰਾ ਸਿਰਸਾ ਦੇ ਰਾਜਸੀ ਵਿੰਗ ਦੇ ਮੁਖੀ ਵੱਲੋਂ ਲਾਏ ਗਏ ਇਲਜ਼ਾਮ ਸਿੱਖ...

ਡੇਰਾ ਸਿਰਸਾ ਦੇ ਰਾਜਸੀ ਵਿੰਗ ਦੇ ਮੁਖੀ ਵੱਲੋਂ ਲਾਏ ਗਏ ਇਲਜ਼ਾਮ ਸਿੱਖ ਪੰਥ ਵਾਸਤੇ ਬੇਹਦ ਘਾਤਕ ਅਤੇ ਚਿੰਤਾਜਨਕ

Published on

----------- Advertisement -----------

30-7-2024 (ਬਲਜੀਤ ਮਰਵਾਹਾ) – ਸਿੱਖ ਪੰਥ ਦੇ ਧਾਰਮਿਕ ਮਸਲਿਆਂ ਨੂੰ ਲੈ ਕੇ ਪਿਛਲੇ ਸਮੇਂ ਚ ਬਹੁਤ ਸਾਰੀਆਂ ਚਰਚਾਵਾਂ ਅਤੇ ਨਵੇਂ ਤੱਥ ਸਾਹਮਣੇ ਆ ਰਹੇ ਹਨ।ਬੜੇ ਲੰਬੇ ਸਮੇਂ ਤੋਂ ਬੇਅਦਵੀਆਂ ਜਿਹੇ ਬੱਜਰ ਗੁਨਾਹਾਂ ਦਾ ਸਬੰਧ ਡੇਰਾ ਸਰਸਾ ਨਾਲ ਜੁੜਦਾ ਰਿਹਾ। ਇਹਨਾਂ ਗੁਨਾਹਾਂ ਅਤੇ ਪਾਪਾਂ ਨੂੰ ਲੈ ਕੇ ਡੇਰੇ ਦੇ ਰਹਿ ਚੁੱਕੇ ਪ੍ਰੇਮੀਆਂ ਵੱਲੋਂ ਬੜੇ ਗੰਭੀਰ ਅਤੇ ਸਨਸਨੀਖੇਜ ਖੁਲਾਸੇ ਕੀਤੇ ਗਏ ਨੇ।ਇਹ ਸਾਰੇ ਡੇਰੇ ਦੇ ਸਾਧ ਨੂੰ ਮਾਫੀ ਦੇਣ ਦੇ ਸੰਬੰਧ ਚ ਹਨ ਡੇਰਾ ਸਿਰਸਾ ਦੇ ਰਹਿ ਚੁੱਕਿਆ ਸਿਆਸੀ ਮਸਲਿਆਂ ਦਾ ਮੁਖੀ ਪ੍ਰਦੀਪ ਕਲੇਰ ਨੇ ਇੱਕ ਨਿਜੀ ਮੀਡੀਆ ਚੈਨਲ ਨਾਲ ਗੱਲਬਾਤ ਕਰਦਿਆਂ ਬਹੁਤ ਵੱਡੇ ਇਲਜ਼ਾਮ ਸੁਖਬੀਰ ਸਿੰਘ ਬਾਦਲ ਉੱਤੇ ਲਾਏ ਹਨ।ਉਸ ਨੇ ਇਹ ਆਖਿਆ ਹੈ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਸੁਖਬੀਰ ਸਿੰਘ ਬਾਦਲ ਕਈ ਵਾਰੀ ਮਿਲੇ। ਸਿੱਖ ਕੌਮ ਦੇ ਮਨਾਂ ਵਿੱਚ ਇਸ ਗੱਲ ਦਾ ਬਹੁਤ ਦੁੱਖ ਹੈ ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਜਿਸ ਵਿੱਚ ਡੇਰਾ ਸਿਰਸਾ ਮੁਖੀ ਦਾ ਸਮੁੱਚਾ ਸਮਾਜਿਕ ਬਾਈਕਾਟ ਅਤੇ ਉਸ ਨਾਲ ਕੋਈ ਨਾਤਾ ਨਾ ਰੱਖਣ ਬਾਰੇ ਸਿੰਘ ਸਾਹਿਬ ਨੇ ਹੁਕਮ ਕੀਤਾ ਜਿਸ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇਸ ਹੁਕਮਨਾਮੇ ਦੀ ਪਰਵਾਹ ਕੀਤੇ ਬਗੈਰ ਡੇਰਾ ਮੁਖੀ ਨੂੰ ਮਿਲਦਾ ਰਿਹਾ ਅਤੇ ਵੋਟਾਂ ਖਾਤਰ ਗੰਢ ਤੁਪ ਵੀ ਕੀਤੀ ਗਈ। ਕੋਈ ਵੀ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਹਰ ਨਹੀਂ ਜਾ ਸਕਦਾ ਲੇਕੀਨ ਸੁਖਬੀਰ ਸਿੰਘ ਬਾਦਲ ਨੇ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਸਿੱਖ ਪੰਥ ਦੀਆਂ ਪਰੰਪਰਾਵਾਂ ਅਤੇ ਸਿਧਾਂਤ ਨੂੰ ਤੋੜ ਕੇ ਡੇਰਾ ਮੁਖੀ ਨੂੰ ਕਈ ਵਾਰ ਮਿਲੇ। ਜਿਸ ਨੂੰ ਕਦਾਚਿੱਤ ਵੀ ਮਾਫ ਨਹੀਂ ਕੀਤਾ ਜਾ ਸਕਦਾ।.

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣ ਪਿੱਛੇ ਡੇਰਾ ਮੁਖੀ ਦੀ ਸ਼ਮੂਲੀਅਤ ਆਈ.ਜੀ ਖਟੜਾ ਸਾਹਿਬ ਦੀ ਸਿੱਟ ਵੱਲੋਂ ਸਾਬਿਤ ਕੀਤੀ ਗਈ।ਡੇਰਾ ਮੁਖੀ ਦੀ ਪੁਸ਼ਤ ਪਨਾਹੀ ਅਤੇ ਉਸ ਨੂੰ  ਉਸਦੇ ਪ੍ਰੇਮੀਆਂ ਨੂੰ ਬਚਾਉਣ ਦਾ ਯਤਨ ਜੋ ਸੁਖਬੀਰ ਸਿੰਘ ਬਾਦਲ ਨੇ ਕੀਤਾ ਉਹ ਜੱਗ ਜਾਹਰ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦਾ ਇੰਨਾਂ ਕਮਜ਼ੋਰ ਹੋਣਾ ਅਤੇ ਸਮੂਹ ਸੰਗਤਾਂ ਦਾ ਪੰਥ ਦੀ ਨੁਮਾਇੰਦਾ ਜਥੇਬੰਦੀ ਤੋਂ ਵਿਸ਼ਵਾਸ ਉੱਠਣਾ ਇਹਨਾਂ ਸਾਰੇ ਕਾਰਨਾਂ ਕਰਕੇ ਹੀ ਹੋਇਆ ਹੈ।.

ਡੇਰਾ ਮੁਖੀ ਦੀ ਮਾਫੀ ਵਾਲੀ ਚਿੱਠੀ ਵਿੱਚ ਜਿਸ ਤਰੀਕੇ ਦੇ ਨਾਲ ਖਿਮਾ ਯਾਚਨਾ ਦੇ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਡਾ. ਦਲਜੀਤ ਚੀਮਾ ਵੱਲੋਂ ਪਾਏ ਗਏ। ਇਸ ਦਾ ਖੁਲਾਸਾ ਵੀ ਪ੍ਰਦੀਪ ਕਲੇਰ ਨੇ ਖੁੱਲ ਕੇ ਕਰ ਦਿੱਤਾ।ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਸਾਹਮਣੇ ਜਾਅਲਸਾਜੀ ਅਤੇ ਧੋਖਾਧੜੀ ਦੇ ਨਾਲ ਉਹ ਚਿੱਠੀ ਪੇਸ਼ ਕੀਤੀ ਗਈ। ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਸਿੰਘ ਸਾਹਿਬਾਨਾਂ ਨੂੰ ਹਨੇਰੇ ਚ ਰੱਖ ਕੇ ਗੁੰਮਰਾਹ ਕੀਤਾ ਗਿਆ। ਇਸ ਦੀ ਜਾਅਲਸਾਜੀ ਦੀ ਸਾਜ਼ਿਸ਼ ਦੇ ਤਹਿਤ ਸਿੰਘ ਸਾਹਿਬਾਨਾਂ ਦੇ ਦਬਾਅ ਬਣਾ ਕੇ ਡੇਰਾ ਮੁਖੀ ਨੂੰ ਮਾਫੀ ਦਿਵਾਈ ਗਈ।.

ਸਿੱਖ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਸੂਲਾ ਨੂੰ ਛਿੱਕੇ ਟੰਗ ਕੇ ਸਿਧਾਂਤਾਂ ਤੋਂ ਬੇਮੁਖ ਹੁੰਦਾ ਹੋਇਆ ਆਪਣੀ ਹੀ ਕੌਮ ਦੇ ਨਾਲ ਇਡਾ ਵੱਡਾ ਧੋ੍ਹ ਕਮਾ ਗਿਆ।.

ਇਹਨਾਂ ਉਪਰੋਕਤ ਸਾਰੇ ਕਾਰਨਾਂ ਕਰਕੇ ਸਿੱਖ ਕੌਮ ਨੇ ਅਕਾਲੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਵਿਸ਼ਵਾਸ ਕਰਨਾ ਛੱਡ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦਿਨ ਬਦਿਨ ਕਮਜ਼ੋਰ ਹੁੰਦਾ ਗਿਆ। ਪੰਜਾਬ ਦੇ ਲੋਕਾਂ ਨੇ ਬੜੇ ਸਾਫ ਤਰੀਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਸੀ।ਲੇਕਿਨ ਨਾ ਤਾਂ ਇਹ ਲੀਡਰ ਉਸ ਵੇਲੇ ਲੋਕਾਂ ਦੀ ਨਬਜ ਸਮਝ ਪਾਏ ਅਤੇ ਨਾ ਹੀ ਅੱਜ ਆਪਣਾ ਅਹੁਦਾ ਛੱਡ ਰਹੇ ਹਨ। ਅੱਜ ਸਿੱਖ ਪੰਥ ਜਿੱਥੇ ਇਨਸਾਫ ਨੂੰ ਉਡੀਕ ਰਿਹਾ ਹੈ ਉੱਥੇ ਪੰਥ ਦੇ ਪੈਰੋਕਾਰ ਚਾਹੁੰਦੇ ਹਨ ਕੀ ਸਾਫ ਸੁਥਰੀ, ਸੁਹਿਰਦ,ਇਮਾਨਦਾਰ ਅਤੇ ਉੱਚ ਇਖਲਾਕ ਵਾਲੇ ਲੀਡਰ ਅੱਗੇ ਆਉਣ। ਅਤੇ ਇਸ ਪਾਪਾਂ ਦੀ ਭਾਗੀਦਾਰ ਜੁੰਡਲੀ ਤੋਂ ਛੁਟਕਾਰਾ ਪਾਇਆ ਜਾ ਸਕੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਤਰਨਤਾਰਨ : ਸ਼ਰਾਬ ਦੇ ਨਸ਼ੇ ‘ਚ ਪੁੱਤ ਨੇ ਆਪਣੀ ਮਤਰੇਈ ਮਾਂ ਨੂੰ ਉਤਾਰਿਆ ਮੌਤ ਦੇ ਘਾਟ

ਤਰਨਤਾਰਨ ਵਿੱਚ ਇੱਕ ਨੌਜਵਾਨ ਨੇ ਆਪਣੀ ਮਤਰੇਈ ਮਾਂ ਦਾ ਚਾਕੂ ਮਾਰ ਕੇ ਕਤਲ ਕਰ...

ਕੈਨੇਡਾ ਦੇ ਸਰੀ ‘ਚ ਵਾਪਰੀ ਬੇਅਦਬੀ ਦੀ ਘਟਨਾ, ਟੋਰਾਂਟੋ ਲਿਜਾਣ ਲਈ ਗੱਡੀ ਦੀ ਡਿੱਕੀ ‘ਚ ਰੱਖਿਆ ਪਾਵਨ ਸਰੂਪ

ਕੈਨੇਡਾ ਦੇ ਸਰੀ ‘ਚ ਬੇਅਦਬੀ ਦੀ ਘਟਨਾ ਵਾਪਰੀ ਹੈ ਜਿਸ ਮਗਰੋਂ ਸਿੱਖ ਭਾਈਚਾਰੇ ਵਿਚ...

‘ਮੈਂ ਭਾਜਪਾ ‘ਚ 4 ਸਾਲ ਕੁਝ ਨਹੀਂ ਖੱਟਿਆ’- BJP ‘ਚ ਆਪਣੇ ਸਫ਼ਰ ਬਾਰੇ ਕੈਪਟਨ ਅਮਰਿੰਦਰ ਦਾ ਵੱਡਾ ਬਿਆਨ

2027 ਦੇ ਚੋਣ ਦੰਗਲ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ...

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ Mushtaq Khan ਦਾ ਦਿਹਾਂਤ, ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਅਦਾਕਾਰ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਮੁਸ਼ਤਾਕ ਖਾਨ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 56...

ਸੈਕਟਰ-22 ‘ਚ ਹੈੱਡ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕਤਲ, ਪੁੱਤ ‘ਤੇ ਲੱਗ ਰਹੇ ਕਤਲ ਕਰਨ ਦੇ ਇਲਜ਼ਾਮ

ਚੰਡੀਗੜ੍ਹ ਦੇ ਸੈਕਟਰ-22 ਵਿਚ ਹੈੱਡ ਕਾਂਸਟੇਬਲ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ...

ਚੋਣਾਂ ਤੋਂ ਪਹਿਲਾਂ ਈਡੀ ਦੇ ਛਾਪਿਆਂ ਵਿਰੁੱਧ ‘ਆਪ’ ਆਗੂਆਂ ਤੇ ਵਰਕਰਾਂ ਦਾ ਪ੍ਰਦਰਸ਼ਨ, ਈਡੀ ਦੀ ਟੀਮ ਦਾ ਘੇਰਾਓ ਕਰ ਕੇ ਬੀਜੇਪੀ ਦੀ ਕੇਂਦਰ ਸਰਕਾਰ...

ਚੰਡੀਗੜ੍ਹ 24 ਸਤੰਬਰ:ਆਮ ਆਦਮੀ ਪਾਰਟੀ (ਆਪ) ਨੇ ਈਡੀ ਦੀ ਛਾਪੇਮੲਰੀ ਖਿਲਾਫ ਮੋਹਾਲੀ ਵਿਖੇ ਗਮਾਡਾ...

ਈਡੀ ਦੇ ਅਧਿਕਾਰੀਆਂ ਨੇ ਮੇਰੇ ਪਰਿਵਾਰ ‘ਤੇ ਦਬਾਅ ਪਾਇਆ ਕਿ ਉਹ ਮੈਨੂੰ ‘ਆਪ’ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਹਿਣ: ਹਰਦੀਪ...

ਚੰਡੀਗੜ੍ਹ 24 ਸਤੰਬਰ:ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵੀਰਵਾਰ ਨੂੰ ਭਾਜਪਾ ਨੇਤਾ ਰਵਨੀਤ ਸਿੰਘ...

ਸੰਜੀਵ ਅਰੋੜਾ ਜੇਲ੍ਹ ‘ਚੋਂ ਲੜ ਸਕਦੇ ਚੋਣ! ਲੁਧਿਆਣਾ ਵੈਸਟ ਤੋਂ AAP ਨੇ ਨਹੀਂ ਲਾਇਆ ਨਵਾਂ ਹਲਕਾ ਇੰਚਾਰਜ

2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਕਈ...

ਸਿੰਗਰ ਅੰਗਦ ਤਲਵਾਰ ਨੇ ਮੰਗੀ ਮੁਆਫ਼ੀ, ਕਿਹਾ- ਭਵਿੱਖ ‘ਚ ਪੂਰੀ ਮਰਿਆਦਾ ਦਾ ਰੱਖਾਂਗਾ ਧਿਆਨ

ਜਿਮਖਾਨਾ ਕਲੱਬ ‘ਚ ਹੋਈ ਰਾਧੇ ਸ਼ਿਆਮ ਭਜਨ ਸੰਧਿਆ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ...